ਪਿੰਡ ਹੋਵੇ ਜਾਂ ਪ੍ਰਾਈਵੇਟ ਪੰਪ, ਰੋਜ਼ਾਨਾ ਵਿਕੇਗਾ ਤੇਲ, ਨਹੀਂ ਤਾਂ ਲਾਈਸੈਂਸ ਰੱਦ
Saturday, Jun 18, 2022 - 11:00 AM (IST)
ਨਵੀਂ ਦਿੱਲੀ (ਭਾਸ਼ਾ) – ਪ੍ਰਾਈਵੇਟ ਪੈਟਰੋਲ ਪੰਪਾਂ ਨੂੰ ਹੁਣ ਤੇਲ ਦੀ ਵਿਕਰੀ ਕਰਨੀ ਹੀ ਹੋਵੇਗੀ, ਭਾਵੇਂ ਕੁੱਝ ਘੰਟਿਆਂ ਲਈ ਹੀ ਸਹੀ। ਘਾਟੇ ਤੋਂ ਬਚਣ ਲਈ ਪ੍ਰਾਈਵੇਟ ਪੈਟਰੋਲ ਪੰਪ ਆਪਣੇ ਆਪ੍ਰੇਸ਼ਨ ’ਚ ਕਟੌਤੀ ਕਰ ਰਹੇ ਹਨ, ਇਸ ਨੂੰ ਰੋਕਣ ਲਈ ਸਰਕਾਰ ਨੇ ਯੂਨੀਵਰਸਲ ਸਰਵਿਸ ਆਬਲੀਗੇਸ਼ਨ (ਯੂ. ਐੱਸ. ਓ.) ਦਾ ਘੇਰਾ ਵਧਾ ਦਿੱਤਾ ਹੈ। ਇਸ ਦੇ ਤਹਿਤ ਪੈਟਰੋਲ ਪੰਪਾਂ ਦਾ ਲਾਈਸੈਂਸ ਹਾਸਲ ਕਰ ਚੁੱਕੀਆਂ ਕੰਪਨੀਆਂ ਨੂੰ ਕੁੱਝ ਸਮੇਂ ਲਈ ਯਾਨੀ ਕਿ ਸਪੈਸੀਫਾਈਡ ਵਰਕਿੰਗ ਆਵਰਸ ’ਚ ਆਪਣੇ ਸਾਰੇ ਪੈਟਰੋਲ ਪੰਪਾਂ ’ਤੇ ਤੇਲ ਦੀ ਵਿਕਰੀ ਕਰਨੀ ਹੋਵੇਗੀ, ਭਾਵੇਂ ਉਹ ਦੂਰ-ਦਰਾਡੇ ਦੇ ਇਲਾਕਿਆਂ ’ਚ ਹੀ ਕਿਉਂ ਨਾ ਹੋਣ। ਤੇਲ ਮੰਤਰਾਲਾ ਵਲੋਂ ਜਾਰੀ ਬਿਆਨ ਮੁਤਾਬਕ ਯੂ. ਐੱਸ. ਓ. ਦੇ ਘੇਰੇ ’ਚ ਸਾਰੇ ਪੈਟਰੋਲ ਪੰਪਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ।
ਹੁਣ ਜਿਸ ਵੀ ਕੰਪਨੀ ਨੂੰ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਵਿਕਰੀ ਲਈ ਲਾਈਸੈਂਸ ਮਿਲਿਆ ਹੈ, ਉਸ ਨੂੰ ਆਪਣੇ ਸਾਰੇ ਰਿਟੇਲ ਆਊਟਲੈਟਸ ’ਤੇ ਤੇਲ ਦੀ ਵਿਕਰੀ ਕਰਨੀ ਹੀ ਹੋਵੇਗੀ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਦੇ ਲਾਈਸੈਂਸ ਰੱਦ ਹੋ ਸਕਦੇ ਹਨ।
ਇਹ ਵੀ ਪੜ੍ਹੋ : Viacom18 ਨੇ ਖ਼ਰੀਦੇ IPL ਦੇ ਡਿਜੀਟਲ ਮੀਡੀਆ ਅਧਿਕਾਰ, ਲਗਾਈ ਇੰਨੇ ਹਜ਼ਾਰ ਕਰੋੜ ਦੀ ਬੋਲੀ
ਸਰਕਾਰ ਨੇ ਕਿਉਂ ਲਿਆ ਅਜਿਹਾ ਫੈਸਲਾ?
ਮੰਗ ’ਚ ਵਾਧੇ ਕਾਰਨ ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ ਅਤੇ ਗੁਜਰਾਤ ’ਚ ਸਰਕਾਰੀ ਤੇਲ ਕੰਪਨੀਆਂ ਦੇ ਕੁੱਝ ਪੈਟਰੋਲ ਪੰਪਾਂ ’ਤੇ ਤੇਲ ਖਤਮ ਹੋ ਗਿਆ। ਇਸ ਤੋਂ ਇਲਾਵਾ ਪ੍ਰਾਈਵੇਟ ਤੇਲ ਪ੍ਰਚੂਨ ਵਿਕਰੇਤਾ ਸਰਕਾਰੀ ਤੇਲ ਕੰਪਨੀਆਂ ’ਤੇ ਤੇਲ ਦੀ ਘੱਟ ਕੀਮਤ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣਾ ਸੰਚਾਲਨ ’ਚ ਕਟੌਤੀ ਕਰ ਦਿੱਤੀ। ਸਰਕਾਰੀ ਤੇਲ ਕੰਪਨੀਅਾਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ’ਤੇ ਪੈਟਰੋਲ ਅਤੇ ਡੀਜ਼ਲ ਵਧੀ ਦਰ ਦੇ ਮੁਕਾਬਲੇ 15-25 ਰੁਪਏ ਪ੍ਰਤੀ ਲਿਟਰ ਘੱਟ ਭਾਅ ’ਤੇ ਮਿਲ ਰਿਹਾ ਹੈ। ਉੱਥੇ ਹੀ ਨਿੱਜੀ ਫਿਊਲ ਰਿਟੇਲਰਸ ਜੀਓ-ਬੀ. ਪੀ. ਅਤੇ ਨਾਇਰਾ ਐਨਰਜੀ ਨੇ ਕੁੱਝ ਸਥਾਨਾਂ ’ਤੇ ਤੇਲ ਦੇ ਰੇਟ ਵਧਾ ਦਿੱਤੇ ਜਾਂ ਵਿਕਰੀ ’ਚ ਕਟੌਤੀ ਕਰ ਦਿੱਤੀ।
ਇਹ ਵੀ ਪੜ੍ਹੋ : Dogecoin ਨਿਵੇਸ਼ਕ ਨੇ Elon Musk 'ਤੇ ਠੋਕਿਆ 20 ਲੱਖ ਕਰੋੜ ਦਾ ਮੁਕੱਦਮਾ, ਲਗਾਏ ਇਹ ਦੋਸ਼
ਸਰਕਾਰੀ ਫਿਊਲ ਰਿਟੇਲਰਸ ਨੇ ਕਰੂਡ ਆਇਲ ਦੇ ਭਾਅ 10 ਸਾਲਾਂ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦੇ ਬਾਵਜੂਦ 6 ਅਪ੍ਰੈਲ ਤੋਂ ਪੈਟਰੋਲ-ਡੀਜ਼ਲ ਦੇ ਭਾਅ ਸਥਿਰ ਰੱਖੇ ਹੋਏ ਹਨ। ਨਿੱਜੀ ਪੈਟਰੋਲ ਪੰਪਾਂ ’ਤੇ ਤੇਲ ਦੀ ਵਿਕਰੀ ਨਾ ਹੋਣ ਕਾਰਨ ਸਰਕਾਰੀ ਪੈਟਰੋਲ ਪੰਪਾਂ ’ਤੇ ਭੀੜ ਵਧੀ ਅਤੇ ਨਤੀਜੇ ਵਜੋਂ ਕਈ ਥਾਵਾਂ ’ਤੇ ਸਟਾਕ ਖਤਮ ਹੋ ਗਿਆ। ਅਜਿਹ ’ਚ ਸਰਕਾਰ ਨੇ ਨਿੱਜੀ ਤੇਲ ਰਿਟੇਲਰਸ ਨੂੰ ਤੇਲ ਦੀ ਵਿਕਰੀ ਬੰਦ ਕਰਨ ਤੋਂ ਰੋਕਣ ਲਈ ਯੂ. ਐੱਸ. ਓ. ਰੈਗੂਲੇਸ਼ਨਸ ’ਚ ਸੋਧ ਕੀਤੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, 300 ਦਵਾਈਆਂ 'ਤੇ QR ਕੋਡ ਹੋਵੇਗਾ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।