ਬੈਂਕਾਂ ਨੇ 0.69% ਸਸਤਾ ਕੀਤਾ ਲੋਨ, RBI ਨੇ ਕਿਹਾ- ਅਜੇ ਹੋਰ ਹੋਵੇਗੀ ਕਟੌਤੀ

02/15/2020 1:59:43 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਵੱਲੋਂ ਪਿਛਲੇ ਸਾਲ ਨੀਤੀਗਤ ਦਰਾਂ 'ਚ ਕੀਤੀ ਗਈ ਕਟੌਤੀ ਦਾ ਪੂਰਾ ਫਾਇਦਾ ਗਾਹਕਾਂ ਨੂੰ ਦੇਣ ਲਈ ਬੈਂਕ ਹੌਲੀ-ਹੌਲੀ ਵਿਆਜ ਦਰਾਂ 'ਚ ਕਟੌਤੀ ਕਰ ਰਹੇ ਹਨ।

 

ਗਵਰਨਰ ਨੇ ਕਿਹਾ ਕਿ ਭਵਿੱਖ 'ਚ ਬੈਂਕ ਲੋਨ ਦਰਾਂ 'ਚ ਹੋਰ ਕਮੀ ਹੋਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ 'ਚ ਦਾਸ ਨੇ ਕਿਹਾ ਕਿ ਨੀਤੀਗਤ ਦਰਾਂ 'ਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣ ਦੇ ਮਾਮਲੇ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਬੈਂਕਾਂ ਵੱਲੋਂ ਕਰਜ਼ ਦਰਾਂ 'ਚ ਕਟੌਤੀ ਵਧੀ ਹੈ। ਦਸੰਬਰ ਤੱਕ ਬੈਂਕਾਂ ਨੇ ਲੋਨ ਦਰਾਂ 'ਚ 0.49 ਫੀਸਦੀ ਦੀ ਕਟੌਤੀ ਸੀ, ਜਦੋਂ ਕਿ ਫਰਵਰੀ 'ਚ ਆਰ. ਬੀ. ਆਈ. ਦੀ ਬੈਠਕ ਤੱਕ ਇਹ ਵੱਧ ਕੇ 0.69 ਫੀਸਦੀ 'ਤੇ ਪਹੁੰਚ ਗਈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਵਿੱਖ 'ਚ ਵਿਆਜ ਦਰਾਂ 'ਚ ਕਟੌਤੀ ਹੋਰ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਿਜ਼ਰਵ ਬੈਂਕ ਨੇ ਨੀਤੀਗਤ ਦਰਾਂ 'ਚ 5 ਵਾਰ ਕਟੌਤੀ ਕੀਤੀ ਸੀ ਤੇ ਇਸ ਨਾਲ ਰੇਪੋ ਦਰ 'ਚ ਕੁੱਲ ਮਿਲਾ ਕੇ 1.35 ਫੀਸਦੀ ਦੀ ਕਮੀ ਹੋਈ ਹੈ। ਦਸੰਬਰ 2019 ਅਤੇ ਫਰਵਰੀ 2020 ਦੀ ਬੈਠਕ 'ਚ ਆਰ. ਬੀ. ਆਈ. ਨੇ ਰੇਪੋ ਦਰ ਨੂੰ 5.15 ਫੀਸਦੀ 'ਤੇ ਬਰਕਾਰ ਰਹਿਣ ਦਿੱਤਾ ਸੀ। ਰੇਪੋ ਰੇਟ ਉਹ ਦਰ ਹੈ ਜਿਸ 'ਤੇ ਰਿਜ਼ਰਵ ਬੈਂਕ ਸਾਰੇ ਵਪਾਰਕ ਬੈਂਕਾਂ ਨੂੰ ਰੋਜ਼ਾਨਾ ਦੇ ਕੰਮਕਾਜ ਲਈ  ਉਧਾਰ ਦਿੰਦਾ ਹੈ। ਇਸ 'ਚ ਕਮੀ ਹੋਣ ਨਾਲ ਬੈਂਕਾਂ ਨੂੰ ਜੋ ਫਾਇਦਾ ਹੁੰਦਾ ਹੈ ਉਹ ਅੱਗੇ ਗਾਹਕਾਂ ਨੂੰ ਦਿੰਦੇ ਹਨ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਸਰਕਾਰ ਦੀ ਸੌਗਾਤ, 29 FEB ਤੱਕ ਤੁਸੀਂ ਮੁਫਤ ਲਵਾ ਸਕੋਗੇ FASTag ►ਸੋਨੇ ਦੇ ਮੁੱਲ 'ਚ ਵੱਡਾ ਉਛਾਲ, ਦਸ ਗ੍ਰਾਮ ਹੁਣ ਇੰਨਾ ਪਵੇਗਾ ਮਹਿੰਗਾ ► ਹਾਰਲੇ ਖਰੀਦਣਾ ਹੋ ਸਕਦਾ ਹੈ ਸਸਤਾ ► ਬੈਂਕ ਗਾਹਕਾਂ ਨੂੰ ਝਟਕਾ, ATM 'ਚੋਂ ਪੈਸੇ ਕਢਵਾਉਣਾ ਹੋ ਸਕਦੈ ਇੰਨਾ ਮਹਿੰਗਾ


Related News