Twitter ਦੇ Head Office ''ਚ ਲੱਗੇ ਬਿਸਤਰੇ ਅਤੇ ਵਾਸ਼ਿੰਗ ਮਸ਼ੀਨ, ਜਾਣੋ ਕੀ ਹੈ Elon Musk ਦਾ ਨਵਾਂ ਪਲਾਨ

12/10/2022 2:36:10 PM

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਟਵਿਟਰ ਦੇ ਹੈੱਡਕੁਆਰਟਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਸੈਨ ਫਰਾਂਸਿਸਕੋ ਹੈੱਡਕੁਆਰਟਰ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਟਵਿਟਰ ਦੇ ਮੁੱਖ ਦਫਤਰ 'ਚ ਬਿਸਤਰੇ ਲੱਗੇ ਹੋਏ ਹਨ। ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ। ਏਲੋਨ ਮਸਕ ਨੇ ਦਫ਼ਤਰ ਦੀ ਕੁਝ ਥਾਂ ਨੂੰ ਬੈੱਡਰੂਮ ਵਿੱਚ ਬਦਲ ਦਿੱਤਾ ਹੈ।

ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਹਨ ਅਤੇ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਟਵਿੱਟਰ ਦਫਤਰ ਦੇ ਅੰਦਰ ਕਰਮਚਾਰੀਆਂ ਲਈ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਉਂਕਿ ਇਹ ਇਮਾਰਤ ਵਪਾਰਕ ਵਰਤੋਂ ਲਈ ਰਜਿਸਟਰਡ ਹੈ। ਇਸ ਲਈ ਸੈਨ ਫ੍ਰਾਂਸਿਸਕੋ ਡਿਪਾਰਟਮੈਂਟ ਆਫ ਬਿਲਡਿੰਗ ਇੰਸਪੈਕਸ਼ਨ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਹਰਕਤ ਵਿੱਚ ਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ 'ਚ ਆ ਸਕਦੈ ਵੱਡਾ ਉਛਾਲ, 15 ਫ਼ੀਸਦੀ ਤੱਕ ਵਧ ਸਕਦੀਆਂ ਹਨ ਕੀਮਤਾਂ

ਦਫਤਰ ਦੇ ਅੰਦਰ ਲੱਗੇ ਹਨ ਬਿਸਤਰੇ

ਸੋਸ਼ਲ ਮੀਡੀਆ 'ਤੇ ਵਾਇਰਲ ਫੋਟੋ 'ਚ ਫਿਉਟਨ ਸੋਫੇ, ਬੈੱਡ ਸ਼ੀਟ, ਸਿਰਹਾਣੇ ਅਤੇ ਸੋਫੇ ਵੀ ਨਜ਼ਰ ਆ ਰਹੇ ਹਨ। ਮਸਕ ਨੇ ਦਫ਼ਤਰ ਨੂੰ ਬੈੱਡਰੂਮ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਤਸਵੀਰਾਂ ਬੀਬੀਸੀ ਨੂੰ ਮਿਲੀਆਂ ਹਨ। ਉਸ ਨੇ ਟਵਿੱਟਰ ਰਾਹੀਂ ਦੱਸਿਆ ਕਿ ਇਹ ਤਸਵੀਰਾਂ ਜੇਮਸ ਕਲੇਟਨ ਨੇ ਸਾਂਝੀਆਂ ਕੀਤੀਆਂ ਹਨ। ਜੇਮਸ ਕਲੇਟਨ ਨੇ ਤਸਵੀਰਾਂ ਪੋਸਟ ਕੀਤੀਆਂ, ਲਿਖਿਆ ਕਿ ਬੀਬੀਸੀ ਨੇ ਟਵਿੱਟਰ ਦੇ ਅੰਦਰ ਤਸਵੀਰਾਂ ਪ੍ਰਾਪਤ ਕੀਤੀਆਂ ਹਨ।

ਇਹ ਵੀ ਪੜ੍ਹੋ : ਜਲਦ ਸਸਤੀਆਂ ਹੋਣਗੀਆਂ ਦਿਲ ਦੀ ਬੀਮਾਰੀ ਦੇ ਇਲਾਜ ਲਈ ਮਿਲਣ ਵਾਲੀਆਂ ਦਵਾਈਆਂ

ਮਸਕ ਨੇ ਕੰਮ ਦੇ ਘੰਟੇ ਲੰਬੇ ਕਰਨ ਲਈ ਕਿਹਾ

ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ, ਮਸਕ ਨੇ ਕਰਮਚਾਰੀਆਂ ਨੂੰ 24 ਘੰਟੇ ਉਪਲਬਧ ਰਹਿਣ ਦੀ ਅਪੀਲ ਕੀਤੀ ਸੀ। ਮਸਕ ਖੁਦ ਵੀ ਕਈ ਵਾਰ ਟਵਿੱਟਰ ਦੇ ਹੈੱਡਕੁਆਰਟਰ 'ਤੇ ਰਹਿ ਚੁੱਕੇ ਹਨ। ਮਸਕ ਨੇ ਕਰਮਚਾਰੀਆਂ ਨੂੰ ਜ਼ਿਆਦਾ ਘੰਟੇ ਕੰਮ ਕਰਨ ਲਈ ਕਿਹਾ। ਇਸ ਤੋਂ ਬਾਅਦ ਕਈ ਕਰਮਚਾਰੀਆਂ ਨੇ ਅਸਤੀਫੇ ਦੇ ਦਿੱਤੇ ਸਨ। ਪਿਛਲੇ ਦਿਨੀਂ ਟਵਿੱਟਰ ਦੇ ਦਫਤਰ ਵਿਚ ਫਰਸ਼ 'ਤੇ ਸਲੀਪਿੰਗ ਬੈਗ ਵਿਚ ਸੌਂ ਰਹੇ ਇਕ ਕਰਮਚਾਰੀ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।

ਨਹਾਉਣ ਅਤੇ ਕੱਪੜੇ ਧੋਣ ਦੀ ਵਿਵਸਥਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਫੋਟੋ 'ਚ ਅਲਮਾਰੀ, ਸੋਫੇ ਦੇ ਨਾਲ ਸਿੰਗਲ ਬੈੱਡ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਫੋਟੋ 'ਚ ਵਾਸ਼ਿੰਗ ਮਸ਼ੀਨ ਵੀ ਦਿਖਾਈ ਦੇ ਰਹੀ ਹੈ। ਇਸ ਦੇ ਨੇੜੇ ਨਹਾਉਣ ਲਈ ਇੱਕ ਛੋਟੀ ਜਿਹੀ ਜਗ੍ਹਾ ਵੀ ਦਿਖਾਈ ਦਿੰਦੀ ਹੈ। ਇੱਥੇ ਕਰਮਚਾਰੀ ਸੌਂ ਸਕਦੇ ਹਨ ਅਤੇ ਕੱਪੜੇ ਧੋ ਸਕਦੇ ਹਨ।

ਇਹ ਵੀ ਪੜ੍ਹੋ : ਬ੍ਰਿਟਿਸ਼ ਏਅਰਵੇਜ਼ 'ਚ ਸਾਹਮਣੇ ਆਇਆ ਲਾਪਰਵਾਹੀ ਦਾ ਵੱਡਾ ਮਾਮਲਾ , ਭੋਜਨ 'ਚ ਮਿਲਿਆ 'ਦੰਦ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News