ਡਾਲਰ ਨੂੰ ਛੱਡ ਭਾਰਤੀ ਰੁਪਏ ''ਚ ਵਪਾਰ ਕਰੇਗਾ ਬੰਗਲਾਦੇਸ਼, ਇਨ੍ਹਾਂ 2 ਬੈਂਕਾਂ ਨੇ ਕੀਤਾ ਐਲਾਨ
Saturday, Jul 08, 2023 - 02:16 PM (IST)
ਬਿਜ਼ਨੈੱਸ ਡੈਸਕ : ਬੰਗਲਾਦੇਸ਼ ਦੇ 2 ਬੈਂਕ ਹੁਣ ਭਾਰਤ ਦੇ ਨਾਲ ਵਪਾਰ ਭਾਰਤੀ ਰੁਪਏ 'ਚ ਕਰਨ ਦੀ ਯੋਜਨਾ ਬਣਾ ਰਹੇ ਹਨ। ਈਸਟਰਨ ਬੈਂਕ ਅਤੇ ਸੋਨਾਲੀ ਬੈਂਕ ਨੇ ਅਜਿਹਾ ਕਰਨ ਦਾ ਐਲਾਨ ਕੀਤਾ ਹੈ। ਈਸਟਰਨ ਬੈਂਕ ਇਸ ਯੋਜਨਾਂ ਦੇ ਸਬੰਧ 'ਚ 11 ਜੁਲਾਈ ਨੂੰ ਕੋਈ ਐਲਾਨ ਕਰ ਸਕਦਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਬੰਗਲਾਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਬੇਮਿਸਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਬੈਂਕ ਡਾਲਰ 'ਤੇ ਨਿਰਭਰਤਾ ਘਟਾਉਣ ਲਈ ਭਾਰਤੀ ਰੁਪਏ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ
ਬਲੂਮਬਰਗ ਦੀ ਰਿਪੋਰਟ ਅਨੁਸਾਰ ਈਸਟਰਨ ਬੈਂਕ 11 ਜੁਲਾਈ ਨੂੰ ਉਸਦੀ ਘੋਸ਼ਣਾ ਕਰ ਦੇਵੇਗਾ। ਇਹ ਬੈਂਕ ਐੱਸਬੀਆਈ ਅਤੇ ਆਈਸੀਆਈਸੀਆਈ ਦੇ ਨਾਲ ਪਹਿਲਾ ਹੀ ਰੁਪਿਆ ਖਾਤਾ ਖੋਲ੍ਹ ਚੁੱਕਾ ਹੈ। ਬੰਗਲਾਦੇਸ਼ ਦੇ ਸਰਕਾਰੀ ਬੈਂਕ ਸੋਨਾਲੀ ਨੇ ਵੀ ਅਜਿਹਾ ਕਦਮ ਚੁੱਕਿਆ ਹੈ। ਗੌਰਤਲਬ ਹੈ ਕਿ ਦੁਨੀਆ ਭਰ ਵਿੱਚ ਡਾਲਰ ਦੀ ਬਜਾਏ ਸਥਾਨਕ ਕਰੰਸੀ ਨੂੰ ਲਾਭ ਦਿੱਤਾ ਜਾ ਰਿਹਾ ਹੈ ਤਾਂਕਿ ਵਿੱਤੀ ਸੰਕਟ ਦੇ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ। ਈਸਟਰਨ ਬੈਂਕ ਦੇ ਐੱਮਡੀ ਨੇ ਰੁਪਏ ਵਿੱਚ ਟਰੇਡ ਦੇ ਫ਼ਾਇਦੇ ਬਾਰੇ ਕੁਝ ਹੋਰ ਗੱਲਾਂ ਵੀ ਹਨ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
ਲੈਣ-ਦੇਣ ਦੀ ਕੀਮਤ ਹੋਵੇਗੀ ਘੱਟ
ਈਸਟਰਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਲੀ ਰਜ਼ਾ ਇਫਤਿਖਾਰ ਨੇ ਵੀਰਵਾਰ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਲਈ ਭਾਰਤੀ ਰੁਪਏ ਦੀ ਵਰਤੋਂ ਸੁਵਿਧਾਜਨਕ ਅਤੇ ਤੁਲਨਾਤਮਕ ਤੌਰ 'ਤੇ ਸਸਤਾ ਟ੍ਰਾਂਜੈਕਸ਼ਨ ਰੂਟ ਪ੍ਰਦਾਨ ਕਰਦੀ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਐਕਸਚੇਂਜ ਲਾਗਤ ਅਤੇ ਕਾਰੋਬਾਰ ਕਰਨ ਦੀ ਲਾਗਤ ਵਿੱਚ ਘਾਟ ਆਵੇਗੀ। ਬਕੌਲ ਇਫਤਿਖਾਰ ਨੇ ਕਿਹਾ, "ਮੈਨੂੰ ਉਮੀਦ ਨਹੀਂ ਹੈ ਕਿ ਪਹਿਲੇ ਦਿਨ ਵਪਾਰ 15 ਅਰਬ ਡਾਲਰ ਤੱਕ ਪਹੁੰਚ ਜਾਵੇਗਾ ਪਰ ਅਸੀਂ ਇਸਨੂੰ ਹੌਲੀ-ਹੌਲੀ ਸ਼ੁਰੂਆਤ ਕਰਾਂਗੇ।" ਉਨ੍ਹਾਂ ਦਾ ਮੰਨਣਾ ਹੈ ਕਿ ਐਕਸਚੇਂਜ ਰੇਟ ਦੇ ਕਾਰਨ ਕਾਰੋਬਾਰੀਆਂ ਨੂੰ ਲੈਣ-ਦੇਣ ਦੇ ਸਮੇਂ ਹੋਣ ਵਾਲਾ ਨੁਕਸਾਨ ਇਸ ਦੀ ਵਜ੍ਹਾ ਕਰਕੇ ਘੱਟ ਹੋ ਜਾਵੇਗਾ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਬੰਗਲਾਦੇਸ਼ ਅਤੇ ਭਾਰਤ ਦੇ ਵਪਾਰਕ ਸਬੰਧ
ਬੰਗਲਾਦੇਸ਼ ਅਤੇ ਭਾਰਤ ਦੇ ਵਿਚਕਾਰ ਵਪਾਰਕ ਸਬੰਧ ਬਹੁਤ ਵੱਡੇ ਹਨ। 2021-22 ਵਿੱਚ ਬੰਗਲਾਦੇਸ਼ ਨੇ ਚੀਨ ਤੋਂ ਬਾਅਦ ਭਾਰਤ ਤੋਂ ਸਭ ਤੋਂ ਵੱਧ 14 ਬਿਲੀਅਨ ਡਾਲਰ ਦੇ ਸਮਾਨ ਦੀ ਦਰਾਮਦ ਕੀਤੀ ਸੀ। ਇਸ ਦੌਰਾਨ ਭਾਰਤ ਨੇ ਬੰਗਲਾਦੇਸ਼ ਤੋਂ ਸਿਰਫ਼ 2 ਬਿਲੀਅਨ ਡਾਲਰ ਦਾ ਸਮਾਨ ਦਰਾਮਦ ਕੀਤਾ। ਬੰਗਲਾਦੇਸ਼ ਦਾ ਕੇਂਦਰੀ ਬੈਂਕ ਸਤੰਬਰ ਤੋਂ ਟਕਾ ਅਤੇ ਰੁਪਿਆ ਕਾਰਡ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸਦਾ ਉਦੇਸ਼ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਘਟਦੇ ਡਾਲਰਾਂ ਨੂੰ ਬਚਾਉਣਾ ਹੈ। ਬੰਗਲਾਦੇਸ਼ ਦਾ ਰਿਜ਼ਰਵ ਪਿਛਲੇ ਸਾਲ 5 ਜੁਲਾਈ ਤੱਕ 41.88 ਅਰਬ ਡਾਲਰ ਸੀ, ਜੋ ਹੁਣ ਘਟ ਕੇ 31.16 ਅਰਬ ਡਾਲਰ ਰਹਿ ਗਿਆ ਹੈ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ