ਪਾਕਿਸਤਾਨ ਦੇ ਰੇਕੋ ਡਿਕ ਪ੍ਰਾਜੈਕਟ ''ਚ ਹਿੱਸੇਦਾਰੀ ਖਰੀਦੇਗਾ ਬੈਰਿਕ!

Thursday, Aug 10, 2023 - 11:20 AM (IST)

ਪਾਕਿਸਤਾਨ ਦੇ ਰੇਕੋ ਡਿਕ ਪ੍ਰਾਜੈਕਟ ''ਚ ਹਿੱਸੇਦਾਰੀ ਖਰੀਦੇਗਾ ਬੈਰਿਕ!

ਟੋਰਾਂਟੋ : ਬੈਰਿਕ ਗੋਲਡ ਕਾਰਪ ਕੰਪਨੀ ਪਾਕਿਸਤਾਨ ਦੀ ਸੋਨੇ ਅਤੇ ਤਾਂਬੇ ਦੀ ਖਾਨ ਰੇਕੋ ਡਿਕ ਪ੍ਰਾਜੈਕਟ ਵਿੱਚ ਹਿੱਸੇਦਾਰੀ ਖਰੀਦਣ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਬੈਰਿਕ ਗੋਲਡ ਕਾਰਪੋਰੇਸ਼ਨ ਕੰਪਨੀ ਦੇ ਸੀਈਓ ਮਾਰਕ ਬ੍ਰਿਸਟੋ ਨੇ ਦਿੱਤੀ ਹੈ। ਇਸ ਸਬੰਧ ਵਿੱਚ ਮਾਰਕ ਬ੍ਰਿਸਟੋ ਨੇ ਦੱਸਿਆ ਕਿ ਕੰਪਨੀ ਪਾਕਿਸਤਾਨ ਦੀ ਸੋਨੇ ਅਤੇ ਤਾਂਬੇ ਦੀ ਖਾਨ ਰੇਕੋ ਡਿਕ ਪ੍ਰਾਜੈਕਟ 'ਚ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਉਹਨਾਂ ਨੇ ਜੂਨ ਵਿੱਚ ਉਹ ਮੀਡੀਆ ਰਿਪੋਰਟਾਂ ਖਾਰਜ ਕਰ ਦਿੱਤੀਆਂ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਬੈਰਿਕ ਕੈਨੇਡੀਅਨ ਮਾਈਨਰ ਫਸਟ ਕੁਆਂਟਮ ਮਿਨਰਲਜ਼ ਨਾਲ ਗੱਲਬਾਤ ਕਰ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਮਹਿੰਗਾਈ ਨੇ ਕੱਢੇ ਵੱਟ, ਟਮਾਟਰ ਨੇ ਮਾਰਿਆ ਦੋਹਰਾ ਸੈਂਕੜਾ

ਬੈਰਿਕ ਗੋਲਡ ਕੋਲ ਪਾਕਿਸਤਾਨ ਦੀ ਰੇਕੋ ਡਿਕ ਖਾਨ ਵਿੱਚ 50 ਫ਼ੀਸਜੀ ਹਿੱਸੇਦਾਰੀ ਹੈ। ਬਾਕੀ 50 ਫ਼ੀਸਦੀ ਹਿੱਸੇਦਾਰੀ ਪਾਕਿਸਤਾਨ ਅਤੇ ਬਲੋਚਿਸਤਾਨ ਸੂਬੇ ਦੀਆਂ ਸਰਕਾਰਾਂ ਕੋਲ ਹੈ। ਬੈਰਿਕ ਇਸ ਖਾਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਤਾਂਬੇ-ਸੋਨੇ ਦੇ ਖੇਤਰਾਂ ਵਿੱਚੋਂ ਇੱਕ ਮੰਨਦਾ ਹੈ। ਬ੍ਰਿਸਟੋ ਨੇ ਕਿਹਾ ਕਿ ਬੈਰਿਕ ਪ੍ਰਾਜੈਕਟ ਵਿੱਚ ਆਪਣੀ ਇਕੁਇਟੀ ਨੂੰ ਘੱਟ ਨਹੀਂ ਕਰੇਗਾ ਪਰ ਜੇਕਰ ਸਾਊਦੀ ਅਰਬ ਦਾ ਪਬਲਿਕ ਇਨਵੈਸਟਮੈਂਟ ਫੰਡ (ਪੀਆਈਐੱਫ) ਪਾਕਿਸਤਾਨ ਸਰਕਾਰ ਦੀ ਇਕੁਇਟੀ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਆਨਲਾਈਨ ਗੇਮਿੰਗ 'ਤੇ 28% GST ਦਾ ਪ੍ਰਭਾਵ, ਕੰਪਨੀਆਂ ਨੇ ਸ਼ੁਰੂ ਕੀਤੀ ਛਾਂਟੀ

ਬ੍ਰਿਸਟੋ ਨੇ ਕਿਹਾ, "ਸਾਊਦੀ ਅਰਬ ਅਤੇ ਪਾਕਿਸਤਾਨ ਦੇ ਮਜ਼ਬੂਤ ​​ਸਬੰਧ ਹਨ ਅਤੇ ਕਿਉਂਕਿ ਸਾਡਾ ਪ੍ਰਾਜੈਕਟ 'ਤੇ ਕੰਟਰੋਲ ਹੈ। ਸਾਡੇ ਕੋਲ ਇਨਕਾਰ ਕਰਨ ਦਾ ਪਹਿਲਾ ਅਧਿਕਾਰ ਹੈ।" ਉਸ ਨੇ ਕਿਹਾ ਕਿ ਬੈਰਿਕ ਪਾਕਿਸਤਾਨ ਦੀ 25 ਫ਼ੀਸਦੀ ਇਕੁਇਟੀ ਹਿੱਸੇਦਾਰੀ ਰਾਹੀਂ ਖਾਨ ਵਿੱਚ ਆਉਣ ਵਾਲੇ ਪੀਆਈਐੱਫ ਦਾ ਸਮਰਥਨ ਕਰੇਗਾ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News