ਜੁਲਾਈ ਤੱਕ 75 ਜ਼ਿਲ੍ਹਿਆਂ ’ਚ ਖੁੱਲ੍ਹ ਜਾਣਗੀਆਂ ਡਿਜੀਟਲ ਬੈਂਕ ਇਕਾਈਆਂ : IBA

05/05/2022 9:08:05 PM

ਨਵੀਂ ਦਿੱਲੀ (ਭਾਸ਼ਾ)–ਬਜਟ ਐਲਾਨ ਮੁਤਾਬਕ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਦੇਸ਼ ਦੇ 75 ਜ਼ਿਲ੍ਹਿਆਂ ’ਚ ਜੁਲਾਈ ਤੱਕ ਡਿਜੀਟਲ ਬੈਂਕ ਇਕਾਈਆਂ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਡਿਜੀਟਲ ਬੈਂਕ ਇਕਾਈਆਂ (ਡੀ. ਬੀ. ਯੂ.) ਦੀ ਆਪ੍ਰੇਟਿੰਗ ਨੂੰ ਸੌਖਾਲਾ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪਿਛਲੇ ਮਹੀਨੇ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ :- ਕੋਰੋਨਾ ਜਾਂ ਸਿਹਤ ਸੇਵਾਵਾਂ 'ਤੇ ਇਸ ਦੇ ਅਸਰ ਕਾਰਨ ਕਰੀਬ 1.5 ਕਰੋੜ ਲੋਕਾਂ ਦੀ ਹੋਈ ਮੌਤ : WHO

ਭਾਰਤੀ ਬੈਂਕ ਸੰਘ (ਆਈ. ਬੀ. ਏ.) ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਬੈਂਕ ਦੇ ਡੀ. ਬੀ. ਯੂ. ਨੂੰ ਬੈਂਕ ਕੇਂਦਰ ਮੰਨਿਆ ਜਾਏਗਾ ਅਤੇ ਹਰੇਕ ਇਕਾਈ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਸਮੇਟਣ ਨਾਲ ਸਬੰਧਤ ਵਿਵਸਥਾ ਵੱਖ-ਵੱਖ ਰੱਖੇ ਜਾਣ ਦੀ ਲੋੜ ਹੈ। ਆਈ ਬੀ. ਏ. ਮੁਤਾਬਕ ਡੀ. ਬੀ. ਯੂ. ਦਾ ਡਿਜੀਟਲ ਵਿਸਤਾਰ ਕਰਨ ਲਈ ਪ੍ਰਾਸੰਗਿਕ ਨਿਯਮਾਂ ਮੁਤਾਬਕ ਬੈਂਕਾਂ ਕੋਲ ਡਿਜੀਟਲ ਵਪਾਰਕ ਫੈਸਿਲੀਟੇਟਰਾਂ/ਕਾਰੋਬਾਰ ਪੱਤਰ ਪ੍ਰੇਰਕਾਂ ਨੂੰ ਸ਼ਾਮਲ ਕਰਨ ਦਾ ਬਦਲ ਵੀ ਹੋਵੇਗਾ।

ਇਹ ਵੀ ਪੜ੍ਹੋ :- ਕੋਰੋਨਾ ਦੇ ਪਿਛਲੇ ਵੇਰੀਐਂਟਾਂ ਦੀ ਤਰ੍ਹਾਂ ਗੰਭੀਰ ਹੋ ਸਕਦੈ ਓਮੀਕ੍ਰੋਨ : ਅਧਿਐਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News