Bank Fraud : ਬੈਂਕਿੰਗ ਖੇਤਰ ਵਿਚ 18,170 ਕਰੋੜ ਰੁਪਏ ਦਾ ਨੁਕਸਾਨ, ਫਰਾਡਜ਼ ਦੀ ਗਿਣਤੀ ਬੇਲਗਾਮ
Wednesday, Apr 04, 2018 - 10:16 AM (IST)

ਨਵੀਂ ਦਿੱਲੀ — ਵਿੱਤੀ ਸਾਲ 2017 ਵਿਚ ਦੇਸ਼ ਦੇ ਬੈਕਿੰਗ ਖੇਤਰ ਆਰਥਿਕ ਭੁਚਾਲ ਆਇਆ ਇਸ ਦੌਰਾਨ ਕੁੱਲ 12,553 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ । ਇਨ੍ਹਾਂ ਮਾਮਲਿਆਂ ਵਿਚ ਬੈਂਕਾਂ ਨੂੰ 18,170 ਕਰੋੜ ਰੁਪਏ ਦਾ ਨੁਕਸਾਨ ਹੋਇਆ । ਸਭ ਤੋਂ ਜ਼ਿਆਦਾ ਮਾਮਲੇ ਬੈਂਕ ਆਫ ਮਹਾਰਾਸ਼ਟਰ ਦੇ ਸਾਹਮਣੇ ਆਏ, ਇਸ ਵਿਚ ਕੁੱਲ 3,893 ਫਰਾਡ ਦੇ ਕੇਸ ਹੋਏ। ਪੰਜਾਬ ਨੈਸ਼ਨਲ ਬੈਂਕ(ਪੀ.ਐੱਨ.ਬੀ.) ਨੂੰ 2810 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਸੰਸਥਾਗਤ ਨਿਵੇਸ਼ਕ ਸਲਾਹਕਾਰ ਸੇਵਾਵਾਂ ਦੀ ਰਿਪੋਰਟ ਅਨੁਸਾਰ ਬੈਂਕ ਧੋਖਾਧੜੀ ਦੇ ਇਹ ਮਾਮਲੇ ਅਪਰੈਲ 2016 ਤੋਂ ਲੈ ਕੇ ਮਾਰਚ 2017 ਤੱਕ ਦੇ ਹਨ। ਇਕ ਸਲਾਨਾ ਰਿਪੋਰਟ ਅਨੁਸਾਰ ਜਿਥੇ ਕੁਝ ਬੈਂਕਾਂ ਵਿਚ ਘਪਲੇ ਦੀ ਰਕਮ ਘੱਟ ਹੈ ਪਰ ਘਪਲਿਆਂ ਦੀ ਸੰਖਿਆ ਵਧ ਹੈ।
20 ਫੀਸਦੀ ਸੰਪਤੀ ਜੋਖ਼ਮ 'ਤੇ
ਵੱਡੇ ਪੱਧਰ 'ਤੇ ਹੋ ਰਹੇ ਭਾਰਤੀ ਬੈਂਕਾਂ ਵਿਚ ਵਿੱਤੀ ਘਪਲੇ ਮੁਫ਼ਤ ਵਿਚ ਨਹੀਂ ਹੋ ਰਹੇ ਹਨ। ਇਨ੍ਹਾਂ ਘਪਲਿਆਂ 'ਚ ਸ਼ਾਮਲ ਰਕਮ ਤੋਂ ਇਲਾਵਾ ਬੈਂਕ 'ਤੇ ਵੱਖਰਾ ਵਿੱਤੀ ਦਬਾਅ ਵੀ ਪੈਂਦਾ ਹੈ। ਉਦਾਹਰਨ ਲਈ ਜੇਕਰ ਬੈਂਕ ਆਫ ਮਹਾਰਾਸ਼ਟਰ 'ਚ ਘਪਲੇ ਦੀ ਰਕਮ ਉਸਦੇ ਕੁੱਲ ਸੰਪਤੀ ਦਾ 1.02 ਫੀਸਦੀ ਹੈ। ਇਸ ਨੂੰ ਬੈਂਕ ਦੇ ਸਲਾਨਾ ਐੱਨ.ਪੀ.ਏ. ਵਿਚ ਜੋੜਿਆ ਜਾਏ ਤਾਂ ਬੈਂਕ ਦੇ ਕੁੱਲ ਐਸੇਟ ਦਾ ਲਗਭਗ 20 ਫੀਸਦੀ ਪ੍ਰਤੀ ਸਾਲ ਖਤਰੇ ਵਿਚ ਰਹਿੰਦਾ ਹੈ। ਇਹ ਜੋਖ਼ਮ ਸਿਰਫ ਕਮਜ਼ੋਰ ਆਰਥਿਕ ਨਿਯੰਤਰਣਾਂ ਅਤੇ ਘਟਿਆ ਡਿਊ ਡਿਲਿਜੈਂਸ ਦੇ ਕਾਰਨ ਹੈ।
ਸਰਕਾਰੀ ਬੈਂਕਾਂ ਵਿਚ ਪ੍ਰਤੀ ਸਾਲ ਫਰਾਡਜ਼ ਦੀ ਗਿਣਤੀ ਬੇਲਗਾਮ
ਮਹੱਤਵਪੂਰਨ ਹੈ ਕਿ ਬੈਂਕ ਫਰਾਡਜ਼ ਦੇ ਕਾਰਨ ਹੋਣ ਵਾਲੇ ਨੁਕਸਾਨ ਅਤੇ ਐੱਨ.ਪੀ.ਏ. 'ਚ ਹੋ ਰਹੇ ਇਜ਼ਾਫੇ ਤੋਂ ਇਲਾਵਾ ਵੀ ਬੈਂਕਾਂ ਨੂੰ ਇਸ ਫਰਾਡ ਦੀ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ। ਇੰਨੇ ਵੱਡੇ ਪੱਧਰ 'ਤੇ ਹੋਣ ਵਾਲੇ ਫਰਾਡ ਕਾਰਨ ਸਾਰੇ ਬੈਂਕਾਂ ਨੂੰ ਇਕ ਵੱਡੀ ਕੀਮਤ ਸਲਾਨਾ ਆਡਿਟ 'ਤੇ ਵੀ ਖਰਚ ਕਰਨੀ ਪੈਂਦੀ ਹੈ। ਇੰਨੀ ਵੱਡੀ ਆਡਿਟ ਫੀਸ ਸਲਾਨਾ ਆਡਿਟ 'ਤੇ ਖਰਚ ਕਰਨ ਦੇ ਬਾਵਜੂਦ ਬੈਂਕਾਂ ਵਿਚ ਹੋਣ ਵਾਲੇ ਧੋਖਾਧੜੀ ਦੇ ਮਾਮਲੇ ਬੇਲਗਾਮ ਹਨ। ਉਦਾਹਰਨ ਲਈ ਪੀ.ਐੱਨ.ਬੀ. ਦੀ ਦੇਸ਼ ਭਰ ਵਿਚ ਫੈਲੀਆਂ ਬ੍ਰਾਚਾਂ ਦੇ ਵੱਖ-ਵੱਖ ਆਡਿਟ ਕਰਵਾਉਣਾ, ਸੈਕੜਿਆਂ ਦੀ ਗਿਣਤੀ ਵਿਚ ਆਡਿਟਰਸ ਨੂੰ ਰੱਖਣਾ ਅਤੇ ਆਰ.ਬੀ.ਆਈ. ਵਲੋਂ ਤੈਅ ਕੀਤੇ ਮਿਆਰ 'ਤੇ ਇਨ੍ਹਾਂ ਦਾ ਭੁਗਤਾਨ ਕਰਨਾ ਬੈਂਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਹੈ।