ਬੈਂਕ ਆਫ ਬੜੌਦਾ ਦੀ ਬਾਂਡ ਦੇ ਰਾਹੀਂ ਪੂੰਜੀ ਜੁਟਾਉਣ ਦੀ ਯੋਜਨਾ
Wednesday, Aug 21, 2019 - 12:54 PM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਬੁੱਧਵਾਰ ਨੂੰ ਕਿਹਾ ਕਿ ਬਾਂਡ ਰਾਹੀਂ ਪੂੰਜੀ ਜੁਟਾਉਣ 'ਤੇ ਵਿਚਾਰ ਕਰਨ ਲਈ ਉਸ ਦੀ ਪੂੰਜੀ ਸੰਗ੍ਰਹਿ ਕਮੇਟੀ ਅਗਲੇ ਹਫਤੇ ਮੀਟਿੰਗ ਕਰੇਗੀ। ਹਾਲਾਂਕਿ ਬੈਂਕ ਨੇ ਇਹ ਨਹੀਂ ਦੱਸਿਆ ਕਿ ਉਸ ਦੀ ਕਿੰਨੀ ਪੂੰਜੀ ਜੁਟਾਉਣ ਦੀ ਯੋਜਨਾ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਬੈਂਕ ਦੀ ਪੂੰਜੀ ਜੁਟਾਉਣ ਨਾਲ ਸੰਬੰਧਤ ਕੰਮਕਾਜ਼ ਦੇਖਣ ਵਾਲੀ ਕਮੇਟੀ (ਸੀ.ਆਰ.ਸੀ.) ਦੀ ਮੀਟਿੰਗ 26 ਅਗਸਤ ਨੂੰ ਹੋਈ ਹੈ। ਇਸ ਮੀਟਿੰਗ 'ਚ ਬਾਸੇਲ ਤਿੰਨ ਅਨੁਰੂਪ ਬਾਂਡ ਜਾਰੀ ਕਰਕੇ ਬੈਂਕ ਲਈ ਪੂੰਜੀ ਜੁਟਾਉਣ 'ਤੇ ਵਿਚਾਰ ਕੀਤਾ ਜਾਵੇਗਾ।