ਬੈਂਕ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਤਨਖ਼ਾਹਾਂ 'ਚ ਹੋਵੇਗਾ ਇੰਨਾ ਵਾਧਾ

Wednesday, Nov 11, 2020 - 08:57 PM (IST)

ਬੈਂਕ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਤਨਖ਼ਾਹਾਂ 'ਚ ਹੋਵੇਗਾ ਇੰਨਾ ਵਾਧਾ

ਮੁੰਬਈ- ਭਾਰਤੀ ਬੈਂਕ ਸੰਘ (ਆਈ. ਬੀ. ਏ.) ਨੇ ਬੈਂਕ ਕਰਮਚਾਰੀ ਤੇ ਅਧਿਕਾਰੀ ਸੰਘਾਂ ਨਾਲ 11ਵੀਂ ਦੋ-ਪੱਖੀ ਤਨਖ਼ਾਹ ਵਾਧੇ ਸਬੰਧੀ ਵਾਰਤਾ ਨਵੀਂ ਸਹਿਮਤੀ ਨਾਲ ਸੰਪੰਨ ਹੋਣ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ।

ਗੌਰਤਲਬ ਹੈ ਕਿ 3 ਸਾਲ ਦੀ ਗੱਲਬਾਤ ਤੋਂ ਬਾਅਦ ਬੈਂਕ ਕਰਮਚਾਰੀ ਸੰਘਾਂ ਅਤੇ ਆਈ. ਬੀ. ਏ. ਨੇ 22 ਜੁਲਾਈ ਨੂੰ ਸਲਾਨਾ 15 ਫੀਸਦੀ ਤਨਖ਼ਾਹ ਵਾਧਾ ਕਰਨ ਲਈ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਸਨ। 

ਆਈ. ਬੀ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਨੇ ਇਕ ਬਿਆਨ ਵਿਚ ਕਿਹਾ, "ਭਾਰਤੀ ਬੈਂਕ ਸੰਗਠਨਾਂ (ਕਰਮਚਾਰੀ) ਅਤੇ (ਅਧਿਕਾਰੀ) ਸੰਘਾਂ ਨਾਲ 11ਵੀਂ ਸਹਿਮਤੀ ਵਾਰਤਾ ਸੰਪੰਨ ਹੋਣ ਦੀ ਖ਼ੁਸ਼ੀ ਨਾਲ ਘੋਸ਼ਣਾ ਕਰਦਾ ਹੈ। ਤਨਖ਼ਾਹਾਂ ਵਿਚ ਵਾਧਾ ਇਕ ਨਵੰਬਰ 2017 ਤੋਂ ਪ੍ਰਭਾਵੀ ਮੰਨਿਆ ਗਿਆ ਹੈ। ਅੱਜ ਦੇ ਸਮਝੌਤੇ ਵਿਚ ਤਨਖ਼ਾਹ ਵਿਚ 15 ਫ਼ੀਸਦੀ ਦੇ ਵਾਧੇ ਦੀ ਵਿਵਸਥਾ ਹੈ।"

ਬਿਆਨ ਦੇ ਇਸ ਸੰਬੰਧ ਵਿਚ ਇਕ ਵਿਸਥਾਰਤ ਸੰਯੁਕਤ ਦੋ-ਪੱਖੀ ਸਮਝੌਤੇ 'ਤੇ 4 ਕਰਮਚਾਰੀ ਤੇ 4 ਅਧਿਕਾਰੀ ਸੰਘਾਂ ਦੀ ਅਗਵਾਈ ਕਰਨ ਵਾਲੇ ਬੈਂਕ ਸੰਗਠਨਾਂ ਦੇ ਯੂਨਾਈਟਡ ਫੋਰਮ ਅਤੇ ਬੈਂਕ ਕਰਮਚਾਰੀ ਮਹਾਸੰਘ ਨੇ ਦਸਤਖ਼ਤ ਕੀਤੇ ਹਨ। ਤਨਖ਼ਾਹਾਂ ਵਧਣ ਨਾਲ ਬੈਂਕਾਂ 'ਤੇ ਸਲਾਨਾ 7,898 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। 


author

Sanjeev

Content Editor

Related News