ਤੀਜੀ ਤਿਮਾਹੀ ''ਚ Bank of Baroda ਨੂੰ 1,406.9 ਕਰੋੜ ਦਾ ਘਾਟਾ
Monday, Jan 27, 2020 - 11:23 AM (IST)

ਨਵੀਂ ਦਿੱਲੀ — ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ Bank of Baroda ਨੂੰ 1,406.9 ਕਰੋੜ ਦਾ ਘਾਟਾ ਹੋਇਆ ਹੈ ਜਦੋਂਕਿ ਇਸ ਤਿਮਾਹੀ 'ਚ ਬੈਂਕ ਨੂੰ 645.2 ਕਰੋੜ ਦਾ ਮੁਨਾਫਾ ਹੋਣ ਦਾ ਅੰਦਾਜ਼ਾ ਸੀ। ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ Bank of Baroda ਦੀ ਵਿਆਜ ਆਮਦਨ 7,129 ਕਰੋੜ ਰੁਪਏ ਰਹੀ ਹੈ ਜਦੋਂਕਿ ਇਸੇ ਤਿਮਾਹੀ ਵਿਚ ਬੈਂਕ ਦੀ ਵਿਆਜ ਆਮਦਨ 7,180 ਕਰੋੜ ਰਹਿਣ ਦਾ ਅੰਦਾਜ਼ਾ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ Bank of Baroda ਦਾ ਗ੍ਰਾਸ NPA 10.25 ਫੀਸਦੀ ਵਧ ਕੇ 10.43 ਫੀਸਦੀ 'ਤੇ ਪਹੁੰਚ ਗਈ । ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ Bank of Baroda ਦਾ ਨੈੱਟ NPA 3.91 ਫੀਸਦੀ ਤੋਂ ਵਧ ਕੇ 4.05 ਫੀਸਦੀ ਰਿਹਾ ਹੈ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ Bank of Baroda ਦਾ ਗ੍ਰਾਸ ਐਨ.ਪੀ.ਏ. 69,968.9 ਕਰੋੜ ਰੁਪਏ ਤੋਂ ਵਧ ਕੇ 73,139.7 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ Bank of Baroda ਦਾ ਨੈੱਟ ਐਨ.ਪੀ.ਏ. 24,894.4 ਕਰੋੜ ਰੁਪਏ ਤੋਂ ਵਧ ਕੇ 26,504 ਕਰੋੜ ਰੁਪਏ ਰਿਹਾ ਹੈ।