ਭਾਰਤੀ ਏਅਰਟੈੱਲ ਨੂੰ 1035 ਕਰੋਡ਼ ਰੁਪਏ ਦਾ ਘਾਟਾ
Wednesday, Feb 05, 2020 - 01:34 AM (IST)

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 1035 ਕਰੋਡ਼ ਰੁਪਏ ਦਾ ਕੁਲ ਸ਼ੁੱਧ ਘਾਟਾ ਹੋਇਆ। ਹਾਲਾਂਕਿ ਇਸ ਤੋਂ ਪਿਛਲੇ ਵਿੱਤੀ ਸਾਲ 2018-19 ਦੀ ਇਸੇ ਤਿਮਾਹੀ ’ਚ ਕੰਪਨੀ ਨੂੰ 86 ਕਰੋਡ਼ ਰੁਪਏ ਦਾ ਲਾਭ ਹੋਇਆ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਦੌਰਾਨ ਕੰਪਨੀ ਦੀ ਕਮਾਈ ’ਚ ਵਾਧਾ ਹੋਇਆ ਹੈ। ਦਸੰਬਰ 2019 ਨੂੰ ਖ਼ਤਮ ਤਿਮਾਹੀ ’ਚ ਕੰਪਨੀ ਦੀ ਕਮਾਈ 8.5 ਫ਼ੀਸਦੀ ਵਧ ਕੇ 21,947 ਕਰੋਡ਼ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 20,231 ਕਰੋਡ਼ ਰੁਪਏ ਸੀ।
ਭਾਰਤੀ ਏਅਰਟੈੱਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਗੋਪਾਲ ਵਿੱਟਲ ਨੇ ਕਿਹਾ, ‘‘ਉਦਯੋਗ ਦੀ ਵਿੱਤੀ ਹਾਲਤ ’ਚ ਸੁਧਾਰ ਲਈ ਦਸੰਬਰ 2019 ’ਚ ਦਰਾਂ ’ਚ ਸੋਧ ਸਵਾਗਤ ਯੋਗ ਕਦਮ ਹੈ ਪਰ ਸਾਡਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਦਰਾਂ ’ਚ ਹੋਰ ਵਾਧਾ ਹੋਣਾ ਚਾਹੀਦਾ ਹੈ ਤਾਂ ਕਿ ਉਦਯੋਗ ਉਭਰਦੀ ਤਕਨੀਕ ’ਚ ਨਿਵੇਸ਼ ਕਰਨ ’ਚ ਸਮਰੱਥ ਹੋਵੇ।’’