ਸੂਬੇ ''ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ

03/25/2023 6:03:39 PM

ਚੰਡੀਗੜ੍ਹ- ਝੋਨੇ ਦੀ ਖੇਤੀ ਕਾਰਨ ਹੇਠਾਂ ਜਾ ਰਹੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਨੇ ਬਾਸਮਤੀ ਦਾ ਰਕਬਾ ਦੁੱਗਣਾ ਕਰਨ ਦੀ ਤਿਆਰੀ ਕਰ ਲਈ ਹੈ। ਪਿਛਲੇ ਸਾਲ ਪੰਜਾਬ 'ਚ ਬਾਸਮਤੀ ਦਾ 4.95 ਲੱਖ ਹੈਕਟੇਅਰ ਰਕਬਾ ਸੀ। ਇਸ ਵਾਰ 7 ਲੱਖ ਹੈਕਟੇਅਰ ਰਕਬੇ ਦਾ ਟੀਚਾ ਰੱਖਿਆ ਗਿਆ ਹੈ। ਹੁਣ ਪੰਜਾਬ ਬਾਸਮਤੀ ਦਾ ਬ੍ਰਾਂਡ ਬਣ ਜਾਵੇਗਾ। ਚੌਲ ਸਿੱਧੇ ਵਿਦੇਸ਼ਾਂ 'ਚ ਨਿਰਯਾਤ ਕੀਤੇ ਜਾਣਗੇ।
ਇਸ ਦੇ ਲਈ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। 20 ਏਕੜ 'ਚ ਬਾਸਮਤੀ ਐਕਸਟੈਂਸ਼ਨ ਐਂਡ ਰਿਸਰਚ ਸੈਂਟਰ ਸਥਾਪਿਤ ਹੋਵੇਗਾ। ਚੌਲਾਂ ਦੀ ਗੁਣਵੱਤਾ ਦੀ ਜਾਂਚ ਦੇ ਲਈ ਪੰਜਾਬ ਦੀ ਆਪਣੀ ਰਹਿੰਦ-ਖੂੰਹਦ ਲੈਬ ਹੋਵੇਗੀ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਬਾਸਮਤੀ ਦੇ ਬ੍ਰਾਂਡਿੰਗ ਕੇਂਦਰ ਅਤੇ ਆਧੁਨਿਕ ਖੋਜ ਕੇਂਦਰ ਵੀ ਤਿਆਰ ਹੋਣਗੇ। ਖੇਤੀ ਮਾਹਿਰਾਂ ਅਨੁਸਾਰ ਝੋਨੇ ਦੇ ਮੁਕਾਬਲੇ ਬਾਸਮਤੀ 'ਚ ਪਰਾਲੀ ਬਹੁਤ ਘੱਟ ਹੈ, ਸਮਾਂ ਅਤੇ ਪਾਣੀ ਵੀ ਘੱਟ ਲੱਗਦਾ ਹੈ, ਆਮਦਨ ਜ਼ਿਆਦਾ ਹੈ। ਪੰਜਾਬ ਦੀ ਬਾਸਮਤੀ ਦੀ ਡਿਮਾਂਡ ਦੁਨੀਆ ਭਰ 'ਚ ਹੈ। 40 ਫ਼ੀਸਦੀ ਬਾਸਮਤੀ ਦੀ ਬਰਾਮਦ 'ਚ ਪੰਜਾਬ ਦਾ ਯੋਗਦਾਨ ਹੈ।
ਜਲੰਧਰ 'ਚ ਟੈਸਟਿੰਗ ਲੈਬ ਅਤੇ ਅੰਮ੍ਰਿਤਸਰ 'ਚ ਆਧੁਨਿਕ ਬ੍ਰਾਂਡਿੰਗ ਸੈਂਟਰ
ਖੇਤੀਬਾੜੀ ਵਿਭਾਗ ਮੁਤਾਬਕ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਨਾਲ ਸਮਝੌਤਾ ਹੋ ਰਿਹਾ ਹੈ। ਜਲੰਧਰ 'ਚ 20 ਏਕੜ ਰਕਬੇ 'ਚ ਇੱਕ ਆਧੁਨਿਕ ਰਹਿੰਦ-ਖੂੰਹਦ ਟੈਸਟਿੰਗ ਲੈਬ ਬਣੇਗੀ। ਕਿਸਾਨ ਲੈਬ ਟੈਸਟ ਤੋਂ ਬਾਅਦ ਬਾਸਮਤੀ ਨੂੰ ਵਿਦੇਸ਼ਾਂ 'ਚ ਨਿਰਯਾਤ ਕਰ ਸਕਣਗੇ। ਜਦਕਿ ਲੈਬ 'ਚ ਮਾਪਦੰਡਾਂ ਦੇ ਅਨੁਕੂਲ ਨਾ ਆਉਣ ਵਾਲੇ ਨਮੂਨਿਆਂ ਦੀ ਬਾਸਮਤੀ ਨੂੰ ਕਿਤੇ ਵੀ ਬਰਾਮਦ ਨਹੀਂ ਹੋ ਸਕੇਗੀ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਇਕ ਬਾਸਮਤੀ ਐਕਸਟੈਂਸ਼ਨ ਐਂਡ ਰਿਸਰਚ ਸੈਂਟਰ ਵੀ ਬਣਾਇਆ ਜਾਵੇਗਾ। ਖੇਤੀਬਾੜੀ ਵਿਭਾਗ ਅਨੁਸਾਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਚੋਗਾਵਾਂ ਬਲਾਕ 'ਚ ਬਾਸਮਤੀ ਦਾ ਬ੍ਰਾਂਡਿੰਗ ਸੈਂਟਰ ਸਥਾਪਿਤ ਕੀਤਾ ਜਾਵੇਗਾ। ਜਿੱਥੋਂ ਬਾਸਮਤੀ ਨੂੰ ਵਿਦੇਸ਼ਾਂ 'ਚ ਨਿਰਯਾਤ ਕੀਤਾ ਜਾ ਸਕਦਾ ਹੈ। ਇਸ ਦਾ ਸਿੱਧਾ ਫ਼ਾਇਦਾ ਮਾਝੇ ਦੇ ਕਿਸਾਨਾਂ ਨੂੰ ਹੋਵੇਗਾ। ਕਿਉਂਕਿ ਅੰਮ੍ਰਿਤਸਰ ਬਾਸਮਤੀ ਉਤਪਾਦਨ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਦੇ ਨਾਲ ਹੀ ਸਰਕਾਰ ਨੇ ਤਰਨਤਾਰਨ 'ਚ ਆਧੁਨਿਕ ਬਾਸਮਤੀ ਖੋਜ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।
ਬਾਸਮਤੀ ਤੋਂ ਪਾਣੀ ਦੀ ਖਪਤ ਵੀ ਬੇਹੱਦ ਘੱਟ ਹੁੰਦੀ ਹੈ। ਇਸ ਨੂੰ ਦੇਰ ਨਾਲ ਲਗਾਉਣ 'ਚ ਕੋਈ ਨੁਕਸਾਨ ਨਹੀਂ ਹੈ। ਕਿਸਾਨ ਘੱਟੋ-ਘੱਟ ਕੀਟਨਾਸ਼ਕਾਂ ਨਾਲ ਪੈਦਾਵਾਰ ਕਰਨ, ਇਸ ਲਈ ਬੀਜਾਂ 'ਚ ਸੁਧਾਰ ਲਿਆਂਦਾ ਜਾਵੇਗਾ। ਖੇਤੀਬਾੜੀ ਵਿਭਾਗ ਵੱਲੋਂ ਸੁਧਰੇ ਬੀਜ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਜੋ ਕਿਸਾਨ ਫਸਲ ਦਾ ਚੰਗਾ ਉਤਪਾਦਨ ਲੈ ਸਕਣ।

ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News