MSME ਨੂੰ ਕਰਜ਼ਾ ਦੇਣ ਦੇ ਮਾਮਲੇ ਵਿਚ ਚੋਟੀ ਦਾ ਸਰਕਾਰੀ ਬੈਂਕ ਬਣਿਆ ਬੈਂਕ ਆਫ ਮਹਾਰਾਸ਼ਟਰ
Sunday, Jun 20, 2021 - 07:36 PM (IST)

ਨਵੀਂ ਦਿੱਲੀ (ਭਾਸ਼ਾ) - ਬੈਂਕ ਆਫ ਮਹਾਰਾਸ਼ਟਰ ਨੇ ਵਿੱਤੀ ਸਾਲ 2020-21 ਵਿਚ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਚੂਨ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ.ਐੱਸ.ਐੱਮ. ਈ.) ਨੂੰ ਕਰਜ਼ਾ ਦੇਣ ਦੇ ਮਾਮਲੇ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਪੁਣੇ ਸਥਿਤ ਇਸ ਬੈਂਕ ਨੇ 2020-21 ਵਿਚ ਐਮਐਸਐਮਈ ਕਰਜ਼ਿਆਂ ਵਿਚ 35 ਪ੍ਰਤੀਸ਼ਤ ਦੀ ਭਾਰੀ ਦਰ ਦਰਸਾਈ ਹੈ। ਬੈਂਕ ਨੇ ਸੈਕਟਰ ਇਕਾਈਆਂ ਨੂੰ ਇਸ ਸਮੇਂ ਦੌਰਾਨ 23,133 ਕਰੋੜ ਰੁਪਏ ਦੇ ਕਰਜ਼ੇ ਪ੍ਰਦਾਨ ਕੀਤੇ ਹਨ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਚੇਨਈ ਦਾ ਇੰਡੀਅਨ ਬੈਂਕ ਦੂਜੇ ਨੰਬਰ 'ਤੇ ਆਇਆ। ਇਸ ਨੇ 15.22 ਪ੍ਰਤੀਸ਼ਤ ਦੇ ਵਾਧੇ ਨਾਲ ਐਮ.ਐਸ.ਐਮ.ਈ. ਸੈਕਟਰ ਨੂੰ ਕੁੱਲ 70,180 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ। ਪ੍ਰਚੂਨ ਖੇਤਰ ਵਿਚ ਕਰਜ਼ਾ ਦੇਣ ਦੇ ਮਾਮਲੇ ਵਿੱਚ, BoM ਨੇ ਤਕਰੀਬਨ 25.61 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨਾਲੋਂ ਵੱਧ ਸੀ। ਐਸਬੀਆਈ ਨੇ ਇਸ ਹਿੱਸੇ ਵਿਚ 16.47 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।
ਪ੍ਰਚੂਨ ਖੇਤਰ ਨੂੰ ਕੁੱਲ ਉਧਾਰ ਦੇਣ ਵਿਚ, ਐਸਬੀਆਈ ਨੇ ਰਕਮ ਦੇ ਹਿਸਾਬ ਨਾਲ BoM ਨਾਲੋਂ 30 ਗੁਣਾ ਵਧੇਰੇ ਲੋਨ ਪ੍ਰਦਾਨ ਕੀਤਾ ਹੈ। ਬੀ.ਓ.ਐਮ. ਨੇ ਇਸ ਹਿੱਸੇ ਵਿੱਚ ਕੁੱਲ 28,651 ਕਰੋੜ ਰੁਪਏ ਦਾ ਕਰਜ਼ਾ ਪ੍ਰਦਾਨ ਕੀਤਾ ਹੈ ਜਦੋਂਕਿ ਐਸਬੀਆਈ ਨੇ 8.70 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ। ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਵਰ੍ਹੇ ਵਿਚ ਬੈਂਕ ਆਫ ਬੜੌਦਾ ਨੇ ਰਿਟੇਲ ਸੈਕਟਰ ਨੂੰ ਕਰਜ਼ਾ ਦੇਣ ਵਿਚ 14.35 ਪ੍ਰਤੀਸ਼ਤ ਦੀ ਵਾਧਾ ਦਰ ਦਰਜ ਕੀਤੀ ਹੈ ਅਤੇ ਕੁਲ 1.20 ਲੱਖ ਕਰੋੜ ਦਾ ਕਰਜ਼ਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।