'ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾਉਣ ਨਾਲ 20 ਲੱਖ ਟਨ ਦੇ ਆਰਡਰ ’ਤੇ ਛਾਇਆ ਸੰਕਟ'
Tuesday, Jul 25, 2023 - 10:07 AM (IST)
ਹੈਦਰਾਬਾਦ (ਯੂ. ਐੱਨ. ਆਈ.)– ਭਾਰਤ ਦੀ ਸਰਕਾਰ ਨੇ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫ਼ੈਸਲਾ ਘਰੇਲੂ ਬਾਜ਼ਾਰਾਂ 'ਚ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਲਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਭਾਰਤ ਸਰਕਾਰ ਵਲੋਂ ਦੱਖਣ ਦੇ ਇਕ ਪ੍ਰਮੁੱਖ ਚੌਲ ਐਕਸਪੋਰਟਰ ਦਾ ਕਹਿਣਾ ਹੈ ਕਿ ਭਾਰਤ ਤੋਂ ਗੈਰ-ਬਾਸਮਤੀ ਸਫੈਦ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾਉਣ ਦੇ ਸਰਕਾਰ ਦੇ ਫ਼ੈਸਲੇ ਨਾਲ ਕਰੀਬ 8200 ਕਰੋੜ ਰੁਪਏ ਮੁੱਲ ਦੇ 20 ਲੱਖ ਟਨ ਦੇ ਐਕਸਪੋਰਟ ਆਰਡਰ ਦੇ ਤੁਰੰਤ ਰੱਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਇਸ ਸਬੰਧ ਵਿੱਚ ਹੈਦਰਾਬਾਦ ਦੀ ਪ੍ਰਮੁੱਖ ਚੌਲ ਐਕਸਪੋਰਟਰ ਫਰਮ ਡੈਕਨ ਗ੍ਰੇਨਜ਼ ਇੰਡੀਆ ਦੇ ਡਾਇਰੈਕਟਰ ਕਿਰਨ ਕੁਮਾਰ ਪੋਲਾ ਨੇ ਕਿਹਾ ਕਿ ਚੌਲਾਂ ਦੇ ਗਲੋਬਲ ਬਾਜ਼ਾਰ ਵਿਚ ਭਾਰਤ ਦੀ ਹਿੱਸੇਦਾਰੀ 40 ਫ਼ੀਸਦੀ ਹੈ। ਦੇਸ਼ ਤੋਂ ਹਰ ਮਹੀਨੇ 5 ਲੱਖ ਟਨ ਗੈਰ-ਬਾਸਮਤੀ ਚੌਲ ਦੂਜੇ ਦੇਸ਼ਾਂ ਨੂੰ ਜਾਂਦੇ ਹਨ। ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਚੌਲ ਦੀਆਂ ਕੀਮਤਾਂ ’ਚ ਤੇਜ਼ੀ ਦੇ ਮੱਦੇਨਜ਼ਰ ਐਕਸਪੋਰਟ ’ਤੇ ਪਾਬੰਦੀ ਦਾ ਕਦਮ ਉਠਾਇਆ ਹੈ। ਸਾਲ 2023-24 ਦੇ ਹਾੜੀ ਸੀਜ਼ਨ ਦੇ ਝੋਨੇ ਦੀ ਫ਼ਸਲ ਖ਼ਰਾਬ ਹੋਣ ਕਾਰਣ ਪਿਛਲੇ ਤਿੰਨ ਮਹੀਨਿਆਂ ਵਿਚ ਘਰੇਲੂ ਚੌਲ ਦੀਆਂ ਕੀਮਤਾਂ ’ਚ 20-30 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8