ਵਿੱਤੀ ਸਾਲ 2023-24 ''ਚ ਭੇਲ ਨੇ ਰੱਖਿਆ 20,300 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ

Tuesday, Aug 08, 2023 - 06:11 PM (IST)

ਵਿੱਤੀ ਸਾਲ 2023-24 ''ਚ ਭੇਲ ਨੇ ਰੱਖਿਆ 20,300 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ

ਬੈਂਗਲੁਰੂ (ਭਾਸ਼ਾ)– ਜਨਤਕ ਖੇਤਰ ਦੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਭੇਲ) ਨੇ ਵਿੱਤੀ ਸਾਲ 2023-24 ਵਿੱਚ 20,300 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਰੱਖਿਆ ਹੈ। ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਭਾਨੂ ਪ੍ਰਕਾਸ਼ ਸ਼੍ਰੀਵਾਸਤਵ ਨੇ ਮੰਗਲਵਾਰ ਨੂੰ ਕਿਹਾ ਕਿ ਸਵਦੇਸ਼ੀ ਉਤਪਾਦਾਂ ਦੀ ਮੰਗ ਕਾਰਨ ਕੰਪਨੀ ਦੇ ਵਿਕਾਸ ਨੂੰ ਰਫ਼ਤਾਰ ਮਿਲ ਰਹੀ ਹੈ। ਉਨ੍ਹਾਂ ਨੇ ਇੱਥੇ ਇਕ ਇੰਟਰਵਿਊ ’ਚ ਕਿਹਾ ਕਿ ਰੱਖਿਆ ਮੰਤਰਾਲਾ ਦੇ ਤਹਿਤ ਆਉਣ ਵਾਲੇ ਇਸ ਨਵਰਤਨ ਪੀ. ਐੱਸ. ਯੂ. ਕੋਲ ਇਸ ਸਾਲ ਇਕ ਅਗਸਤ ਤੱਕ ਲਗਭਗ 64,800 ਕਰੋੜ ਰੁਪਏ ਦੇ ਠੇਕੇ ਹਨ। 

ਇਹ ਵੀ ਪੜ੍ਹੋ : ਚੌਲਾਂ ਤੋਂ ਬਾਅਦ ਖੰਡ ਵਿਗਾੜੇਗੀ ਦੁਨੀਆ ਦਾ ਸੁਆਦ, ਭਾਰਤ ਲੈ ਸਕਦਾ ਹੈ ਵੱਡਾ ਫ਼ੈਸਲਾ

ਉਨ੍ਹਾਂ ਨੇ ਕਿਹਾ ਕਿ ਭੇਲ ਨੇ ਬ੍ਰਾਜ਼ੀਲ, ਆਰਮੇਨੀਆ ਅਤੇ ਕਜ਼ਾਕਿਸਤਾਨ ਵਿੱਚ ਮਾਰਕੀਟਿੰਗ ਦਫ਼ਤਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। 2023-24 ਲਈ ਐਕਸਪੋਰਟ ਵਿਕਰੀ ਟੀਚਾ 9 ਕਰੋੜ ਅਮਰੀਕੀ ਡਾਲਰ ਹੈ। ਭੇਲ ਨੇ ਪਿਛਲੇ ਵਿੱਤੀ ਸਾਲ ਵਿੱਚ 15 ਫ਼ੀਸਦੀ ਦੇ ਵਾਧੇ ਨਾਲ ਲਗਭਗ 17,300 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਸ਼੍ਰੀਵਾਸਤਵ ਨੇ ਦੱਸਿਆ ਕਿ ਕਿਸੇ ਵੀ ਦੇਸ਼ ’ਚ ਰੱਖਿਆ ਕਾਰੋਬਾਰ ਸਰਕਾਰੀ ਨੀਤੀਆਂ ਨਾਲ ਕਾਫ਼ੀ ਹੱਦ ਤੱਕ ਜੁੜਿਆ ਹੁੰਦਾ ਹੈ ਅਤੇ ਇਹ ਦੇਸ਼ ਦੇ ਭੂ-ਸਿਆਸੀ ਦ੍ਰਿਸ਼, ਸੁਰੱਖਿਆ ਖ਼ਤਰਿਆਂ ਅਤੇ ਆਰਥਿਕ ਵਿਕਾਸ ਵਰਗੇ ਕਾਰਕਾਂ ’ਤੇ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਉਨ੍ਹਾਂ ਨੇ ਦੱਸਿਆ ਕਿ ਕੰਪਨੀ ਆਪਣੇ ਕਾਰੋਬਾਰ ਦਾ ਲਗਭਗ 6 ਤੋਂ 7 ਫ਼ੀਸਦੀ ਖੋਜ ਅਤੇ ਵਿਕਾਸ ’ਚ ਨਿਵੇਸ਼ ਕਰ ਰਹੀ ਹੈ। ਭੇਲ ਆਪਣੇ ਰੱਖਿਆ ਅਤੇ ਗੈਰ-ਰੱਖਿਆ ਉਤਪਾਦਾਂ ਦੇ ਐਕਸਪੋਰਟ ਨੂੰ ਵਧਾਉਣ ’ਤੇ ਖ਼ਾਸ ਧਿਆਨ ਦੇ ਰਹੀ ਹੈ। ਕੰਪਨੀ ਦੇ ਵੀਅਤਨਾਮ, ਸ਼੍ਰੀਲੰਕਾ, ਓਮਾਨ, ਅਮਰੀਕਾ, ਸਿੰਗਾਪੁਰ ਅਤੇ ਨਾਈਜ਼ੀਰੀਆ ਵਿੱਚ ਵਿਦੇਸ਼ੀ ਮਾਰਕੀਟਿੰਗ ਦਫ਼ਤਰ ਖੋਲ੍ਹ ਕੇ ਆਪਣੀ ਪਹੁੰਚ ਨੂੰ ਵਧਾਇਆ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ, ਆਰਮੇਨੀਆ ਅਤੇ ਕਜ਼ਾਕਿਸਤਾਨ ’ਚ ਮਾਰਕੀਟਿੰਗ ਦਫ਼ਤਰ ਸ਼ੁਰੂ ਕਰਨ ਦੀ ਯੋਜਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News