ਟਾਟਾ ਸਟੀਲ ਦੀ ਵੱਡੀ ਕਾਰਵਾਈ, 800 ਲੋਕਾਂ ਨੂੰ ਨੌਕਰੀ ਤੋਂ ਕੱਢਿਆ
Tuesday, Nov 14, 2023 - 03:03 PM (IST)
ਨਵੀਂ ਦਿੱਲੀ – ਪਿਛਲੇ ਕੁੱਝ ਸਮੇਂ ਤੋਂ ਸਟੀਲ ਬਾਜ਼ਾਰ ਕਾਫੀ ਸੰਕਟ ’ਚ ਹੈ। ਇਸ ਨੂੰ ਦੇਖਦੇ ਹੋਏ ਟਾਟਾ ਸਟੀਲ ਨੀਦਰਲੈਂਡ ਸਖਤ ਕਦਮ ਉਠਾ ਰਿਹਾ ਹੈ, ਜਿਸ ’ਚ ਆਈਜੇਮੁਈਡੇਨ ’ਚ 800 ਨੌਕਰੀਆਂ ਦੀ ਕਟੌਤੀ ਦਾ ਫੈਸਲਾ ਲਿਆ ਗਿਆ ਹੈ। ਟਾਟਾ ਸਟੀਲ ਨੇ ਆਪਣੀ ਬਾਜ਼ਾਰ ਸਥਿਤੀ ’ਚ ਸੁਧਾਰ ਕਰਨ ਅਤੇ ਲਾਗਤ ਘਟਾਉਣ ਲਈ ਕੀਤੇ ਗਏ ਸਾਰੇ ਯਤਨਾਂ ਦੇ ਬਾਵਜੂਦ ਹੋਰ ਸਖਤ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਟੁੱਟੇ ਕਾਰੋਬਾਰ ਦੇ ਸਾਰੇ ਰਿਕਾਰਡ, 3.75 ਲੱਖ ਕਰੋੜ ਦੀ ਹੋਈ ਖਰੀਦਦਾਰੀ
ਕੰਪਨੀ ਮੁਤਾਬਕ ਉਨ੍ਹਾਂ ਨੂੰ ਕਰਮਚਾਰੀਆਂ ਦੀ ਲਾਗਤ ਨੂੰ ਘੱਟ ਕਰਨ ਦੀ ਲੋੜ ਹੈ। ਕੰਪਨੀ ਦੇ ਸਟੇਟਮੈਂਠ ਮੁਤਾਬਕ ਨੌਕਰੀਆਂ ਦੀ ਗਿਣਤੀ ’ਚ ਕਟੌਤੀ ਇਕ ਔਖਾ ਫੈਸਲਾ ਹੈ, ਜਿਸ ਦਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਵੱਡਾ ਨਿੱਜੀ ਪ੍ਰਭਾਵ ਪੈ ਸਕਦਾ ਹੈ। ਨੌਕਰੀ ’ਚ ਕਟੌਤੀ ਨਾਲ ਟਾਟਾ ਸਟੀਲ ਦੇ ਲਗਭਗ 500 ਕਰਮਚਾਰੀਆਂ ’ਤੇ ਅਸਰ ਪਵੇਗਾ। ਇਹ ਕਟੌਤੀ ਮੁੱਖ ਤੌਰ ’ਤੇ ਮੈਨੇਜਮੈਂਟ, ਸਟਾਫ ਅਤੇ ਸਹਾਇਕ ਅਹੁਦਿਆਂ ਦੇ ਬੈਠੇ ਲੋਕ ਸ਼ਾਮਲ ਹਨ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਲੰਡਨ 'ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਦੀਵਾਲੀ ਮੌਕੇ ਦਿੱਤੇ ਵਿਸ਼ੇਸ਼ ਤੋਹਫ਼ੇ
ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਇੰਡਸਟਰੀ ਨਾਲ ਜੁੜੀ ਪੰਜ-ਸ਼ਿਫਟ ਸਿਸਟਮ ’ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਇਸ ਨਾਲ ਪੈਣ ਵਾਲੇ ਪ੍ਰਭਾਵ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਕੰਪਨੀ ਇਕ ਸਮਾਜਿਕ ਯੋਜਨਾ ਬਾਰੇ ਯੂਨੀਅਨਾਂ ਨਾਲ ਚਰਚਾ ਕਰੇਗੀ। ਬਾਕੀ ਬਚੇ 300 ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਖਤਮ ਹੋਣਗੀਆਂ, ਉਨ੍ਹਾਂ ’ਚ ਅਸਥਾਈ ਕਰਮਚਾਰੀ ਸ਼ਾਮਲ ਹਨ। ਇਹ ਲੋਕ ਸਿੱਧੇ ਤੌਰ ’ਤੇ ਉਤਪਾਦਨ ਨਾਲ ਜੁੜੇ ਨਹੀਂ ਸਨ।
ਕੰਪਨੀ ਨੇ ਅੱਗੇ ਕਿਹਾ ਕਿ ਨੌਕਰੀਆਂ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਨਵੀਆਂ ਅਸਾਮੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਉਦਾਹਰਨ ਲਈ, ਉਤਪਾਦਨ ਵਿੱਚ ਤਕਨੀਕੀ ਤੌਰ 'ਤੇ ਸਿਖਿਅਤ ਲੋਕਾਂ ਦੀ ਲੋੜ ਰਹਿੰਦੀ ਹੈ। ਕੰਪਨੀ ਸਾਡੀ ਗ੍ਰੀਨ ਸਟੀਲ ਯੋਜਨਾ ਦੇ ਅਗਲੇ ਪੜਾਵਾਂ ਦੇ ਨਾਲ ਹੁਣ ਅਤੇ ਭਵਿੱਖ ਵਿੱਚ ਨਵੀਆਂ ਅਸਾਮੀਆਂ ਤਿਆਰ ਕਰੇਗੀ।
ਇਹ ਵੀ ਪੜ੍ਹੋ : ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8