ਪ੍ਰਕਾਸ਼ ਹਿੰਦੂਜਾ ਨੂੰ ਸਵਿਸ ਕੋਰਟ ਤੋਂ ਵੱਡਾ ਝਟਕਾ, ਭਰਨਾ ਪਵੇਗਾ 1000 ਕਰੋੜ ਦਾ ਬਕਾਇਆ ਟੈਕਸ
Friday, Sep 03, 2021 - 10:18 AM (IST)
ਬਰਨ (ਇੰਟ.) – ਹਿੰਦੂਜਾ ਗਰੁੱਪ ਦੇ ਪ੍ਰਕਾਸ਼ ਹਿੰਦੂਜਾ ਨੂੰ ਟੈਕਸ ਚੋਰੀ ਦੇ ਇਕ ਮਾਮਲੇ ’ਚ ਸਵਿਟਜ਼ਰਲੈਂਡ ਦੀ ਫੈਡਰਲ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਕਿਹਾ ਕਿ ਪ੍ਰਕਾਸ਼ ਨੂੰ 13.7 ਕਰੋੜ ਡਾਲਰ (ਲਗਭਗ 1000 ਕਰੋੜ ਰੁਪਏ) ਦਾ ਟੈਕਸ ਦੇਣਾ ਪਵੇਗਾ। ਅਦਾਲਤ ਨੇ ਉਨ੍ਹਾਂ ਦੇ ਐਸੇਟਸ ਫ੍ਰੀਜ਼ ਕਰਨ ਦੇ ਹੁਕਮ ਨੂੰ ਵੀ ਸਹੀ ਠਹਿਰਾਇਆ। ਇਹ ਦੇਣਦਾਰੀ ਸਾਲ 2008 ਤੋਂ 2017 ਦੇ ਵਿਚਾਲੇ ਦੀ ਹੈ।
ਇਹ ਵੀ ਪੜ੍ਹੋ: ਮਹਿੰਗਾਈ ਕਾਰਨ ਮਚੀ ਹਾਹਾਕਾਰ, ਕੁਝ ਮਹੀਨਿਆਂ 'ਚ ਹੀ 190 ਰੁਪਏ ਵਧੇ ਘਰੇਲੂ ਗੈਸ ਸਿਲੰਡਰ ਦੇ
ਪ੍ਰਕਾਸ਼ ਹਿੰਦੂਜਾ ’ਤੇ ਇਹ ਦੋਸ਼ ਹੈ ਕਿ ਉਨ੍ਹਾਂ ਨੇ ਟੈਕਸ ਬਚਾਉਣ ਲਈ ਖੁਦ ਨੂੰ ਮੋਨਾਕੋ ਦਾ ਨਾਗਰਿਕ ਦੱਸਿਆ ਅਤੇ ਆਪਣੀ ਜਾਇਦਾਦ ਦੀ ਵੈਲਿਊ ਵੀ ਘੱਟ ਕਰਕੇ ਦੱਸੀ। ਇਹ ਹੇਰਾਫੇਰੀ ਉਦੋਂ ਸਾਹਮਣੇ ਆਈ ਜਦ 3 ਸਾਲ ਪਹਿਲਾਂ ਜੇਨੇਵਾ ਦੇ ਇਸਤਗਾਸਾ ਨੇ ਮਨੁੱਖੀ ਸਮੱਗਲਿੰਗ ਦੇ ਇਕ ਮਾਮਲੇ ’ਚ ਉਨ੍ਹਾਂ ਦੇ ਪਰਿਵਾਰ ਬਾਰੇ ਜਾਂਚ ਸ਼ੁਰੂ ਕੀਤੀ। ਇਹ ਮਾਮਲਾ ਜੇਨੇਵਾ ਵਿਲਾ ਨਾਲ ਜੁੜਿਆ ਸੀ, ਜਿਥੇ ਪ੍ਰਕਾਸ਼ ਹਿੰਦੂਜਾ ਦਾ ਪਰਿਵਾਰ ਰਹਿੰਦਾ ਹੈ। ਜਾਂਚ ਤੋਂ ਬਾਅਦ ਟੈਕਸ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਕਿ ਪ੍ਰਕਾਸ਼ ਹਿੰਦੂਜਾ ਇਹ ਦਾਅਵਾ ਕਰਦੇ ਹਨ ਕਿ ਉਹ ਸਾਲ 2007 ਤੋਂ ਹੀ ਮੋਨਾਕੋ ’ਚ ਰਹਿ ਰਹੇ ਹਨ ਜਦਕਿ ਅਜੇ ਵੀ ਉਹ ਸਵਿਟਜ਼ਰਲੈਂਡ ’ਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਜਾਇਦਾਦ ਘੱਟ ਦੱਸੀ ਅਤੇ ਮੋਨਾਕੋ ’ਚ ਰਹਿਣ ਦਾ ਦਾਅਵਾ ਕੀਤਾ, ਜਿਸ ਕਾਰਨ ਉਨ੍ਹਾਂ ’ਤੇ ਸਵਿਟਜ਼ਰਲੈਂਡ ’ਚ ਟੈਕਸ ਘੱਟ ਲੱਗਾ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਈ 2019 ’ਚ ਹੀ ਸਵਿਸ ਟੈਕਸ ਅਧਿਕਾਰੀਆਂ ਨੇ ਹਿੰਦੂਜਾ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਉਨ੍ਹਾਂ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੀ। ਪ੍ਰਕਾਸ਼ ਹਿੰਦੂਜਾ ਨੂੰ ਸਾਲ 2000 ’ਚ ਸਵਿਟਜ਼ਰਲੈਂਡ ਦੀ ਨਾਗਰਿਕਤਾ ਮਿਲੀ ਸੀ।
ਇਹ ਵੀ ਪੜ੍ਹੋ: EPF 'ਚ ਜੇਕਰ ਸਾਲਾਨਾ 2.5 ਲੱਖ ਤੋਂ ਜ਼ਿਆਦਾ ਕੱਟਦਾ ਹੈ ਤਾਂ ਖੁੱਲ੍ਹੇਗਾ ਦੂਜਾ ਖ਼ਾਤਾ, ਲੱਗੇਗਾ ਟੈਕਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।