ਇਸ ਮਹੀਨੇ ਸਿਰਫ਼ 15 ਦਿਨ ਹੀ ਖੁੱਲ੍ਹਣਗੇ ਬੈਂਕ, ਵੇਖੋ ਛੁੱਟੀਆਂ ਦੀ ਸੂਚੀ
Sunday, Apr 04, 2021 - 08:54 AM (IST)
ਨਵੀਂ ਦਿੱਲੀ - ਸਾਲ 2021 ਦੇ ਚੌਥੇ ਮਹੀਨੇ ਅਪ੍ਰੈਲ ਦੀ ਸ਼ੁਰੂਆਤ ਬੈਂਕਾਂ ਵਿਚ 2 ਛੁੱਟੀਆਂ ਨਾਲ ਹੋ ਚੁੱਕੀ ਹੈ। ਜੇ ਤੁਸੀਂ ਇਸ ਮਹੀਨੇ ਕਿਸੇ ਕੰਮ ਲਈ ਬੈਂਕ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਨੂੰ ਵੇਖ ਲੈਣੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਾਇਰਸ ਦਰਮਿਆਨ ਸੁਰੱਖਿਆ ਹਦਾਇਤਾਂ ਦੀ ਪਾਲਣਾ ਦੇ ਨਾਲ-ਨਾਲ ਵਿਅਰਥ ਦੀ ਖੇਚਲ ਤੋਂ ਬਚਿਆ ਜਾ ਸਕੇ।
ਇਸ ਮਹੀਨੇ ਅਪਰੈਲ ਵਿਚ ਵੱਖ-ਵੱਖ ਕਾਰਨਾਂ ਕਰਕੇ 15 ਛੁੱਟੀਆਂ ਹੋਣਗੀਆਂ। 1 ਅਪਰੈਲ ਨੂੰ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਕਾਰਨ ਬੈਂਕਾਂ ਵਿਚ ਕੰਮ ਨਹੀਂ ਹੋ ਸਕਿਆ ਅਤੇ 2 ਅਪ੍ਰੈਲ ਸ਼ੁੱਕਰਵਾਰ ਨੂੰ ਗੁੱਡ ਫ੍ਰਾਈਡੇ ਦੀ ਛੁੱਟੀ ਕਰਕੇ ਬੈਂਕ ਬੰਦ ਰਹੇ। ਇਸ ਤੋਂ ਬਾਅਦ 4 ਅਪਰੈਲ ਨੂੰ ਐਤਵਾਰ ਹੈ। ਇਸ ਤੋਂ ਬਾਅਦ 5 ਅਪਰੈਲ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿਚ ਬਾਬੂ ਜਗਜੀਵਨ ਰਾਮ ਜਯੰਤੀ ਕਰਕੇ ਬੈਂਕ ਬੰਦ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
6 ਅਪਰੈਲ ਨੂੰ ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸ ਕਾਰਨ ਬੈਂਕਾਂ ਵਿਚ ਛੁੱਟੀ ਹੋਵੇਗੀ। ਇਸ ਤੋਂ ਬਾਅਦ 10 ਅਪਰੈਲ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਤੇ 11 ਅਪਰੈਲ ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣ ਵਾਲੇ ਹਨ। ਇਸ ਤੋਂ ਬਾਅਦ ਗੁੜੀ ਪੜਵਾ/ ਤੇਲਗੂ ਨਵੇਂ ਸਾਲ ਦਿਵਸ/ਉਗਾਦੀ ਤਿਉਹਾਰ ਦੇ ਕਾਰਨ ਬੈਂਕਾਂ ਵਿਚ 13 ਅਪਰੈਲ ਨੂੰ ਛੁੱਟੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਤੇਲ ਨਿਰਯਾਤਕ ਦੇਸ਼ਾਂ ਨੇ ਲਿਆ ਵੱਡਾ ਫ਼ੈਸਲਾ
ਵੇਖੋ ਪੂਰੀ ਲਿਸਟ
1 ਅਪ੍ਰੈਲ(ਵੀਰਵਾਰ) - ਬੈਂਕਾਂ ਦੇ ਸਾਲਾਨਾ ਖਾਤਿਆਂ ਦਾ ਬੰਦ ਹੋਣ ਵਾਲਾ ਦਿਨ
2 ਅਪ੍ਰੈਲ(ਸ਼ੁੱਕਰਵਾਰ) - ਗੁੱਡ ਫ੍ਰਾਈਡੇ
4 ਅਪ੍ਰੈਲ(ਐਤਵਾਰ) - ਹਫ਼ਤਾਵਾਰੀ ਛੁੱਟੀ
5 ਅਪ੍ਰੈਲ(ਸੋਮਵਾਰ) - ਬਾਬੂ ਜਗਜੀਵਨ ਰਾਮ ਜਯੰਤੀ
10 ਅਪ੍ਰੈਲ(ਸ਼ਨੀਵਾਰ) - ਦੂਜਾ ਸ਼ਨੀਵਾਰ
11 ਅਪ੍ਰੈਲ(ਐਤਵਾਰ) - ਹਫਤਾਵਾਰੀ ਛੁੱਟੀ
13 ਅਪ੍ਰੈਲ(ਮੰਗਲਵਾਰ) - ਗੁੜੀ ਪੜਵਾ, ਤੇਲਗੂ ਨਵਾਂ ਸਾਲ, ਉਗਰੀ, ਵਿਸਾਖੀ, ਸਾਜੀਬੂ ਨੋਂਗਮਪੰਬਾ
14 ਅਪ੍ਰੈਲ (ਬੁੱਧਵਾਰ) - ਅੰਬੇਦਕਰ ਜੈਅੰਤੀ, ਤਾਮਿਲ ਨਵਾਂ ਸਾਲ, ਵੀਜੂ, ਬੀਜੂ ਉਤਸਵ
15 ਅਪ੍ਰੈਲ (ਵੀਰਵਾਰ) - ਹਿਮਾਚਲ ਦਿਵਸ, ਬੰਗਾਲੀ ਨਵਾਂ ਸਾਲ, ਸਰਹੂਲ
16 ਅਪ੍ਰੈਲ (ਸ਼ੁੱਕਰਵਾਰ) - ਬੋਹਗ ਬੀਹੂ
18 ਅਪ੍ਰੈਲ(ਐਤਵਾਰ) - ਹਫਤਾਵਾਰੀ ਛੁੱਟੀ
21 ਅਪ੍ਰੈਲ(ਵੀਰਵਾਰ) - ਰਾਮਨਵਮੀ, ਅਰੀਆ ਪੂਜਾ
24 ਅਪ੍ਰੈਲ(ਸ਼ਨੀਵਾਰ) - ਚੌਥਾ ਸ਼ਨੀਵਾਰ
25 ਅਪਰੈਲ (ਐਤਵਾਰ) - ਹਫਤਾਵਾਰੀ ਛੁੱਟੀ
ਨੋਟ - ਇਹ ਛੁੱਟੀਆਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰਾਂ ਜਾਂ ਪ੍ਰੋਗਰਾਮ ਨਾਲ ਸਬੰਧਿਤ ਹਨ। ਇਸ ਲਈ ਸਰੋਤਾ ਆਪਣੇ ਸਥਾਨ ਮੁਤਾਬਕ ਛੁੱਟੀਆ ਦੀ ਸੂਚੀ ਬਣਾ ਲੈਣ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।