ਮਸਾਲਾ ਵਿਵਾਦ ਨੂੰ ਲੈ ਕੇ 'Everest' ਦਾ ਵੱਡਾ ਬਿਆਨ, ਕਿਹਾ-ਚਿੰਤਾ ਦੀ ਲੋੜ ਨਹੀਂ
Wednesday, Apr 24, 2024 - 12:30 PM (IST)

ਨਵੀਂ ਦਿੱਲੀ (ਭਾਸ਼ਾ) - ਐਵਰੈਸਟ ਫੂਡ ਪ੍ਰੋਡਕਟਸ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਸਾਰੇ ਉਤਪਾਦ ਸੁਰੱਖਿਅਤ ਅਤੇ ਉੱਚ ਗੁਣਵੱਤਾ ਵਾਲੇ ਹਨ। ਕੰਪਨੀ ਨੇ ਇਹ ਗੱਲ ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਐਵਰੈਸਟ ਦੇ ਮਸਾਲਾ ਉਤਪਾਦ ਦੀ ਗੁਣਵੱਤਾ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਦਰਮਿਆਨ ਕਹੀ ਹੈ। ਐਵਰੈਸਟ ਨੇ ਬਿਆਨ 'ਚ ਕਿਹਾ ਕਿ 'ਸਾਡੇ ਉਤਪਾਦਾਂ 'ਤੇ ਕਿਸੇ ਵੀ ਦੇਸ਼ 'ਚ ਪਾਬੰਦੀ ਨਹੀਂ ਹੈ। ਐਵਰੈਸਟ ਦੇ 60 ਉਤਪਾਦਾਂ ਵਿੱਚੋਂ ਸਿਰਫ਼ ਇੱਕ ਹੀ ਟੈਸਟਿੰਗ ਲਈ ਰੱਖਿਆ ਗਿਆ ਹੈ। ਇਹ ਇੱਕ ਮਿਆਰੀ ਪ੍ਰਕਿਰਿਆ ਹੈ, ਕੋਈ ਪਾਬੰਦੀਆਂ ਨਹੀਂ।
ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ, "ਅਸੀਂ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਾਡੇ ਉਤਪਾਦ ਸੁਰੱਖਿਅਤ ਅਤੇ ਉੱਚ ਗੁਣਵੱਤਾ ਵਾਲੇ ਹਨ, ਇਸ ਲਈ ਚਿੰਤਾ ਦੀ ਕੋਈ ਲੋੜ ਨਹੀਂ ਹੈ।" ਉਹਨਾਂ ਨੇ ਕਿਹਾ ਕਿ ਸਿੰਗਾਪੁਰ ਦੀ ਫੂਡ ਸੇਫਟੀ ਅਥਾਰਟੀ ਨੇ ਹਾਂਗਕਾਂਗ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਦਾ ਹਵਾਲਾ ਦਿੱਤਾ ਅਤੇ ਕੰਪਨੀ ਦੇ ਸਿੰਗਾਪੁਰ ਆਯਾਤਕ ਨੂੰ ਅੱਗੇ ਦੀ ਜਾਂਚ ਲਈ ਉਤਪਾਦ ਨੂੰ ਵਾਪਸ ਬੁਲਾਉਣ ਅਤੇ ਅਸਥਾਈ ਤੌਰ 'ਤੇ ਰੱਖਣ ਲਈ ਕਿਹਾ। ਬੁਲਾਰੇ ਨੇ ਕਿਹਾ ਕਿ,''ਇਹ ਇਕ ਮਿਆਰੀ ਪ੍ਰਕਿਰਿਆ ਹੈ, ਕੋਈ ਪਾਬੰਦੀ ਨਹੀਂ। ਐਵਰੈਸਟ ਦੇ 60 ਉਤਪਾਦਾਂ ਵਿਚ ਸਿਰਫ਼ ਇਕ ਹੀ ਟੈਸਟਿੰਗ ਲਈ ਰੱਖਿਆ ਗਿਆ ਹੈ। ਭੋਜਨ ਸੁਰੱਖਿਆ ਕੰਪਨੀ ਦੀ ਪ੍ਰਮੁੱਖ ਤਰਜੀਹ ਹੈ।''
ਇਹ ਵੀ ਪੜ੍ਹੋ - ਮੌਸਮ ਖ਼ਰਾਬ ਰਹਿਣ ਕਾਰਨ ਵਧ ਸਕਦੀ ਹੈ ਮਹਿੰਗਾਈ, RBI ਨੇ ਦਿੱਤੀ ਚੇਤਾਵਨੀ
ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਉਤਪਾਦ ਸਖ਼ਤ ਗੁਣਵੱਤਾ ਨਿਯੰਤਰਣ ਜਾਂਚਾਂ ਵਿਚੋਂ ਗੁਜ਼ਰਦੇ ਹਨ। ਭਾਰਤ ਦੇ ਮਸਾਲੇ ਬੋਰਡ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਅਤੇ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਹੀ ਨਿਰਯਾਤ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਆਪਣੇ 5 ਅਪ੍ਰੈਲ ਦੇ ਬਿਆਨ ਵਿੱਚ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰ ਸੈਂਟਰ ਫਾਰ ਫੂਡ ਸੇਫਟੀ (ਸੀਐੱਫਐੱਸ) ਨੇ ਕਿਹਾ ਕਿ ਉਸਨੇ ਦੋ ਭਾਰਤੀ ਬ੍ਰਾਂਡਾਂ ਦੇ ਡੱਬਾਬੰਦ ਮਸਾਲੇ ਉਤਪਾਦਾਂ ਦੀ ਇੱਕ ਕਿਸਮ ਦੇ ਨਮੂਨਿਆਂ ਵਿੱਚ ਕੀਟਨਾਸ਼ਕ 'ਈਥੀਲੀਨ ਆਕਸਾਈਡ' ਮਨਜ਼ੂਰ ਸੀਮਾ ਤੋਂ ਵੱਧ ਪਾਇਆ ਹੈ। ਇਸ ਨੇ ਖਪਤਕਾਰਾਂ ਨੂੰ ਇਹ ਉਤਪਾਦ ਨਾ ਖਰੀਦਣ ਲਈ ਕਿਹਾ ਹੈ।
ਇਹ ਵੀ ਪੜ੍ਹੋ - ਈਰਾਨ-ਇਜ਼ਰਾਈਲ ਤਣਾਅ ਘਟਨ ਨਾਲ ਰਿਕਾਰਡ ਪੱਧਰ ਤੋਂ ਹੇਠਾਂ ਡਿੱਗੀਆਂ 'ਸੋਨੇ-ਚਾਂਦੀ' ਦੀਆਂ ਕੀਮਤਾਂ
ਸੀਐੱਫਐੱਸ ਆਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਗਾਪੁਰ ਫੂਡ ਏਜੰਸੀ ਨੇ ਉਤਪਾਦਾਂ ਨੂੰ ਵਾਪਸ ਮੰਗਵਾਉਣ ਦੇ ਆਦੇਸ਼ ਦਿੱਤੇ ਹਨ। ਇਹ ਉਤਪਾਦ ਸਨ: ਐਵਰੈਸਟ ਫਿਸ਼ ਕਰੀ ਮਸਾਲਾ, MDH ਮਦਰਾਸ ਕਰੀ ਪਾਊਡਰ (ਮਦਰਾਸ ਕਰੀ ਲਈ ਮਸਾਲੇ ਦਾ ਮਿਸ਼ਰਣ), MDH ਸਾਂਬਰ ਮਸਾਲਾ ਮਿਕਸਡ ਸਪਾਈਸ ਪਾਊਡਰ, ਅਤੇ MDH ਕਰੀ ਪਾਊਡਰ ਮਿਕਸਡ ਸਪਾਈਸ ਪਾਊਡਰ। ਇਸ ਸਬੰਧ ਵਿਚ ਭਾਰਤ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਲੇ ਭਾਰਤੀ ਦੂਤਾਵਾਸਾਂ ਤੋਂ ਵੀ ਮਾਮਲੇ ਦੀ ਜਾਣਕਾਰੀ ਮੰਗੀ ਹੈ। ਵਣਜ ਮੰਤਰਾਲੇ ਨੇ ਐਮਡੀਐਚ ਅਤੇ ਐਵਰੈਸਟ ਤੋਂ ਵੀ ਵੇਰਵੇ ਮੰਗੇ ਹਨ।
ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8