ਗਰਮੀਆਂ ਦੀ ਸ਼ੁਰੂਆਤ 'ਚ ਫਿੱਕੀ ਪਈ ਖੰਡ ਦੀ ਮਿਠਾਸ, ਵਧੇ ਭਾਅ
Wednesday, May 10, 2023 - 06:12 PM (IST)
ਨਵੀਂ ਦਿੱਲੀ - ਖੰਡ ਦੇ ਘੱਟ ਉਤਪਾਦਨ ਦੇ ਅਨੁਸਾਨ ਤੋਂ ਬਾਅਦ ਖੰਡ ਦੀ ਵਧਦੀ ਪ੍ਰਚੂਨ ਕੀਮਤ ਤੋਂ ਸਰਕਾਰ ਪਰੇਸ਼ਾਨ ਹੈ। ਖੰਡ ਦੀਆਂ ਪ੍ਰਚੂਨ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਕੁਝ ਕਦਮ ਚੁੱਕੇ ਹਨ, ਜਿਸ ਦੇ ਆਧਾਰ 'ਤੇ ਖੰਡ ਕੰਪਨੀਆਂ ਤੋਂ ਸਟਾਕ ਹੋਲਡਿੰਗ ਦੇ ਵੇਰਵੇ ਮੰਗੇ ਗਏ ਹਨ। ਸਟਾਕ ਹੋਲਡਿੰਗ ਨੂੰ ਲੈ ਕੇ 10 ਮਈ ਤੱਕ ਕੰਪਨੀਆਂ ਨੂੰ ਪੋਰਟਲ 'ਤੇ ਐਲਾਨ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ
ਦਰਅਸਲ, ਘਰੇਲੂ ਬਾਜ਼ਾਰ ਵਿੱਚ ਹੁਣ ਖੰਡ ਦੀਆਂ ਪ੍ਰਚੂਨ ਕੀਮਤਾਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਪਿਛਲੇ ਇੱਕ ਮਹੀਨੇ ਦੌਰਾਨ ਖੰਡ ਦੀਆਂ ਪ੍ਰਚੂਨ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਸਰਕਾਰ ਨੂੰ ਲੱਗ ਰਿਹਾ ਹੈ ਕਿ ਮੰਗ ਵਧਣ ਨਾਲ ਕੀਮਤਾਂ ਵਧ ਸਕਦੀਆਂ ਹਨ। ਇਸ ਦੀ ਹੋਰਡਿੰਗ ਵੀ ਸ਼ੁਰੂ ਹੋ ਗਈ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਹੁਣ ਕੰਪਨੀਆਂ ਤੋਂ ਖੰਡ ਸਬੰਧੀ ਸਟਾਕ ਹੋਲਡਿੰਗ ਦੇ ਵੇਰਵੇ ਮੰਗੇ ਹਨ।
ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ
ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਖੰਡ ਨੂੰ ਲੈ ਕੇ ਬਾਜ਼ਾਰ ਵਿਚ ਦਹਿਸ਼ਤ ਪੈਦਾ ਨਹੀਂ ਕਰਨਾ ਚਾਹੁੰਦੀ। ਸਟਾਕ ਹੋਲਡਿੰਗ ਦੇ ਵੇਰਵੇ ਪ੍ਰਾਪਤ ਕਰਨ ਤੋਂ ਬਾਅਦ, ਸਰਕਾਰ ਇਹ ਵੇਖੇਗੀ ਕਿ ਦੇਸ਼ ਵਿੱਚ ਖੰਡ ਦੀ ਕਿੰਨੀ ਮੰਗ ਹੈ ਅਤੇ ਇਸਦੇ ਅਨੁਪਾਤ ਵਿੱਚ, ਦੇਸ਼ ਵਿੱਚ ਕਿੰਨੀ ਉਪਲਬਧ ਹੈ। ਸਟਾਕ ਹੋਲਡਿੰਗ ਮਿਲਣ ਤੋਂ ਬਾਅਦ ਇਸ ਦੀ ਮਾਰਕੀਟ ਸਪਲਾਈ 'ਤੇ ਨਜ਼ਰ ਰੱਖੀ ਜਾਵੇਗੀ। ਜੇਕਰ ਸਥਿਤੀ 'ਚ ਸੁਧਾਰ ਨਾ ਹੋਇਆ ਤਾਂ ਸਟਾਕ ਹੋਲਡਿੰਗ ਲਿਮਟ ਜਾਂ ਹੋਰ ਵੱਡੇ ਫ਼ੈਸਲੇ ਲਏ ਜਾਣਗੇ।
ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।