ਵੀਰਵਾਰ ਨੂੰ Bank ਰਹਿਣਗੇ ਬੰਦ! ਜਾਣੋ ਵਜ੍ਹਾ
Tuesday, Apr 08, 2025 - 06:10 PM (IST)

ਬਿਜ਼ਨੈੱਸ ਡੈਸਕ- ਬਹੁਤ ਸਾਰੇ ਲੋਕਾਂ ਦੇ ਮਨ ’ਚ ਇਹ ਸਵਾਲ ਹੈ ਕਿ ਕੀ ਇਸ ਵੀਰਵਾਰ (10 ਅਪ੍ਰੈਲ) ਨੂੰ ਮਹਾਂਵੀਰ ਜਯੰਤੀ ਦੇ ਕਾਰਨ ਬੈਂਕ ਖੁੱਲ੍ਹਣਗੇ ਜਾਂ ਨਹੀਂ। ਦੇਸ਼ ਦੇ ਕਈ ਹਿੱਸਿਆਂ ’ਚ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਬੈਂਕਾਂ ਦੀ ਸਥਿਤੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਕਿ ਕਿਹੜੇ ਸੂਬਿਆਂ ’ਚ ਵੀਰਵਾਰ ਨੂੰ ਬੈਂਕਿੰਗ ਸੇਵਾਵਾਂ ਉਪਲਬਧ ਹੋਣਗੀਆਂ ਅਤੇ ਕਿੱਥੇ ਨਹੀਂ।
ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਤੇਲੰਗਾਨਾ ’ਚ ਮਹਾਂਵੀਰ ਜਯੰਤੀ ਦੇ ਕਾਰਨ ਬੈਂਕ ਬੰਦ ਰਹਿਣਗੇ। ਕਈ ਰਾਜਾਂ ’ਚ ਵੀਰਵਾਰ ਨੂੰ ਬੈਂਕ ਖੁੱਲ੍ਹੇ ਰਹਿਣਗੇ। ਬੈਂਕ ਜਾਣ ਤੋਂ ਪਹਿਲਾਂ, ਆਪਣੀ ਸ਼ਾਖਾ ਨੂੰ ਫ਼ੋਨ ਕਰੋ ਅਤੇ ਪਤਾ ਕਰੋ ਕਿ ਬੈਂਕ ਵੀਰਵਾਰ ਨੂੰ ਖੁੱਲ੍ਹੇ ਰਹਿਣਗੇ ਜਾਂ ਨਹੀਂ। ਭਾਰਤੀ ਰਿਜ਼ਰਵ ਬੈਂਕ (RBI) ਹਰ ਸਾਲ ਇਕ ਸੂਬਾਈ-ਵਿਸ਼ੇਸ਼ ਬੈਂਕ ਛੁੱਟੀਆਂ ਦਾ ਕੈਲੰਡਰ ਜਾਰੀ ਕਰਦਾ ਹੈ, ਜਿਸ ’ਚ ਪੂਰੇ ਸਾਲ ਲਈ ਅਧਿਕਾਰਤ ਬੈਂਕ ਛੁੱਟੀਆਂ ਹੁੰਦੀਆਂ ਹਨ।
ਇਸ ਮਹੀਨੇ ਵੱਖ-ਵੱਖ ਸੂਬਿਆਂ 'ਚ ਮਹਾਵੀਰ ਜਯੰਤੀ, ਅੰਬੇਡਕਰ ਜਯੰਤੀ, ਗੁੱਡ ਫਰਾਈਡੇ, ਬੋਹਾਗ ਬਿਹੂ, ਬਸਵਾ ਜਯੰਤੀ ਅਤੇ ਅਕਸ਼ੈ ਤ੍ਰਿਤੀਆ ਵਰਗੇ ਤਿਉਹਾਰਾਂ 'ਤੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਬਾਬੂ ਜਗਜੀਵਨ ਰਾਮ ਜੈਅੰਤੀ, ਸਰਹੁਲ, ਤਾਮਿਲ ਨਵਾਂ ਸਾਲ, ਹਿਮਾਚਲ ਦਿਵਸ, ਵਿਸ਼ੂ, ਚੀਰਾਓਬਾ, ਗਰਿਆ ਪੂਜਾ, ਪਰਸ਼ੂਰਾਮ ਜਯੰਤੀ ਵੀ ਸ਼ਾਮਲ ਹਨ।