ਬਿਹਾਰ ਦੇ ਤਿੰਨ ਪੈਟਰੋਲੀਅਮ ਪ੍ਰਾਜੈਕਟ ਕੱਲ ਦੇਸ਼ ਦੇ ਹੋਣਗੇ ਸਮਰਪਿਤ

Saturday, Sep 12, 2020 - 05:11 PM (IST)

ਬਿਹਾਰ ਦੇ ਤਿੰਨ ਪੈਟਰੋਲੀਅਮ ਪ੍ਰਾਜੈਕਟ ਕੱਲ ਦੇਸ਼ ਦੇ ਹੋਣਗੇ ਸਮਰਪਿਤ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਬਿਹਾਰ 'ਚ ਇਕ ਐੱਲ. ਪੀ. ਜੀ. ਪਾਈਪਲਾਈਨ ਪ੍ਰਾਜੈਕਟ ਅਤੇ ਬਾਟਲਿੰਗ ਪਲਟਾਂ ਦਾ ਉਦਘਾਟਨ ਕਰਨਗੇ।

ਇਨ੍ਹਾਂ ਪ੍ਰਾਜੈਕਟਾਂ 'ਚ ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਪ੍ਰਾਜੈਕਟ ਦਾ ਦੁਰਗਾਪੁਰ-ਬਾਂਕਾ ਸੈਕਸ਼ਨ ਅਤੇ ਦੋ ਐੱਲ. ਪੀ. ਜੀ. ਬਾਟਲਿੰਗ ਪਲਾਂਟ ਸ਼ਾਮਲ ਹਨ।

ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਮੌਜੂਦ ਰਹਿਣਗੇ। ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਵੱਲੋਂ ਬਣਾਏ 193 ਕਿਲੋਮੀਟਰ ਦੀ ਦੁਰਗਾਪੁਰ-ਬਾਂਕਾ ਪਾਈਪਲਾਈਨ ਦਾ ਪਾਰਾਦੀਪ-ਹਲਦੀਆ-ਦੁਰਗਾਪੁਰ ਪਾਈਪਲਾਈਨ ਵਿਸਥਾਰ ਪ੍ਰਾਜੈਕਟ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ 17 ਫਰਵਰੀ 2019 ਨੂੰ ਇਸ ਦਾ ਨੀਂਹ ਪੱਥਰ ਰੱਖਿਆ ਸੀ। ਉੱਥੇ ਹੀ, ਆਈ. ਓ. ਸੀ. ਦੇ ਬਾਂਕਾ ਦੇ ਐੱਲ. ਪੀ. ਜੀ. ਬਾਟਲਿੰਗ ਪਲਾਂਟ ਨਾਲ ਬਿਹਾਰ ਦੀ ਰਸੋਈ ਗੈਸ ਦੀ ਮੰਗ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ। ਇਸ ਬਾਟਲਿੰਗ ਪਲਾਂਟ ਦਾ ਨਿਰਮਾਣ 131.75 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤਾ ਗਿਆ ਹੈ। ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।


author

Sanjeev

Content Editor

Related News