ਅਡਾਨੀ ਗਰੁੱਪ ਨੂੰ ਵੱਡਾ ਝਟਕਾ, MSCI ਇੰਡੈਕਸ ਤੋਂ ਬਾਹਰ ਹੋ ਜਾਣਗੇ ਇਹ 2 ਸਟਾਕ

05/12/2023 1:14:28 PM

ਨਵੀਂ ਦਿੱਲੀ - ਅਡਾਨੀ ਗਰੁੱਪ ਦੀਆਂ ਦੋ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਅਡਾਨੀ ਗਰੁੱਪ ਦੇ 2 ਸ਼ੇਅਰ MSCI ਗਲੋਬਲ ਸਟੈਂਡਰਡ ਇੰਡੈਕਸ ਤੋਂ ਹਟਾ ਦਿੱਤੇ ਜਾਣਗੇ। ਜਦਕਿ ਫੂਡ ਡਿਲੀਵਰੀ ਐਪ ਜ਼ੋਮੈਟੋ ਦੇ ਵੇਟੇਜ ਵਿਚ ਵਾਧਾ ਹੋਵੇਗਾ। MSCI ਨੇ ਆਪਣੀ ਤਿਮਾਹੀ ਵਿਆਪਕ ਸੂਚਕਾਂਕ ਸਮੀਖਿਆ ਵਿੱਚ ਇਹ ਘੋਸ਼ਣਾ ਕੀਤੀ। MSCI ਦਾ ਇਹ ਫੈਸਲਾ 31 ਮਈ 2023 ਤੋਂ ਲਾਗੂ ਹੋਵੇਗਾ। ਅਡਾਨੀ ਗਰੁੱਪ ਦੇ ਸਟਾਕ ਜਿਨ੍ਹਾਂ ਨੂੰ MSCI ਗਲੋਬਲ ਸਟੈਂਡਰਡ ਇੰਡੈਕਸ ਤੋਂ ਬਾਹਰ ਰੱਖਿਆ ਜਾਵੇਗਾ, ਉਹ ਹਨ ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਟੋਟਲ ਗੈਸ। 

ਸੂਚਕਾਂਕ ਤੋਂ ਬਾਹਰ ਨਿਕਲਣ ਦੇ ਨਤੀਜੇ ਵਜੋਂ ਅਡਾਨੀ ਟ੍ਰਾਂਸਮਿਸ਼ਨ ਤੋਂ 201 ਮਿਲੀਅਨ ਡਾਲਰ ਦਾ ਆਊਟਫਲੋ ਹੋ ਸਕਦਾ ਹੈ। ਇਸ ਦੇ ਨਾਲ ਹੀ ਅਡਾਨੀ ਟੋਟਲ ਗੈਸ ਤੋਂ 186 ਮਿਲੀਅਨ ਡਾਲਰ ਕਢਵਾਏ ਜਾ ਸਕਦੇ ਹਨ।

ਨੁਵਾਮਾ ਅਲਟਰਨੇਟਿਵ ਅਤੇ ਕਵਾਂਟਿਟੇਟਿਵ ਰਿਸਰਚ ਨੇ ਇਸ ਨਿਕਾਸੀ ਦਾ ਅਨੁਮਾਨ ਲਗਾਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ 1.80 ਕਰੋੜ ਸ਼ੇਅਰ ਵੇਚੇ ਜਾ ਸਕਦੇ ਹਨ। ਇਨ੍ਹਾਂ ਸਟਾਕਾਂ ਦਾ ਵੇਟੇਜ ਕ੍ਰਮਵਾਰ 0.34 ਅਤੇ 0.31 ਹੈ।

ਇਹ ਵੀ ਪੜ੍ਹੋ : ਆਨਲਾਈਨ ਭੁਗਤਾਨ ਮੌਕੇ ਅਣਪਛਾਤੇ ਖ਼ਾਤੇ 'ਚ ਟਰਾਂਸਫਰ ਹੋ ਗਏ ਹਨ ਪੈਸੇ ਤਾਂ ਇੰਝ ਮਿਲ ਸਕਦੇ ਨੇ ਵਾਪਸ

ਅਡਾਨੀ ਦੇ ਦੋਵੇਂ ਸ਼ੇਅਰ ਡਿੱਗ ਗਏ

ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ ਵੀਰਵਾਰ ਨੂੰ 917 ਰੁਪਏ 'ਤੇ ਬੰਦ ਹੋਇਆ ਸੀ। ਸਟਾਕ ਅੱਜ 871.15 ਰੁਪਏ ਦੀ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਇਹ 3.93 ਫੀਸਦੀ ਜਾਂ 36 ਰੁਪਏ ਦੀ ਗਿਰਾਵਟ ਨਾਲ 881 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਦੀ ਮਾਰਕੀਟ ਕੈਪ 98,297.22 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਅਡਾਨੀ ਟੋਟਲ ਗੈਸ ਦਾ ਸਟਾਕ ਸ਼ੁਰੂਆਤੀ ਕਾਰੋਬਾਰ 'ਚ ਲੋਅਰ ਸਰਕਟ 'ਤੇ ਆ ਗਿਆ। ਵੀਰਵਾਰ ਨੂੰ ਸਟਾਕ 855.35 ਰੁਪਏ 'ਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਇਹ 814 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਇਹ 5 ਫੀਸਦੀ ਦੇ ਹੇਠਲੇ ਸਰਕਟ ਨਾਲ 812.65 ਰੁਪਏ 'ਤੇ ਰਿਹਾ।

ਇਹ ਵੀ ਪੜ੍ਹੋ : GST ਅਧਿਕਾਰੀਆਂ ਨੇ ਫਰਜ਼ੀ ਲੈਣ-ਦੇਣ 'ਚ ਸ਼ਾਮਲ 1000 ਸ਼ੱਕੀ ਫਰਮਾਂ ਦੀ ਕੀਤੀ ਪਛਾਣ!

Zomato ਦਾ ਵਧੇਗਾ ਵੇਟੇਜ

ਦੂਜੇ ਪਾਸੇ, ਸੂਚਕਾਂਕ 'ਤੇ ਜ਼ੋਮੈਟੋ ਦੇ ਵੇਟੇਜ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਇਸ ਨਾਲ 7.70 ਕਰੋੜ ਸ਼ੇਅਰ ਖਰੀਦੇ ਜਾਣਗੇ ਅਤੇ 59 ਮਿਲੀਅਨ ਡਾਲਰ ਦਾ ਇਨਫਲੋ ਆਵੇਗਾ। ਇਸ ਸਟਾਕ ਦਾ ਵੇਟੇਜ 0.10 ਫੀਸਦੀ ਤੋਂ 0.3 ਫੀਸਦੀ ਵਧੇਗਾ। ਜ਼ੋਮੈਟੋ ਦੇ ਸਟਾਕ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਕਾਰੋਬਾਰ 'ਚ ਇਹ ਸਪਾਟ ਹੁੰਦਾ ਦੇਖਿਆ ਗਿਆ। ਬੀਐੱਸਈ 'ਤੇ ਇਹ 0.26 ਫੀਸਦੀ ਦੀ ਗਿਰਾਵਟ ਨਾਲ 62.35 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਹੁਣ ਟ੍ਰੇਨ ਦੀ ਬੁਕਿੰਗ ਸਮੇਂ ਮਿਲੇਗੀ ਰੇਲਗੱਡੀ ਕੁੱਲ ਖਾਲ੍ਹੀ ਸੀਟਾਂ ਦੀ ਜਾਣਕਾਰੀ , ਨਹੀਂ ਚਲ ਸਕੇਗੀ ਟੀਟੀ ਦੀ ਮਨਮਰਜੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News