ਦੁੱਧ ਖਰੀਦਣ ਤੋਂ ਪਹਿਲਾਂ ਜ਼ਰੂਰ ਦੇਖੋ ਲਾਇਸੈਂਸ, ਨਕਲੀ ਹੋਵੇ ਤਾਂ ਇਸ ਨੰਬਰ 'ਤੇ ਕਰੋ ਸ਼ਿਕਾਇਤ

02/17/2020 4:27:04 PM

ਨਵੀਂ ਦਿੱਲੀ — ਖੁਰਾਕ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ(FSDA) ਨੇ ਮਿਲਾਵਟੀ-ਨਕਲੀ ਦੁੱਧ ਦਾ ਪਤਾ ਲਗਾਉਣ ਲਈ ਡੇਅਰੀ ਉਤਪਾਦਕਾਂ 'ਤੇ ਸਖਤੀ ਵਧਾ ਦਿੱਤੀ ਹੈ। ਇਨ੍ਹਾਂ ਨੂੰ ਲਾਇਸੈਂਸ ਧਾਰਕ ਦੁੱਧ ਵਾਲਿਆਂ ਕੋਲੋਂ ਹੀ ਦੁੱਧ ਖਰੀਦਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਟੀਮ ਬਿਨਾਂ ਲਾਇਸੈਂਸ ਦੇ ਦੁੱਧ ਦੀ ਵਿਕਰੀ ਕਰਨ ਵਾਲਿਆਂ ਦੇ ਖਿਲਾਫ ਅਗਲੇ ਹਫਤੇ ਤੋਂ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ।

ਜ਼ਿਲੇ ਵਿਚ 12.80 ਲੱਖ ਲੀਟਰ ਦੁੱਧ ਦੀ ਜ਼ਰੂਰਤ ਹੈ ਜਦੋਂਕਿ ਪੂਰਤੀ 11.75 ਲੱਖ ਲੀਟਰ ਦੁੱਧ ਦੀ ਹੀ ਹੋ ਰਹੀ ਹੈ। ਬਾਕੀ ਦਾ ਦੁੱਧ ਮਿਲਾਵਟ ਦਾ ਨਕਲੀ ਬਣਾ ਕੇ ਪੂਰਾ ਕੀਤਾ ਜਾ ਰਿਹਾ ਹੈ। FSDA ਨੇ ਖੇਰਾਗੜ 'ਚ ਨਕਲੀ ਦੁੱਧ ਬਣਾਉਣ ਦਾ ਪਲਾਂਟ ਵੀ ਫੜ੍ਹਿਆ ਸੀ। ਅਜਿਹੇ 'ਚ FSDA ਨੇ ਡੇਅਰੀ ਅਤੇ ਚਿਲਰ ਪਲਾਂਟ ਨੂੰ ਲਾਇਸੈਂਸ ਧਾਰਕ ਦੁੱਧ ਵਾਲਿਆਂ ਕੋਲੋਂ ਹੀ ਦੁੱਧ ਖਰੀਦਣ ਦਾ ਨਿਰਦੇਸ਼ ਦਿੱਤਾ ਹੈ। ਸਾਰੇ ਦੁੱਧ ਵਾਲਿਆਂ ਨੂੰ ਵੀ ਲਾਇਸੈਂਸ ਲੈਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਜ਼ਿਲਾ ਅਧਿਕਾਰੀ ਮਨੋਜ ਵਰਮਾ ਨੇ ਦੱਸਿਆ ਕਿ ਲਾਇਸੈਂਸ ਧਾਰਕ ਦੁੱਧ ਵਾਲਿਆਂ ਕੋਲੋਂ ਦੁੱਧ ਲੈਣ 'ਤੇ ਇਸ ਦਾ ਰਿਕਾਰਡ ਰਹੇਗਾ, ਜੇਕਰ ਮਿਲਾਵਟੀ ਅਤੇ ਨਕਲੀ ਦੁੱਧ ਫੜਿਆ ਜਾਂਦਾ ਹੈ ਤਾਂ ਦੁੱਧ ਵਾਲਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇਗੀ। ਦੁੱਧ ਵਾਲਿਆਂ ਦੇ ਖਿਲਾਫ ਅਗਲੇ ਹਫਤੇ ਤੋਂ ਮੁਹਿੰਮ ਚਲਾਈ ਜਾਵੇਗੀ, ਇਸ ਦੌਰਾਨ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਉਹ ਵਿਭਾਗ ਕੋਲੋਂ ਲੈ ਸਕਦੇ ਹਨ।

ਚਾਰਜ ਜਮ੍ਹਾ ਕਰਵਾ ਕੇ ਪਤਾ ਲਗਾ ਸਕੋਗੇ ਖੁਰਾਕ ਦੀ ਸ਼ੁੱਧਤਾ ਬਾਰੇ

FSDA ਦੀ ਫੂਡ ਸੇਫਟੀ ਮੁਹਿੰਮ 'ਚ ਨਕਲੀ ਮਿਲਾਵਟੀ ਸਮੱਗਰੀ ਦੀ ਪਛਾਣ ਲਈ ਵੀ ਉੱਦਮੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਛੋਟੇ ਉੱਦਮੀਆਂ ਨੂੰ 200 ਰੁਪਏ ਅਤੇ ਵੱਡੇ ਉੱਦਮੀਆਂ ਨੇ 700 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਵਿਚ ਖੁਰਾਕ ਸਮੱਗਰੀ ਨਾਲ ਜੁੜੇ ਕਿਸੇ ਵੀ ਉਦਯੋਗ ਦਾ ਮਾਹਰ ਪ੍ਰੋਜੈਕਟਕਰ ਦੇ ਜ਼ਰੀਏ ਜਾਣਕਾਰੀ ਦੇਵੇਗਾ। ਮੁੱਖ ਖੁਰਾਕ ਸੁਰੱਖਿਆ ਅਧਿਕਾਰੀ ਰਾਮ ਆਸ਼ੀਸ਼ ਮੋਰਿਆ ਨੇ ਦੱਸਿਆ ਕਿ ਮੀਟ, ਡੇਅਰੀ, ਹੋਟਲ-ਰੈਸਟੋਰੈਂਟ, ਮਿਠਾਈਆਂ ਵਾਲਿਆਂ ਸਮੇਤ ਹੋਰ ਖੁਰਾਕ ਨਾਲ ਜੁੜੇ ਉੱਦਮੀ ਇਸ ਦਾ ਲਾਭ ਲੈ ਸਕਣਗੇ।

ਇਥੇ ਕਰੋ ਸ਼ਿਕਾਇਤ

FSDA ਨੇ ਲੋਕਾਂ ਨੂੰ ਵੀ ਲਾਇਸੈਂਸ ਧਾਰਕ ਦੁੱਧ ਵਾਲਿਆਂ ਕੋਲੋਂ ਹੀ ਦੁੱਧ  ਲੈਣ ਦੀ ਅਪੀਲ ਕੀਤੀ ਹੈ। ਮਿਲਾਵਟ ਅਤੇ ਨਕਲੀ ਹੋਣ ਦੇ ਖਦਸ਼ੇ 'ਚ ਲੋਕ ਟੋਲ ਫਰੀ ਨੰਬਰ 18001805533 'ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਿਕਾਇਤ ਕਰ ਸਕਦੇ ਹਨ। ਟੀਮ ਦੁੱਧ ਦਾ ਨਮੂਨਾ ਲੈ ਕੇ ਜਾਂਚ ਕਰੇਗੀ।

ਦੁੱਧ ਦੇ ਜ਼ਿਆਦਾਤਰ ਨਮੂਨੇ ਫੇਲ

FSDA ਦੀ ਜਾਂਚ 'ਚ ਦੁੱਧ ਦੇ ਸਭ ਤੋਂ ਜ਼ਿਆਦਾ ਨਮੂਨੇ ਫੇਲ ਹੋਏ ਹਨ। ਪਿਛਲੇ ਸਾਲ ਡੇਅਰੀ, ਦੁੱਧ ਵਾਲੇ ਅਤੇ ਚਿਲਰ ਪਲਾਂਟ ਤੋਂ 246 ਨਮੂਨੇ ਲਏ ਗਏ ਜਿਨ੍ਹਾਂ ਵਿਚੋਂ 119 ਨਮੂਨੇ ਫੇਲ ਹੋਏ। ਨਕਲੀ ਦੁੱਧ ਵੀ ਮਿਲਿਆ। ਪਿਛਲੇ ਮਹੀਨੇ 30 ਜਨਵਰੀ ਨੂੰ ਖੇਰਾਗੜ 'ਚ ਨਕਲੀ ਦੁੱਧ ਦਾ ਪਲਾਂਟ ਫੜਿਆ ਗਿਆ ਸੀ ਪਰ ਇਸਦੇ ਬਾਅਦ ਤੋਂ ਟੀਮ ਦੁੱਧ ਦੇ ਨਮੂਨੇ ਲੈਣ ਨਹੀਂ ਗਈ ਹੈ। ਇਸ 'ਤੇ ਜ਼ਿਲਾ ਅਧਿਕਾਰੀ ਮਨੋਜ ਵਰਮਾ ਦਾ ਕਹਿਣਾ ਸੀ ਕਿ ਦੁੱਧ ਦੇ ਨਮੂਨੇ ਲੈਣ ਲਈ ਟੀਮ ਨੂੰ ਨਿਰਦੇਸ਼ਿਤ ਕੀਤਾ ਹੈ ਅਤੇ ਲਗਾਤਾਰ ਮੁਹਿੰਮ ਚਲਾਈ ਜਾਵੇਗੀ।


Related News