ਸਹੀ ਤਰੀਕੇ ਨਾਲ ਲਏ ਗਏ ਫੈਸਲੇ ਗਲਤ ਹੋਣ ’ਤੇ ਬੈਂਕ ਕਰਮਚਾਰੀਆਂ ’ਤੇ ਕਾਰਵਾਈ ਨਹੀਂ ਹੋਵੇਗੀ
Tuesday, Nov 02, 2021 - 12:23 PM (IST)
 
            
            ਨਵੀਂ ਦਿੱਲੀ-ਸਹੀ ਤਰੀਕੇ ਨਾਲ ਕਾਰੋਬਾਰੀ ਫੈਸਲੇ ਲੈਣ ਵਾਲੇ ਬੈਂਕ ਕਰਮਚਾਰੀਆਂ ਦੀ ਸੁਰੱਖਿਆ ਦੇ ਟੀਚੇ ਨਾਲ ਵਿੱਤ ਮੰਤਰਾਲਾ ਨੇ 50 ਕਰੋੜ ਰੁਪਏ ਤੱਕ ਦੀਆਂ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਵਾਲੇ ਖਾਤਿਆਂ ਲਈ ਇਕਸਾਰ ਕਰਮਚਾਰੀ ਜਵਾਬਦੇਹੀ ਨਿਯਮ ਜਾਰੀ ਕੀਤੇ ਹਨ।
ਸਰਕਾਰ ਨੇ ਇਮਾਨਦਾਰ ਬੈਂਕ ਕਰਮਚਾਰੀਆਂ ਦੀ ਸੁਰੱਖਿਆ ਲਈ ‘ਕਰਮਚਾਰੀ ਜਵਾਬਦੇਹੀ ਬਣਤਰ’ ਪੇਸ਼ ਕੀਤੀ ਹੈ, ਜਿਸ ਦੇ ਤਹਿਤ 50 ਕਰੋੜ ਤੱਕ ਦੇ ਕਰਜ਼ੇ ਸਬੰਧਤ ਸਹੀ ਤਰੀਕੇ ਨਾਲ ਲਏ ਗਏ ਫੈਸਲਿਆਂ ਦੇ ਗਲਤ ਹੋਣ ’ਤੇ ਅਧਿਕਾਰੀਆਂ ’ਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਵਿੱਤ ਮੰਤਰਾਲਾ ਵਲੋਂ ਜਾਰੀ ਨਿਯਮਾਂ ਮੁਤਾਬਕ ਬਣਤਰ ਦੇ ਘੇਰੇ ’ਚ ਸਿਰਫ ਸਹੀ ਤਰੀਕੇ ਨਾਲ ਲਏ ਜਾਣ ਵਾਲੇ ਫੈਸਲੇ ਹੀ ਆਉਣਗੇ। ਇਸ ’ਚ ਉਹ ਫੈਸਲੇ ਨਹੀਂ ਆਉਣਗੇ, ਜਿਨ੍ਹਾਂ ਨੂੰ ਗਲਤ ਇਰਾਦੇ ਨਾਲ ਲਿਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            