ਬੈਂਕ ਆਫ ਬੜੌਦਾ ਨੇ ਬੱਚਤ ਖਾਤੇ ’ਤੇ ਘੱਟੋ-ਘੱਟ ਬਕਾਇਆ ਫੀਸ ਕੀਤੀ ਖਤਮ
Sunday, Jul 06, 2025 - 12:17 PM (IST)

ਨਵੀਂ ਦਿੱਲੀ- ਬੈਂਕ ਆਫ ਬੜੌਦਾ (ਬੀ. ਓ. ਬੀ.) ਨੇ ਵੱਡਾ ਐਲਾਨ ਕੀਤਾ ਹੈ। ਬੈਂਕ ਨੇ ਬੱਚਤ ਖਾਤੇ ’ਚ ਘੱਟੋ-ਘੱਟ ਬਕਾਇਆ ਨਾ ਰੱਖਣ ’ਤੇ ਵਸੂਲੀ ਜਾਣ ਵਾਲੀ ਫੀਸ ਨੂੰ ਖਤਮ ਕਰ ਦਿੱਤਾ ਹੈ। ਬੈਂਕ ਨੇ 1 ਜੁਲਾਈ, 2025 ਤੋਂ ਇਸ ਨਿਯਮ ਨੂੰ ਲਾਗੂ ਕੀਤਾ ਹੈ। ਹਾਲਾਂਕਿ, ਬੈਂਕ ਆਪਣੇ ਪ੍ਰੀਮੀਅਮ ਬੱਚਤ ਬੈਂਕ ਖਾਤਿਆਂ ’ਤੇ ਫੀਸ ਲਾਉਣਾ ਜਾਰੀ ਰੱਖੇਗਾ। ਇਨ੍ਹਾਂ ਪ੍ਰੀਮੀਅਮ ਖਾਤਿਆਂ ’ਚ ਬੀ. ਓ. ਬੀ. ਮਾਸਟਰ ਸਟ੍ਰੋਕ ਐੱਸ. ਬੀ. ਖਾਤਾ, ਬੀ. ਓ. ਬੀ. ਸੁਪਰ ਬੱਚਤ ਖਾਤਾ, ਬੀ. ਓ. ਬੀ. ਸ਼ੁੱਭ ਬੱਚਤ ਆਦਿ ਸ਼ਾਮਲ ਹਨ।
ਇਨ੍ਹਾਂ ਖਾਤਿਆਂ ’ਤੇ ਅਜੇ ਵੀ ਦੇਣੀ ਹੋਵੇਗੀ ਫੀਸ
ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਬੜੌਦਾ ਵੱਲੋਂ 19 ਪ੍ਰੀਮੀਅਮ ਬੱਚਤ ਬੈਂਕ ਖਾਤੇ ਪੇਸ਼ ਕੀਤੇ ਜਾਂਦੇ ਹਨ ਅਤੇ ਇਨ੍ਹਾਂ ’ਚੋਂ ਕਿਸੇ ਵੀ ਖਾਤੇ ’ਚ ਘੱਟੋ-ਘੱਟ ਬਕਾਇਆ ਰਾਸ਼ੀ ਬਣਾਈ ਨਾ ਰੱਖਣ ’ਤੇ ਘੱਟੋ-ਘੱਟ ਬਕਾਇਆ ਫੀਸ ਲੱਗੇਗੀ। ਉਦਾਹਰਣ ਲਈ, ਬੀ. ਓ. ਬੀ. ਸਫਾਇਰ ਮਹਿਲਾ ਬੱਚਤ ਖਾਤੇ ਦੇ ਮਾਮਲੇ ’ਚ ਘੱਟੋ-ਘੱਟ ਬਕਾਇਆ ਰਾਸ਼ੀ 1 ਲੱਖ ਰੁਪਏ ਹੈ, ਜਿਸ ਦੇ ਨਾ ਹੋਣ ’ਤੇ ਮੈਟਰੋ ਸ਼ਹਿਰ ’ਚ 50 ਰੁਪਏ (ਜੀ. ਐੱਸ. ਟੀ. ਨੂੰ ਛੱਡ ਕੇ) ਦੀ ਫੀਸ ਲਈ ਜਾਵੇਗੀ। ਬੀ. ਓ. ਬੀ. ਮਾਸਟਰ ਸਟ੍ਰੋਕ ਐੱਸ. ਬੀ. ਖਾਤੇ ਦੇ ਮਾਮਲੇ ’ਚ ਘੱਟੋ-ਘੱਟ ਬਕਾਇਆ ਰਾਸ਼ੀ 5 ਲੱਖ ਰੁਪਏ ਹੋਵੇਗੀ, ਅਜਿਹਾ ਨਾ ਕਰਨ ’ਤੇ ਘੱਟੋ-ਘੱਟ 200 ਰੁਪਏ ਫੀਸ ਲਈ ਜਾਵੇਗੀ। ਬੀ. ਓ. ਬੀ. ਸੁਪਰ ਸੇਵਿੰਗਸ ਖਾਤੇ ਦੀ ਘੱਟੋ-ਘੱਟ ਬਕਾਇਆ ਰਾਸ਼ੀ 20,000 ਰੁਪਏ ਹੈ, ਅਤੇ ਘੱਟੋ-ਘੱਟ ਬਕਾਇਆ ਰਾਸ਼ 50 ਰੁਪਏ ਹੈ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਹੋਮ ਲੋਨ ਕੀਤਾ ਸਸਤਾ
ਬੈਂਕ ਆਫ ਬੜੌਦਾ ਨੇ ਹੋਮ ਲੋਨ ’ਤੇ ਵਿਆਜ ਦਰ ਨੂੰ 8 ਤੋਂ ਘਟਾ ਕੇ 7.50 ਫ਼ੀਸਦੀ ਕਰ ਦਿੱਤਾ ਹੈ। ਇਹ ਫੈਸਲਾ ਆਰ. ਬੀ. ਆਈ. ਵੱਲੋਂ ਜੂਨ ’ਚ ਹੋਈ ਦਰ ਕਟੌਤੀ ਤੋਂ ਬਾਅਦ ਲਿਆ ਗਿਆ ਹੈ। ਇਹ ਨਵੀਂ ਦਰ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ ਅਤੇ ਸਿਰਫ ਨਵੇਂ ਗਾਹਕਾਂ ’ਤੇ ਲਾਗੂ ਹੋਵੇਗੀ। ਬੈਂਕ ਨੇ ਡਿਜੀਟਲ ਅਤੇ ਸ਼ਾਖਾ-ਆਧਾਰਿਤ ਅਰਜ਼ੀ ਬਦਲ ਵੀ ਮੁਹੱਈਆ ਕਰਵਾਏ ਹਨ। ਗਾਹਕ ਬੈਂਕ ਦੀ ਵੈੱਬਸਾਈਟ ਜਾਂ ਨੇੜਲੀ ਬ੍ਰਾਂਚ ਰਾਹੀਂ ਹੋਮ ਲੋਨ ਲਈ ਅਪਲਾਈ ਕਰ ਸਕਦੇ ਹਨ। ਬੈਂਕ ਨੇ ਅਰਜ਼ੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾ ਕੇ ਇਸ ਨੂੰ ਹੋਰ ਸਰਲ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8