ਬੈਂਕਾਂ ਦਾ ਕਰਜ਼ 7.10 ਫੀਸਦੀ ਵਧਿਆ, ਜਮ੍ਹਾ ''ਚ 10 ਫੀਸਦੀ ਦਾ ਵਾਧਾ

01/03/2020 11:37:48 AM

ਮੁੰਬਈ—ਬੈਂਕਾਂ ਦਾ ਕਰਜ਼ 20 ਦਸੰਬਰ ਨੂੰ ਖਤਮ ਪਖਵਾੜੇ 'ਚ 7.10 ਫੀਸਦੀ ਵਧ ਕੇ 99.47 ਲੱਖ ਕਰੋੜ ਰੁਪਏ 'ਤੇ ਪਹੁੰੰਚ ਗਿਆ ਹੈ। ਇਸ ਦੌਰਾਨ ਬੈਂਕਾਂ ਦਾ ਜਮ੍ਹਾ 10.09 ਫੀਸਦੀ ਵਧ ਕੇ 130.08 ਲੱਖ ਕਰੋੜ ਰੁਪਏ ਰਿਹਾ ਹੈ।
ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕ ਸਾਲ ਪਹਿਲਾਂ ਸਮਾਨ ਪਖਵਾੜੇ 'ਚ ਬੈਂਕਾਂ ਦੇ ਕਰਜ਼ 92.87 ਲੱਖ ਕਰੋੜ ਰੁਪਏ ਅਤੇ ਜਮ੍ਹਾ 118.16 ਲੱਖ ਕਰੋੜ ਰੁਪਏ ਸੀ।
ਨਵੰਬਰ 'ਚ ਉਦਯੋਗ ਖੇਤਰ ਨੂੰ ਬੈਂਕਾਂ ਦੇ ਕਰਜ਼ 'ਚ 2.4 ਫੀਸਦੀ ਦੇ ਵਾਧੇ ਨਾਲ 27.72 ਲੱਖ ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਸਮਾਨ ਸਮੇਂ 'ਚ ਉਦਯੋਗ ਨੂੰ ਬੈਂਕ ਕਰਜ਼ ਦਾ ਵਾਧਾ ਚਾਰ ਫੀਸਦੀ ਰਿਹਾ ਸੀ। ਸਮੀਖਿਆਧੀਨ ਮਹੀਨੇ 'ਚ ਖੇਤੀਬਾੜੀ 'ਚ ਸੰਬੰਧਤ ਗਤੀਵਿਧੀਆਂ ਦੇ ਲਈ ਬੈਂਕਾਂ ਦਾ ਕਰਜ਼ 6.5 ਫੀਸਦੀ ਵਧਿਆ। ਇਕ ਸਾਲ ਪਹਲਾਂ ਸਮਾਨ ਸਮੇਂ 'ਚ ਖੇਤੀਬਾੜੀ ਲਈ ਬੈਂਕਾਂ ਦਾ ਕਰਜ਼ ਵਾਧਾ 7.7 ਫੀਸਦੀ ਰਿਹਾ ਸੀ।


Aarti dhillon

Content Editor

Related News