ਟੈਕਸਦਾਤਿਆਂ ਲਈ ਵੱਡੀ ਰਾਹਤ, PAN-Adhaar ਲਿੰਕ ਕਰਨ ਦੀ ਸਮਾਂ ਮਿਆਦ ਵਧੀ

03/28/2023 7:24:43 PM

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਸਥਾਈ ਖਾਤਾ ਨੰਬਰ (ਪੈਨ) ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ 30 ਜੂਨ 2023 ਕਰ ਦਿੱਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਇਸ ਨਾਲ ਟੈਕਸਦਾਤਾਵਾਂ ਨੂੰ ਇਸ ਪ੍ਰਕਿਰਿਆ ਲਈ ਕੁਝ ਹੋਰ ਸਮਾਂ ਮਿਲੇਗਾ। ਪਹਿਲਾਂ ਇਸਦੀ ਸਮਾਂ ਸੀਮਾ 31 ਮਾਰਚ ਸੀ।

ਇਹ ਵੀ ਪੜ੍ਹੋ : PAN-Adhaar ਲਿੰਕ ਨਾ ਕੀਤੇ ਤਾਂ ਨਹੀਂ ਕਰ ਸਕੋਗੇ ਇਹ ਜ਼ਰੂਰੀ ਕੰਮ

ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਆਧਾਰ-ਪੈਨ ਲਿੰਕਿੰਗ ਲਈ ਸਬੰਧਤ ਅਥਾਰਟੀ ਨੂੰ ਆਪਣਾ ਆਧਾਰ ਨੰਬਰ ਦੀ ਜਾਣਕਾਰੀ ਦੇ ਸਕੇਗਾ।

ਆਮਦਨ ਟੈਕਸ ਐਕਟ, 1961 ਦੇ ਤਹਿਤ ਕੋਈ ਵੀ ਵਿਅਕਤੀ ਜਿਸਨੂੰ 1 ਜੁਲਾਈ, 2017 ਤੱਕ ਪੈਨ ਅਲਾਟ ਕੀਤਾ ਗਿਆ ਹੈ ਅਤੇ ਉਹ ਆਧਾਰ ਨੰਬਰ ਪ੍ਰਾਪਤ ਕਰਨ ਦੇ ਯੋਗ ਹੈ, ਨਿਰਧਾਰਤ ਫ਼ੀਸ ਦੇ ਭੁਗਤਾਨ 'ਤੇ 31 ਮਾਰਚ, 2023 ਤੱਕ ਸਬੰਧਤ ਅਥਾਰਟੀ ਨੂੰ ਆਪਣਾ ਆਧਾਰ ਨੰਬਰ ਸੂਚਿਤ ਕਰਨ ਦੀ ਲੋੜ ਹੋਵੇਗੀ। ਅਜਿਹਾ ਨਾ ਕਰਨ 'ਤੇ 1 ਅਪ੍ਰੈਲ, 2023 ਤੋਂ ਜੁਰਮਾਨਾ ਹੋ ਸਕਦਾ ਹੈ। 

ਹੁਣ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ 30 ਜੂਨ, 2023 ਤੱਕ ਵਧਾ ਦਿੱਤੀ ਗਈ ਹੈ। ਹੁਣ 1 ਜੁਲਾਈ, 2023 ਤੋਂ, ਟੈਕਸਦਾਤਾਵਾਂ ਦਾ ਪੈਨ ਜੋ ਆਪਣੇ ਆਧਾਰ ਵੇਰਵੇ ਦੇਣ ਵਿੱਚ ਅਸਫਲ ਰਹੇ ਹਨ, ਅਕਿਰਿਆਸ਼ੀਲ ਹੋ ਜਾਣਗੇ। ਹੁਣ ਤੱਕ 51 ਕਰੋੜ ਪੈਨ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਫਾਈਲ ਕਰੋ ਅੱਪਡੇਟ ਕੀਤੀ ਇਨਕਮ ਟੈਕਸ ਰਿਟਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News