DGCA ਦਾ ਵੱਡਾ ਫੈਸਲਾ, ਜਹਾਜ਼ 'ਚ ਕੋਰੋਨਾ ਪ੍ਰੋਟੋਕਾਲ ਦਾ ਨਹੀਂ ਕੀਤਾ ਪਾਲਣ ਤਾਂ ਹੋਵੇਗੀ ਸਖ਼ਤ ਕਾਰਵਾਈ
Wednesday, Jun 08, 2022 - 11:02 PM (IST)
ਨਵੀਂ ਦਿੱਲੀ-ਦੇਸ਼ 'ਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਖ਼ਦਸ਼ਾ ਵਧ ਗਿਆ ਹੈ। ਭਾਰਤ 'ਚ 93 ਦਿਨਾਂ ਦੇ ਬਾਅਦ ਇਕ ਦਿਨ 'ਚ ਕੋਰੋਨਾ ਦੇ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 4,31,90,282 ਹੋ ਗਈ ਹੈ। ਅਜਿਹੇ 'ਚ ਵਧਦੇ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਜਹਾਜ਼ ਰੈਗੂਲੇਟਰ ਡੀ.ਜੀ.ਸੀ.ਏ. ਨੇ ਨਵੇਂ ਨਿਯਮ ਲਾਗੂ ਕੀਤੇ ਹਨ।
ਇਹ ਵੀ ਪੜ੍ਹੋ : ਸਲਮਾਨ ਖਾਨ ਨੂੰ ਧਮਕੀ ਭਰੇ ਪੱਤਰ ਮਿਲਣ ਦੇ ਮਾਮਲੇ 'ਚ ਗੈਂਗਸਟਰ ਬਿਸ਼ਨੋਈ ਤੋਂ ਦਿੱਲੀ 'ਚ ਪੁੱਛਗਿੱਛ ਕਰੇਗੀ ਮੁੰਬਈ ਪੁਲਸ
ਜਹਾਜ਼ ਰੈਗੂਲੇਟਰ ਡੀ.ਜੀ.ਸੀ.ਏ. ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਯਾਤਰੀ ਚਿਤਾਵਨੀ ਤੋਂ ਬਾਅਦ ਵੀ ਜਹਾਜ਼ ਦੇ ਅੰਦਰ ਮਾਸਕ ਪਾਉਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਏਅਰਲਾਈਨਜ਼ ਨੂੰ ਡਿਪਾਰਚਰ ਤੋਂ ਪਹਿਲਾਂ ਯਾਤਰੀ ਨੂੰ ਡੀ-ਬੋਰਡ ਕਰਨਾ ਹੋਵੇਗਾ। ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਦੇ ਇਕ ਸਰਕੁਲਰ 'ਚ ਕਿਹਾ ਕਿ ਏਅਰਪੋਰਟ ਸੰਚਾਲਕ ਸਥਾਨਕ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀ ਮਦਦ ਲੈ ਸਕਦੇ ਹਨ ਅਤੇ ਫੇਸ ਮਾਸਕ ਨਾ ਪਾਉਣ ਵਾਲਿਆਂ 'ਤੇ ਜੁਰਮਾਨਾ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ : ਗ੍ਰਿਫ਼ਤਾਰ ਦੋਸ਼ੀ ਸੌਰਵ ਮਹਾਕਾਲ ਬਾਰੇ ਪੁਲਸ ਨੇ ਕੀਤਾ ਵੱਡਾ ਖੁਲਾਸਾ
ਸਰਕੁਲਰ ਨੇ 3 ਜੂਨ ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਦਾ ਪਾਲਣ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਡੀ.ਜੀ.ਸੀ.ਏ. ਨੂੰ ਏਅਰਪੋਰਟ ਅਤੇ ਜਹਾਜ਼ 'ਚ ਤਾਇਨਾਤ ਸਾਰੇ ਕਰਮਚਾਰੀਆਂ ਲਈ ਵੱਖ-ਵੱਖ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਇਸ 'ਚ ਫਲਾਈਟ ਅਟੈਂਡੇਟ, ਏਅਰ ਹੋਸਟੈਸ, ਪਾਇਲਟ ਅਤੇ ਹੋਰ ਸ਼ਾਮਲ ਹਨ। ਅਦਾਲਤ ਨੇ ਕਿਹਾ ਸੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ ਅਤੇ ਲਗਾਤਾਰ ਉਲੰਘਣਾ ਕਰਨ ਵਾਲਿਆਂ ਨੂੰ ਨੋ ਫਲਾਈ ਲਿਸਟ 'ਚ ਰੱਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖਤਰੇ ਦੀ ਘੰਟੀ : ਅਮਰੀਕਾ ਦੇ ਚੋਟੀ ਦੇ ਜਨਰਲ ਨੇ ਲੱਦਾਖ ਨੇੜੇ ਚੀਨੀ ਨਿਰਮਾਣ 'ਤੇ ਜਤਾਈ ਚਿੰਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ