ਜਨਵਰੀ ''ਚ ਬੈਂਕਾਂ ਦੇ ਕਰਜ਼ ਦੀ ਵਾਧਾ ਦਰ ਘੱਟ ਕੇ 8.5 ਫੀਸਦੀ ''ਤੇ

Sunday, Mar 01, 2020 - 03:05 PM (IST)

ਮੁੰਬਈ—ਬੈਂਕਾਂ ਦੇ ਕਰਜ਼ ਦੀ ਵਾਧਾ ਦਰ ਜਨਵਰੀ 2020 'ਚ ਘੱਟ ਕੇ 8.5 ਫੀਸਦੀ 'ਤੇ ਆ ਗਿਆ ਹੈ | ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ 13.5 ਫੀਸਦੀ ਸੀ | ਮੁਖ ਰੂਪ ਨਾਲ ਸੇਵਾ ਖੇਤਰ ਨੂੰ ਕਰਜ਼ ਦੀ ਵਾਧਾ ਦਰ 'ਚ ਵੱਡੀ ਗਿਰਾਵਟ ਨਾਲ ਕੁੱਲ ਕਰਜ਼ ਦੀ ਵਾਧਾ ਦਰ ਘਟੀ ਹੈ | ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਅੰਕੜਿਆਂ ਮੁਤਾਬਕ ਜਨਵਰੀ 2020 'ਚ ਸੇਵਾ ਖੇਤਰ ਨੂੰ ਕਰਜ਼ ਦੀ ਵਾਧਾ ਦਰ 8.9 ਫੀਸਦੀ ਰਹੀ | ਜਨਵਰੀ 2019 'ਚ ਇਹ 23.9 ਫੀਸਦੀ ਸੀ | ਸਮੀਥਿਆਧੀਨ ਮਹੀਨੇ 'ਚ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੂੰ ਬੈਂਕਾਂ ਦੇ ਕਰਜ਼ ਦੀ ਵਾਧਾ ਦਰ ਘੱਟ ਕੇ 32.2 ਫੀਸਦੀ 'ਤੇ ਆ ਗਈ ਹੈ ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 48.3 ਫੀਸਦੀ ਰਹੀ ਸੀ | ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਜਨਵਰੀ 'ਚ ਵਿਅਕਤੀਗਤ ਕਰਜ਼ (ਪਰਸਨਲ ਲੋਨ) ਖੰਡ ਦੀ ਵਾਧਾ ਦਰ 16.9 ਫੀਸਦੀ ਰਹੀ | ਪਰਸਨਲ ਲੋਨ ਦੇ ਤਹਿਤ ਰਿਹਾਇਸ਼ ਖੇਤਰ ਨੂੰ ਕਰਜ਼ ਦੀ ਵਾਧਾ ਦਰ 17.5 ਫੀਸਦੀ ਰਹੀ, ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 18.4 ਫੀਸਦੀ ਰਹੀ ਸੀ | ਇਸ ਦੇ ਤਹਿਤ ਸਿੱਖਿਆ ਖੇਤਰ ਲਈ ਕਰਜ਼ 3.1 ਫੀਸਦੀ ਘੱਟ ਗਿਆ | ਜਨਵਰੀ 2019 'ਚ ਸਿੱਖਿਆ ਲਈ ਕਰਜ਼ 2.3 ਫੀਸਦੀ ਘਟਿਆ ਸੀ |
ਇਸ ਤਰ੍ਹਾਂ ਸਿੱਖਿਆ ਅਤੇ ਸੰਬੰਧਤ ਗਤੀਵਿਧੀਆਂ ਲਈ ਕਰਜ਼ ਦੀ ਵਾਧਾ ਦਰ ਘੱਟ ਕੇ 6.5 ਫੀਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ 7.6 ਫੀਸਦੀ ਸੀ | ਉਦਯੋਗ ਦੇ ਕਰਜ਼ ਦੀ ਵਾਧਾ ਦਰ 5.2 ਫੀਸਦੀ ਤੋਂ ਘੱਟ ਕੇ 2.5 ਫੀਸਦੀ ਰਹਿ ਗਈ | ਬੈਂਕਾਂ ਦੇ ਕਰਜ਼ ਅਤੇ ਜਮ੍ਹਾ 'ਤੇ ਤਾਜ਼ਾ ਤਿਮਾਹੀ ਅੰਕੜਿਆਂ ਦੇ ਅਨੁਸਾਰ ਅਕਤੂਬਰ-ਦਸੰਬਰ 2019 ਦੇ ਦੌਰਾਨ ਬੈਂਕਾਂ ਦੇ ਕਰਜ਼ ਦੀ ਵਾਧਾ ਦਰ ਘੱਟ ਕੇ 7.4 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 12.9 ਫੀਸਦੀ ਰਹੀ ਸੀ | ਤਿਮਾਹੀ ਦੇ ਦੌਰਾਨ ਜਨਤਕ ਖੇਤਰ 'ਚ ਬੈਂਕਾਂ ਦੀ ਕਰਜ਼ ਵਾਧਾ ਦਰ 3.7 ਫੀਸਦੀ ਰਹੀ, ਜਦੋਂਕਿ ਨਿੱਜੀ ਖੇਤਰ ਦੇ ਬੈਂਕਾਂ ਦਾ ਕਰਜ਼ 13.1 ਫੀਸਦੀ ਵਧਿਆ | 14 ਫਰਵਰੀ 2020 ਨੂੰ ਖਤਮ ਪਖਵਾੜੇ ਦੌਰਾਨ ਬੈਂਕਾਂ ਦਾ ਕਰਜ਼ 6.3 ਫੀਸਦੀ ਵਧ ਕੇ 100.41 ਲੱਖ ਕਰੋੜ ਰੁਪਏ ਰਿਹਾ |


Aarti dhillon

Content Editor

Related News