ਆਧਾਰ-ਪੈਨ ਨੂੰ ਜੋੜਨ ਦੀ ਸਮੇਂ ਸੀਮਾ ਕਾਇਮ ਰਹੇਗੀ

08/25/2017 4:55:00 PM

ਨਵੀਂ ਦਿੱਲੀ—ਭਾਰਤੀ ਵਿਸ਼ੇਸ਼ ਪਛਾਣ ਅਧਿਕਾਰ (ਯੂ. ਆਈ. ਡੀ. ਏ.ਆਈ.) ਨੇ ਕਿਹਾ ਕਿ ਟੈਕਸਦਾਤਾਵਾਂ ਲਈ ਆਪਣੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਨਿਰਧਾਰਿਤ ਸਮੇਂ ਸੀਮਾ ਕਾਇਮ ਰਹੇਗੀ ਅਤੇ ਸੁਪਰੀਮ ਕੋਰਟ ਨੇ ਨਿਜਤਾ 'ਤੇ ਫੈਸਲੇ ਨਾਲ ਇਸ ਜ਼ਰੂਰਤ 'ਤੇ ਕੋਈ ਅਸਰ ਨਹੀਂ ਹੋਵੇਗਾ। ਯੂ. ਆਈ. ਡੀ. ਏ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਜੇ ਭੂਸ਼ਣ ਪਾਂਡੇ ਨੇ ਕਿਹਾ ਕਿ ਸਰਕਾਰੀ ਸਬਸਿਡੀ, ਸਮਾਜਿਕ ਯੋਜਨਾਵਾਂ ਅਤੇ ਹੋਰ ਲਾਭਾਂ ਦਾ ਲਾਭ ਲੈਣ ਲਈ ਆਧਾਰ ਦੀ ਜ਼ਰੂਰਤ ਵੀ ਫਿਲਹਾਲ ਜਾਰੀ ਰਹੇਗੀ।
ਪੈਨ-ਆਧਾਰ ਜੋੜਨ ਦੀ ਸਮੇਂ ਸੀਮਾ 31 ਅਗਸਤ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਸਮੇਂ ਸੀਮਾ ਵਧਾ ਕੇ 31 ਅਗਸਤ ਕਰ ਦਿੱਤੀ ਹੈ। ਇਹ ਪੁੱਛੇ ਜਾਣ 'ਤੇ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਆਧਾਰ 'ਤੇ ਪੈਨ ਨੂੰ ਜੋੜਨ 'ਤੇ ਕੀ ਅਸਰ ਹੋਵੇਗਾ, ਪਾਂਡੇ ਨੇ ਕਿਹਾ ਕਿ ਪੈਨ ਨੂੰ ਆਧਾਰ ਨਾਲ ਜੋੜਨ ਨੂੰ ਆਮਦਨ ਟੈਕਸ ਕਾਨੂੰਨ 'ਚ ਸੰਸ਼ੋਧਨ ਰਾਹੀਂ ਜ਼ਰੂਰੀ ਕੀਤਾ ਗਿਆ ਹੈ। ਕਾਨੂੰਨ ਦੇ ਤਹਿਤ ਇਹ ਕੰਮ ਜਾਰੀ ਰਹੇਗਾ। ਇਸ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਆਧਾਰ ਦੀ ਸੁਰੱਖਿਆ ਨੂੰ ਕੀਤਾ ਸਪੱਸ਼ਟ
ਪਾਂਡੇ ਨੇ ਸਪੱਸ਼ਟ ਕੀਤਾ ਕਿ ਚਾਹੇ ਆਧਾਰ ਕਾਨੂੰਨ ਦੇ ਪ੍ਰਬੰਧ ਦੇ ਤਹਿਤ ਹੋਵੇ,ਆਮਦਨ ਟੈਕਸ ਜਾਂ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਵੱਖ-ਵੱਖ ਸਮੱਸਿਆਵਾਂ ਦਾ ਪਾਲਣ ਕਰਨਾ ਹੋਵੇਗਾ ਕਿਉਂਕਿ ਇਹ ਕਾਨੂੰਨ ਵੈਧ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਆਧਾਰ ਕਾਨੂੰਨ ਆਪਣੇ ਡਾਟਾ ਸੁਰੱਖਿਆ ਸੇਫਗਾਰਡ ਰਾਹੀਂ ਨਿੱਜਤਾ ਦੇ ਮੌਲਿਕ ਅਧਿਕਾਰ ਰਾਹੀਂ ਖਰਾ ਉਤਰੇਗਾ। ਪਾਂਡੇ ਨੇ ਇਹ ਵੀ ਕਿਹਾ ਕਿ ਆਧਾਰ ਲਈ ਨਾਮਜ਼ਦਗੀ ਵੀ ਬਿਨ੍ਹਾਂ ਕਿਸੇ ਅੜਚਨ ਦੇ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਧਾਰ ਕਾਨੂੰਨ 'ਚ ਨਿੱਜਤਾ ਦੀ ਸੁਰੱਖਿਆ ਦੇ ਪਹਿਲਾਂ ਤੋਂ ਪ੍ਰਬੰਧ ਹਨ। ਇਸ 'ਚ ਬਿਨ੍ਹਾਂ ਸੰਬੰਧਤ ਵਿਅਕਤੀ ਦੀ ਸਹਿਮਤੀ ਦੇ ਡਾਟਾ ਨੂੰ ਸਾਂਝਾ ਨਹੀਂ ਕੀਤਾ ਜਾਂਦਾ ਹੈ। 


Related News