ਭੇਲ ਨੇ 2018-19 ਲਈ 100 ਫੀਸਦੀ ਲਾਭਾਂਸ਼ ਦਿੱਤਾ

Saturday, Sep 21, 2019 - 01:48 PM (IST)

ਭੇਲ ਨੇ 2018-19 ਲਈ 100 ਫੀਸਦੀ ਲਾਭਾਂਸ਼ ਦਿੱਤਾ

ਨਵੀਂ ਦਿੱਲੀ—ਜਨਤਕ ਖੇਤਰ ਦੀ ਕੰਪਨੀ ਭੇਲ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2018-19 ਦੇ ਲਈ ਆਪਣੇ ਸ਼ੇਅਰਧਾਰਕਾਂ ਨੂੰ 100 ਫੀਸਦੀ ਦਾ ਲਾਭਾਂਸ਼ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ ਭੇਲ ਨੇ 2018-19 ਦੇ ਲਈ 40 ਫੀਸਦੀ ਦਾ ਅੰਤਰਿਮ ਲਾਭਾਂਸ਼ ਦਿੱਤਾ ਸੀ। ਇਹ ਮੁੱਲ ਦੇ ਆਧਾਰ 'ਤੇ 278 ਕਰੋੜ ਰੁਪਏ ਬੈਠਾ ਸੀ। ਵੀਰਵਾਰ ਨੂੰ ਹੋਈ ਸਾਲਾਨਾ ਆਮ ਬੈਠਕ (ਏ.ਜੀ.ਐੱਮ.) 'ਚ 60 ਫੀਸਦੀ ਦਾ ਹੋਰ ਅੰਤਿਮ ਲਾਭਾਸ਼ ਦੇਣ ਦੀ ਘੋਸ਼ਣਾ ਕੀਤੀ।
ਭੇਲ ਨੇ ਬਿਆਨ 'ਚ ਕਿਹਾ ਕਿ ਭੇਲ ਨੇ ਪਿਛਲੇ ਚਾਰ ਦਹਾਕਿਆਂ ਦੇ ਲਾਭਾਂਸ਼ ਦੇਣ ਦੇ ਚੰਗੇ ਰਿਕਾਰਡ ਨੂੰ ਦੇਖਦੇ ਹੋਏ ਕੁੱਲ 100 ਫੀਸਦੀ ਦਾ ਲਾਭਾਂਸ਼ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਲਿਨ ਸਿੰਘਲ ਨੇ ਸ਼ੇਅਰਧਾਰਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕੰਪਨੀ ਨੇ ਟੈਕਸ 2,058 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜਦੋਂਕਿ 1,215 ਕਰੋੜ ਰੁਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ।


author

Aarti dhillon

Content Editor

Related News