4 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਸਾਰੇ ਕੰਮ

09/23/2017 2:42:51 PM

ਨਵੀਂ ਦਿੱਲੀ (ਬਿਊਰੋ)—ਤਿਓਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਚੱਲਗੇ ਜੇਕਰ ਤੁਸੀਂ ਬੈਂਕ ਤੋਂ ਲੈਣ-ਦੇਣ ਦੇ ਬਾਰੇ 'ਚ ਸੋਚ ਰਹੇ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੋ ਸਕਦੀ ਹੈ। ਤਿਓਹਾਰ ਹੈ ਤਾਂ ਬੈਕਿੰਗ ਸੈਕਟਰ 'ਚ ਛੁੱਟੀਆਂ ਦੀ ਭਰਮਾਰ ਲੱਗੀ ਹੋਵੇਗੀ। ਬੈਂਕ 'ਚ ਕੰਮ ਕਰਨ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਉਧਰ ਹੋਰ ਲੋਕਾਂ ਨੂੰ ਇਸ ਨਾਲ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ।28 ਸਤੰਬਰ ਯਾਨੀ ਅਗਲੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਬੈਂਕ ਬੰਦ ਰਹਿਣਗੇ। ਅਜਿਹੇ 'ਚ ਹੋ ਸਕਦਾ ਹੈ ਕਿ ਚਾਰ ਦਿਨਾਂ ਤੱਕ ਏ. ਟੀ. ਐੱਮ. 'ਚ ਕੈਸ਼ ਦੀ ਕਮੀ ਹੋ ਜਾਵੇ।
ਲਿਹਾਜ਼ਾ ਸਮੇਂ ਰਹਿੰਦੇ ਬੈਂਕ ਤੋਂ ਪੈਸੇ ਦੀ ਨਿਕਾਸੀ ਕਰ ਲਓ ਤਾਂ ਜੋ ਇਸ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਏ. ਟੀ. ਐੱਮ. ਤੋਂ ਵੀ ਪੈਸੇ ਕੱਢ ਲਓ ਕਿਉਂਕਿ ਲਗਾਤਾਰ 4 ਦਿਨ ਬੈਂਕਾਂ 'ਚ ਛੁੱਟੀ ਰਹਿਣ ਦੇ ਚੱਲਗੇ ਏ. ਟੀ. ਐੱਮ. ਦੇ ਭਰੋਸੇ ਹੀ ਰਹਿਣਗੇ। ਲਗਾਤਾਰ 4 ਦਿਨ ਬੈਂਕ ਬੰਦ ਰਹਿਣ ਦੀ ਸੂਰਤ 'ਚ ਏ. ਟੀ. ਐੱਮ. 'ਚ ਵੀ ਕੈਸ਼ ਦੀ ਕਮੀ ਹੋ ਸਕਦੀ ਹੈ। ਜੇਕਰ ਲਗਾਤਾਰ ਛੁੱਟੀ ਦੌਰਾਨ ਆਖਿਰੀ ਦਿਨ ਆਉਂਦੇ-ਆਉਂਦੇ ਏ. ਟੀ. ਐੱਮ. ਵੀ ਕੈਸ਼ ਨਾਲ ਖਾਲੀ ਹੋ ਜਾਂਦੇ ਹਨ। ਹਾਲਾਂਕਿ ਬੈਂਕਿੰਗ ਆਫੀਸ਼ੀਅਲਸ ਨੇ ਭਰੋਸਾ ਦਿਵਾਇਆ ਹੈ ਕਿ ਏ. ਟੀ. ਐੱਮ. 'ਚ ਕੈਸ਼ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ।
ਇਹ ਹੈ ਬੈਂਕਾਂ 'ਚ ਛੁੱਟੀ ਦਾ ਸ਼ਡਿਊਲ
ਆਉਣ ਵਾਲੀ 29 ਸਤੰਬਰ ਤੋਂ ਲੈ ਕੇ 2 ਅਕਤੂਬਰ ਦੱ 4 ਦਿਨਾਂ ਤੱਕ ਬੰਦ ਰਹਿਣਗੇ। 
-29 ਸਤੰਬਰ-ਦੁਰਗਾ ਨਵਮੀ ਦੀ ਛੁੱਟੀ
-30 ਸਤੰਬਰ-ਦੁਸ਼ਹਿਰੇ ਦੀ ਛੁੱਟੀ 
-1 ਅਕਤਬੂਰ- ਐਤਵਾਰ ਦੀ ਛੁੱਟੀ
-2 ਅਕਤੂਬਰ-ਗਾਂਧੀ ਜਯੰਤੀ


Related News