ਲੋਕਾਂ ਲਈ ਵੱਡੀ ਰਾਹਤ, ਸਰਕਾਰ ਨੇ ਰੈਮਡੇਸਿਵਿਰ ਦੀ ਬਰਾਮਦ 'ਤੇ ਲਾਈ ਰੋਕ
Monday, Apr 12, 2021 - 10:35 AM (IST)
ਨਵੀਂ ਦਿੱਲੀ- ਲੋਕਾਂ ਲਈ ਵੱਡੀ ਰਾਹਤ ਹੈ। ਕੋਵਿਡ-19 ਦੇ ਵਧਦੇ ਸੰਕਰਮਣ ਵਿਚਕਾਰ ਸਰਕਾਰ ਨੇ ਵਾਇਰਸ ਰੋਧੀ ਰੈਮਡੇਸਿਵਿਰ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਸਥਿਤੀ ਸੁਧਰਣ ਤੱਕ ਇਸ ਟੀਕੇ ਅਤੇ ਇਸ ਦੀ ਦਵਾ ਸਮੱਗਰੀ ਦੀ ਬਰਾਮਦ 'ਤੇ ਪਾਬੰਦੀ ਜਾਰੀ ਰਹੇਗੀ। ਇਸ ਦੇ ਨਾਲ ਹੀ ਇਸ ਦੀ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਕੇਂਦਰੀ ਸਿਹਤ ਮੰਤਰਾਲਾ ਨੇ ਰੈਮਡੇਸਿਵਿਰ ਦੇ ਸਾਰੇ ਘਰੇਲੂ ਨਿਰਮਾਤਾਵਾਂ ਨੂੰ ਆਪਣੇ ਵਿਕਰੇਤਾਵਾਂ ਅਤੇ ਡਿਸਟ੍ਰੀਬਿਊਟਰਾਂ ਦੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਦਿਖਾਉਣ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ- FD 'ਤੇ ਕਮਾਈ ਦਾ ਮੌਕਾ, ਇੰਨਾ ਵਿਆਜ ਦੇ ਰਹੇ ਨੇ ਇਹ ਟਾਪ-10 ਸਰਕਾਰੀ ਬੈਂਕ
ਮੰਤਰਾਲਾ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਰੈਮਡੇਸਿਵਿਰ ਟੀਕੇ ਦੀ ਮੰਗ ਤੇਜ਼ੀ ਨਾਲ ਵਧੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੀ ਮੰਗ ਵਿਚ ਹੋਰ ਵਾਧਾ ਹੋ ਸਕਦਾ ਹੈ। ਮੰਤਰਾਲਾ ਨੇ ਕਿਹਾ ਕਿ ਇਹ ਕੰਪਨੀਆਂ ਪ੍ਰਤੀ ਮਹੀਨੇ ਰੈਮਡੇਸਿਵਿਰ ਦੀਆਂ ਲਗਭਗ 38.80 ਲੱਖ ਸ਼ੀਸ਼ੀਆਂ ਬਣਾ ਸਕਦੀਆਂ ਹਨ। ਸਰਕਾਰ ਦੇ ਇਸ ਕਦਮ 'ਤੇ ਸਿਪਲਾ ਦੇ ਗਲੋਬਲ ਮੁੱਖ ਵਿੱਤ ਅਧਿਕਾਰੀ ਨੇ ਕਿਹਾ, ''ਭਾਰਤ ਵਿਚ ਕੋਵਿਡ-19 ਦੇ ਮਾਮਲੇ ਜਿਸ ਤਰ੍ਹਾਂ ਨਾਲ ਵੱਧ ਰਹੇ ਹਨ ਉਸ ਨੂੰ ਦੇਖਦੇ ਹੋਏ ਸਰਕਾਰ ਨੇ ਸਹੀ ਕਦਮ ਚੁੱਕਿਆ ਹੈ। ਅਸੀਂ ਸਥਾਨਕ ਬਾਜ਼ਾਰਾਂ ਵਿਚ ਵੱਧ ਤੋਂ ਵੱਧ ਇਸ ਦੀ ਸਪਲਾਈ ਕਰ ਰਹੇ ਹਾਂ।'' ਹੈਟਰੋ, ਕੈਡਿਲਾ ਹੈਲਥਕੇਅਰ, ਮਾਇਲਨ ਅਤੇ ਸਿਪਲਾ ਵਰਗੀਆਂ ਕੰਪਨੀਆਂ ਇਸ ਦਵਾ ਦਾ ਉਤਪਾਦਨ ਵਧਾਉਣ ਵਿਚ ਲੱਗ ਗਈਆਂ ਹਨ।
ਇਹ ਵੀ ਪੜ੍ਹੋ- ALTO ਦਾ 16 ਸਾਲ ਦਾ ਰਿਕਾਰਡ ਟੁੱਟਾ, ਇਸ ਕਾਰ ਨੇ ਮਾਰ ਲਈ ਵੱਡੀ ਬਾਜ਼ੀ
►ਰੈਮਡੇਸਿਵਿਰ ਦੀ ਬਰਾਮਦ 'ਤੇ ਪਾਬੰਦੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ