ਬੜੌਦਾ ਬੈਂਕ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, WhatsApp ਬੈਂਕਿੰਗ ਹੋਈ ਲਾਂਚ
Monday, Jan 04, 2021 - 02:10 PM (IST)
ਮੁੰਬਈ- ਸਰਕਾਰੀ ਖੇਤਰ ਦੇ ਬੈਂਕ ਆਫ਼ ਬੜੌਦਾ (ਬੀ. ਓ. ਬੀ.) ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ ਹੈ। ਹੁਣ ਤੁਸੀਂ ਵਟਸਐਪ 'ਤੇ ਵੀ ਘਰ ਬੈਠੇ ਆਰਾਮ ਨਾਲ ਖ਼ਾਤੇ ਨਾਲ ਸਬੰਧਤ ਸੇਵਾਵਾਂ ਲੈ ਸਕੋਗੇ। ਬੜੌਦਾ ਬੈਂਕ ਨੇ ਸੋਮਵਾਰ ਨੂੰ ਵਟਸਐਪ ਬੈਂਕਿੰਗ ਲਾਂਚ ਕਰ ਦਿੱਤੀ ਹੈ।
ਬੈਂਕ ਵਟਸਐਪ ਜ਼ਰੀਏ ਮਿੰਨੀ ਸਟੇਟਮੈਂਟ, ਚੈੱਕ ਬੁੱਕ ਸਟੇਟਸ, ਨਵੀਂ ਚੈੱਕ ਬੁੱਕ, ਡੈਬਿਟ ਕਾਰਡ ਬਲਾਕ ਕਰਨ ਦੀ ਸੁਵਿਧਾ ਦੇਣ ਦੇ ਨਾਲ-ਨਾਲ ਹੋਰ ਕਈ ਬੈਂਕਿੰਗ ਸੇਵਾਵਾਂ ਪ੍ਰਦਾਨ ਕਰੇਗਾ। ਇਸ ਲਈ ਬੈਂਕ ਕੋਈ ਚਾਰਜ ਵਸੂਲ ਨਹੀਂ ਕਰੇਗਾ ਅਤੇ ਇਹ ਡਿਜੀਟਲ ਸੇਵਾਵਾਂ 24 ਘੰਟੇ ਉਪਲਬਧ ਹੋਣਗੀਆਂ।
ਕਿਵੇ ਮਿਲੇਗੀ ਵਟਸਐਪ ਸਰਵਿਸ
ਬੜੌਦਾ ਬੈਂਕ ਦੀਆਂ ਵਟਸਐਪ ਸੇਵਾਵਾਂ ਲੈਣ ਲਈ ਮੋਬਾਇਲ ਦੀ ਨੰਬਰ ਲਿਸਟ ਵਿਚ 8433-888-777 ਨੰਬਰ ਸੇਵ ਕਰਨਾ ਹੋਵੇਗਾ। ਇਸ ਨੂੰ ਸ਼ੁਰੂ ਕਰਨ ਲਈ ਵਟਸਐਪ ਵਿਚ ਜਾ ਕੇ HI ਲਿਖ ਕੇ ਭੇਜਣਾ ਹੋਵੇਗਾ। ਇਸ ਮਗਰੋਂ ਬੈਂਕ ਤੁਹਾਨੂੰ ਸੇਵਾਵਾਂ ਦੀ ਲਿਸਟ ਭੇਜੇਗਾ, ਜਿਸ ਵਿਚੋਂ ਤੁਸੀਂ ਆਪਣੀ ਲੋੜ ਨਾਲ ਸਬੰਧਤ ਸੇਵਾ ਨੂੰ ਚੁਣ ਸਕਦੇ ਹੋ। ਦਿਲਚਸਪ ਗੱਲ ਇਹ ਹੈ ਕਿ ਬੜੌਦਾ ਬੈਂਕ ਦੇ ਜੋ ਗਾਹਕ ਨਹੀਂ ਵੀ ਹਨ ਉਹ ਵੀ ਇਸ ਪਲੇਟਫਾਰਮ ਦੀ ਵਰਤੋਂ ਬੈਂਕ ਦੇ ਉਤਪਾਦਾਂ, ਸੇਵਾਵਾਂ, ਆਫ਼ਰ, ਏ. ਟੀ. ਐੱਮ. ਅਤੇ ਸ਼ਾਖਾਵਾਂ ਨਾਲ ਸਬੰਧਤ ਜਾਣਕਾਰੀ ਲਈ ਕਰ ਸਕਦੇ ਹਨ। ਗੌਰਤਲਬ ਹੈ ਕਿ ਬੜੌਦਾ ਬੈਂਕ ਦੇ ਦੇਸ਼ ਭਰ ਵਿਚ 10,000 ਤੋਂ ਜ਼ਿਆਦਾ ਏ. ਟੀ. ਐੱਮ. ਅਤੇ 8,200 ਤੋਂ ਵੱਧ ਸ਼ਾਖਾਵਾਂ ਹਨ।