ਦਿਵਾਲੀਆ ਹੋ ਰਹੀ RCom ਨੂੰ ਖਰੀਦ ਸਕਦੇ ਹਨ ਮੁਕੇਸ਼ ਅੰਬਾਨੀ

07/17/2019 4:54:17 PM

ਮੁੰਬਈ — ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਅਨਿਲ ਅੰਬਾਨੀ ਨੂੰ ਇਕ ਵਾਰ ਫਿਰ ਉਨ੍ਹਾਂ ਦੇ ਭਰਾ ਮੁਕੇਸ਼ ਅੰਬਾਨੀ ਬਚਾ ਸਕਦੇ ਹਨ। ਜ਼ਿਕਰਯੋਗ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼(RCom) ਦਿਵਾਲੀਆ ਹੋਣ ਦੀ ਪ੍ਰਕਿਰਿਆ 'ਚੋਂ ਲੰਘ ਰਹੀ ਹੈ। ਇਸ ਦੌਰਾਨ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਸਮੂਹ ਦੀ ਕੰਪਨੀ ਜਿਓ ਆਰ.ਕਾਮ. ਦੇ ਐਸੇਟ ਖਰੀਦ ਸਕਦੀ ਹੈ। 

ਅੰਬਾਨੀ ਭਰਾਵਾਂ ਲਈ ਇਹ ਸੌਦਾ ਦੋ ਤਰੀਕਿਆਂ ਨਾਲ ਮਹੱਤਵਪੂਰਣ ਹੈ। ਪਹਿਲਾਂ ਤਾਂ RCom ਦੇ ਸਪੈਕਟ੍ਰਮ ਅਤੇ ਟਾਵਰ ਖਰੀਦਣ ਨਾਲ ਰਿਲਾਇੰਸ ਜੀਓ ਦੀਆਂ ਸੇਵਾਵਾਂ ਵਿਚ ਮਜ਼ਬੂਤੀ ਆਵੇਗੀ ਜਿਹੜੀ ਕਿ ਹੁਣ 5-ਜੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਦਿਵਾਲੀਆ ਕੰਪਨੀਆਂ ਦੀਆਂ ਨਵੀਂ ਮੁੰਬਈ ਵਿਚ ਕਾਫੀ ਜ਼ਮੀਨਾਂ ਹਨ(ਧੀਰੂਭਾਈ ਅੰਬਾਨੀ ਨਾਲੇਜ ਸਿਟੀ ਜਾਂ ਡੀ.ਏ.ਕੇ.ਸੀ. ਜਿਸ ਨੂੰ ਧੀਰੂ ਭਾਈ ਅੰਬਾਨੀ ਨੇ 90 ਦੇ ਦਹਾਕਿਆਂ 'ਚ ਹਾਸਲ ਕੀਤਾ ਸੀ)।

RCom 'ਤੇ ਹੈ 46000 ਕਰੋੜ ਦਾ ਕਰਜ਼ਾ

ਜ਼ਿਕਰਯੋਗ ਹੈ ਕਿ ਡਿਫਾਲਟ ਦੇ ਸਮੇਂ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਸਿਰ 'ਤੇ ਕੁੱਲ 46,000 ਕਰੋੜ ਰੁਪਏ ਦਾ ਕਰਜ਼ਾ ਸੀ। ਸੂਤਰਾਂ ਅਨੁਸਾਰ ਜਿਓ ਨੇ ਆਪਣੇ ਫਾਈਬਰ ਅਤੇ ਟਾਵਰ ਕਾਰੋਬਾਰ ਨੂੰ ਦੋ ਇਨਫਰਾਸਟਰੱਕਚਰ ਇਨਵੈਸਟਮੈਂਟ ਟਰੱਸਟਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਆਪਣੇ ਕਰਜ਼ੇ 'ਚ ਵੀ ਕਟੌਤੀ ਕੀਤੀ ਤਾਂ ਜੋ RCom ਦੀ ਖਰੀਦ ਅਤੇ 5ਜੀ ਨਿਵੇਸ਼ ਲਈ ਜਗ੍ਹਾ ਬਣਾਈ ਜਾ ਸਕੇ। ਜੀÎਓ ਦਾ ਕਾਨੂੰਨੀ ਵਿਭਾਗ RCom ਦੀ ਦਿਵਾਲੀਆ ਪ੍ਰਕਿਰਿਆ 'ਤੇ ਨਜ਼ਰ ਰੱਖ ਰਿਹਾ ਹੈ।

RCom ਨਾਲ ਮੁਕੇਸ਼ ਅੰਬਾਨੀ ਦਾ ਭਾਵਾਤਮਕ ਰਿਸ਼ਤਾ

ਇਸ ਤੋਂ ਪਹਿਲਾਂ ਮਾਰਚ ਵਿਚ ਅਚਾਨਕ ਮੁਕੇਸ਼ ਅੰਬਾਨੀ ਨੇ 580 ਕਰੋੜ ਰੁਪਏ ਦਾ ਭੁਗਤਾਨ ਕਰਕੇ ਆਪਣੇ ਭਰਾ ਅਨਿਲ ਅੰਬਾਨੀ ਨੂੰ ਜੇਲ ਜਾਣ ਤੋਂ ਬਚਾ ਲਿਆ ਸੀ, ਜਿਹੜਾ ਕਿ ਸਵੀਡਨ ਦੀ ਕੰਪਨੀ ਐਰਿਕਸਨ ਨੂੰ ਕਰਨਾ ਸੀ। RCom  ਦਾ ਮੁਕੇਸ਼ ਅੰਬਾਨੀ ਨਾਲ ਵੀ ਭਾਵਾਤਮਕ ਰਿਸ਼ਤਾ ਹੈ ਕਿਉਂਕਿ ਇਸ ਦੀ ਸ਼ੁਰੂਆਤ ਉਨ੍ਹਾਂ ਦੇ ਪਿਤਾ ਧੀਰੂ ਭਾਈ ਅੰਬਾਨੀ ਵਲੋਂ 2000 ਦੇ ਦਹਾਕੇ ਵਿਚ ਕੀਤੀ ਗਈ ਸੀ।


Related News