ਗੌਤਮ ਅਡਾਨੀ ਨੂੰ ਲੱਗਾ ਵੱਡਾ ਝਟਕਾ! ਅਮੀਰਾਂ ਦੀ ਲਿਸਟ 'ਚੋਂ ਟਾਪ 20 ਤੋਂ ਵੀ ਹੋਏ ਬਾਹਰ

Friday, Feb 03, 2023 - 03:09 PM (IST)

ਬਿਜ਼ਨੈੱਸ ਡੈਸਕ- ਦਿੱਗਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਲਾਂ ਭਰਿਆ ਸਾਬਤ ਹੋ ਰਿਹਾ ਹੈ। ਇਕ ਸਮਾਂ ਅਜਿਹਾ ਸੀ ਜਦੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਸਕਦੇ ਹਨ। ਇਸ ਦੇ ਨਾਲ ਹੀ ਤਾਜ਼ਾ ਅੰਕੜਿਆਂ ਮੁਤਾਬਕ ਗੌਤਮ ਅਡਾਨੀ ਹੁਣ ਦੁਨੀਆ ਦੇ 20 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚੋਂ ਵੀ ਬਾਹਰ ਹੋ ਗਏ ਹਨ।

ਇਹ ਵੀ ਪੜ੍ਹੋ-ਘਰੇਲੂ ਬਾਜ਼ਾਰ 'ਚ ਵਾਧੇ ਦੇ ਨਾਲ ਸ਼ੁਰੂਆਤ, ਸੈਂਸੈਕਸ 375 ਅੰਕ 'ਤੇ, ਨਿਫਟੀ 17700 ਦੇ ਕੋਲ
ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਡਾਨੀ ਗਰੁੱਪ ਦੀ ਕੰਪਨੀ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਸਿਲਸਿਲਾ ਵੀਰਵਾਰ ਨੂੰ ਵੀ ਜਾਰੀ ਰਿਹਾ ਅਤੇ ਗੌਤਮ ਅਡਾਨੀ ਦੀ ਨੈੱਟਵਰਥ 'ਚ ਕਰੀਬ 11 ਅਰਬ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਗਿਰਾਵਟ ਤੋਂ ਬਾਅਦ ਗੌਤਮ ਅਡਾਨੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ 'ਚ ਟਾਪ 20 'ਚੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਨੈੱਟਵਰਥ 62 ਅਰਬ ਡਾਲਰ ਵੀ ਨਹੀਂ ਰਹੀ ਹੈ। ਇਸ ਦੇ ਨਾਲ ਹੀ ਚੀਨ ਦੇ ਅਰਬਪਤੀ ਝੋਂਗ ਵੀ ਸ਼ਾਨਸ਼ਾਨ ਤੋਂ ਪਿੱਛੇ ਰਹਿ ਗਏ ਹਨ।

PunjabKesari
ਟਾਪ 20 ਲਿਸਟ ਤੋਂ ਬਾਹਰ ਹੋਏ ਗੌਤਮ ਅਡਾਨੀ
ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੇ ਅਨੁਸਾਰ ਗੌਤਮ ਅਡਾਨੀ 61.3 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਦੁਨੀਆ ਦੇ ਟਾਪ 20 ਅਮੀਰਾਂ ਦੀ ਲਿਸਟ ਤੋਂ ਬਾਹਰ ਹੋ ਗਏ ਹਨ। ਫਿਲਹਾਲ ਉਹ 21ਵੇਂ ਸਥਾਨ 'ਤੇ ਹਨ। ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਪਹਿਲਾਂ ਉਹ 24 ਜਨਵਰੀ ਨੂੰ ਚੌਥੇ ਸਥਾਨ 'ਤੇ ਸਨ। ਉਸ ਦੇ ਕੁਝ ਦਿਨਾਂ ਬਾਅਦ ਉਹ 7ਵੇਂ ਨੰਬਰ 'ਤੇ ਆ ਗਏ। ਇੱਕ ਦਿਨ ਪਹਿਲਾਂ, ਉਹ ਦੁਨੀਆ ਦੇ ਚੋਟੀ ਦੇ 10 'ਚੋਂ ਬਾਹਰ ਹੋ ਕੇ ਦੁਨੀਆ ਦੇ 15ਵੇਂ ਸਭ ਤੋਂ ਅਮੀਰ ਕਾਰੋਬਾਰੀ ਸਨ।

PunjabKesari

ਇੱਕ ਦਿਨ 'ਚ ਗਵਾ ਦਿੱਤੇ 11 ਬਿਲੀਅਨ ਡਾਲਰ 
ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਅੱਜ ਉਨ੍ਹਾਂ ਦੀ ਦੌਲਤ 'ਚ 10.7 ਅਰਬ ਡਾਲਰ (ਕਰੀਬ 88 ਹਜ਼ਾਰ ਕਰੋੜ ਰੁਪਏ) ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਵੈਸੇ ਇਸ ਸਾਲ ਉਸ ਦੀ ਕੁੱਲ ਸੰਪਤੀ 'ਚੋਂ 59.2 ਅਰਬ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ-ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਨਵੇਂ ਭਾਅ

ਚੀਨ ਦੇ ਅਰਬਪਤੀ ਤੋਂ ਪਿਛੜੇ ਗੌਤਮ ਅਡਾਨੀ 
ਬੀਤੇ ਕਾਫ਼ੀ ਸਮੇਂ ਤੋਂ ਏਸ਼ੀਆ 'ਚ ਦੋ ਭਾਰਤੀ ਅਰਬਪਤੀਆਂ ਦਾ ਬੋਲਬਾਲਾ ਦੇਖਣ ਨੂੰ ਮਿਲ ਰਿਹਾ ਸੀ। ਚੀਨੀ ਅਰਬਪਤੀ ਭਾਰਤੀ ਅਰਬਪਤੀਆਂ ਤੋਂ ਕਾਫ਼ੀ ਪਿੱਛੇ ਸਨ। ਇਥੇ ਤੱਕ ਕਿ ਟਾਪ 10 ਤਾਂ ਟਾਪ 15 'ਚ ਵੀ ਦੇਖਣ ਨੂੰ ਨਹੀਂ ਮਿਲ ਰਹੇ ਸਨ। ਹੁਣ ਗੌਤਮ ਅਡਾਨੀ ਦੀ ਦੌਲਤ ਤੋਂ ਬਾਅਦ ਹੁਣ ਚੀਨ ਦੇ ਅਰਬਪਤੀ ਝੋਂਗ ਸ਼ਾਨਸ਼ਾਨ ਦੁਨੀਆ ਦੇ 14ਵੇਂ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਉਨ੍ਹਾਂ ਦੇ ਕੋਲ ਇਸ ਸਮੇਂ 69.3 ਅਰਬ ਡਾਲਰ ਦੀ ਸੰਪਤੀ ਹੈ ਅਤੇ ਇਸ ਸਾਲ ਉਨ੍ਹਾਂ ਦੀ ਕੁੱਲ ਨੈੱਟਵਰਥ 'ਚ ਪੌਨੇ ਦੋ ਅਰਬ ਡਾਲਰ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਝੌਂਗ ਚੀਨ ਦੇ ਇਕਲੌਤੇ ਅਜਿਹੇ ਅਰਬਪਤੀ ਹਨ ਜੋ ਚੋਟੀ ਦੇ 20 'ਚ ਸ਼ਾਮਲ ਹਨ।

PunjabKesari

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News