YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ
Thursday, Jul 13, 2023 - 06:36 PM (IST)
ਨਵੀਂ ਦਿੱਲੀ (ਭਾਸ਼ਾ) – ਮਾਰਕੀਟ ਰੈਗੂਲੇਟਰ ਸੇਬੀ ਨੇ ਸੋਸ਼ਲ ਮੀਡੀਆ ਮੰਚ ਯੂ. ਟਿਊਬ ਦੇ ਕਈ ਚੈਨਲਾਂ ’ਤੇ ਭਰਮਾਊ ਵੀਡੀਓ ਪਾ ਕੇ ਸ਼ਾਰਪਲਾਈਨ ਬ੍ਰਾਡਕਾਸਟ ਲਿਮਟਿਡ ਦੀਆਂ ਸ਼ੇਅਰ ਕੀਮਤਾਂ ’ਚ ਹੇਰਾਫੇਰੀ ਕਰਨ ਦੇ ਮਾਮਲਿਆਂ ’ਚ 9 ਇਕਾਈਆਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਿਗਿਆਪਨਾਂ ’ਤੇ ਸਰਕਾਰ ਦੇ ਖਰਚ ਨਾਲ ਵਧੇਗਾ ਪ੍ਰਿੰਟ ਮੀਡੀਆ ਦਾ ਮਾਲੀਆ
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਸ ਮਾਮਲੇ ਦੀ ਪਹਿਲੀ ਨਜ਼ਰੇ ਜਾਂਚ ਦੇ ਆਧਾਰ ’ਤੇ ਮਾਰਚ ’ਚ 24 ਇਕਾਈਆਂ ਨੂੰ ਸ਼ੇਅਰ ਬਾਜ਼ਾਰਾਂ ’ਚ ਕਾਰੋਬਾਰ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ। ਇਨ੍ਹਾਂ ’ਚੋਂ 9 ਕੰਪਨੀਆਂ ’ਤੇ ਲਾਈ ਗਈ ਪਾਬੰਦੀ ਦੀ ਹੁਣ ਉਸ ਨੇ ਪੁਸ਼ਟੀ ਕਰ ਦਿੱਤੀ ਹੈ। ਸੇਬੀ ਨੇ ਮੰਗਲਵਾਰ ਨੂੰ ਜਾਰੀ ਹੁਕਮ ’ਚ ਕਿਹਾ ਕਿ ਇਹ ਇਕਾਈਆਂ ਫਰਜ਼ੀ ਅਤੇ ਅਣਉਚਿੱਤ ਵਪਾਰ ਵਿਵਹਾਰਾਂ ਦੀ ਮਨਾਹੀ (ਪੀ. ਐੱਫ. ਯੂ. ਟੀ. ਪੀ.) ਨਿਯਮਾਂ ਦੇ ਤਹਿਤ ਪਹਿਲੀ ਨਜ਼ਰੇ ਸ਼ਮੂਲੀਅਤ ਪਾਈਆਂ ਗਈਆਂ ਸਨ ਅਤੇ ਇਸ ਅੰਤਰਿਮ ਹੁਕਮ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਹੁਕਮ ’ਚ ਜਤਿਨ ਮਨੁਭਾਈ ਸ਼ਾਹ, ਅੰਗਦ ਐੱਮ. ਰਾਠੌੜ, ਹੇਲੀ ਜਤਿਨ ਸ਼ਾਹ, ਦੈਵਿਕ ਜਤਿਨ ਸ਼ਾਹ, ਅਸ਼ੋਕ ਕੁਮਾਰ ਅੱਗਰਵਾਲ, ਅੰਸ਼ੂ ਅੱਗਰਵਾਲ, ਅੰਸ਼ੁਲ ਅੱਗਰਵਾਲ, ਹੇਮੰਤ ਦੁਸਾਦ ਅਤੇ ਅੰਸ਼ੁਲ ਅੱਗਰਵਾਲ ਕੰਪਨੀ ਐੱਚ. ਯੂ. ਐੱਫ. ’ਤੇ ਪਾਬੰਦੀ ਬਰਕਰਾਰ ਰੱਖੀ ਗਈ ਹੈ। ਇਨ੍ਹਾਂ ’ਚੋਂ 4 ਲੋਕਾਂ ਨੂੰ ਸੇਬੀ ਨੇ ਕੁੱਝ ਰਿਆਇਤਾਂ ਦਿੱਤੀਅਾਂ ਹਨ। ਸੇਬੀ ਨੇ ਆਪਣੀ ਜਾਂਚ ’ਚ ਦੇਖਿਆ ਕਿ ਮਈ, 2022 ਦੇ ਦੂਜੇ ਪੰਦਰਵਾੜੇ ’ਚ ਸ਼ਾਰਪਲਾਈਨ ਬ੍ਰਾਡਕਾਸਟ ਕੰਪਨੀ ਦੇ ਸ਼ੇਅਰਾਂ ਬਾਰੇ ਯੂ. ਟਿਊਬ ’ਤੇ ਕੁੱਝ ਭਰਮਾਊ ਅਤੇ ਗਲਤ ਵੀਡੀਓ ਪਾਏ ਗਏ ਸਨ। ਇਨ੍ਹਾਂ ਵੀਡੀਓ ’ਚ ਨਿਵੇਸ਼ਕਾਂ ਨੂੰ ਇਸ ਕੰਪਨੀ ਦੇ ਸ਼ੇਅਰਾਂ ’ਚ ਨਿਵੇਸ਼ ਦੀ ਸਲਾਹ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬਿਸ਼ਾਲ ਗਰੁੱਪ ਆਫ ਕੰਪਨੀਜ਼, ਐੱਨ. ਵੀ. ਡੀ. ਸੋਲਰ ਦੀਆਂ 22 ਜਾਇਦਾਦਾਂ ਦੀ ਹੋਵੇਗੀ ਨੀਲਾਮੀ
ਸੇਬੀ ਨੇ ਕਿਹਾ ਕਿ ਉਹ 14 ਅਗਸਤ ਨੂੰ ਬਿਸ਼ਾਲ ਗਰੁੱਪ ਆਫ ਕੰਪਨੀਜ਼ ਅਤੇ ਐੱਨ. ਵੀ. ਡੀ. ਸੋਲਰ ਦੀਆਂ 22 ਜਾਇਦਾਦਾਂ ਦੀ ਨੀਲਾਮੀ ਕਰੇਗਾ। ਇਸ ਦੇ ਰਾਹੀਂ ਨਿਵੇਸ਼ਕਾਂ ਤੋਂ ਨਾਜਾਇਜ਼ ਤਰੀਕੇ ਨਾਲ ਜੁਟਾਏ ਗਏ ਧਨ ਦੀ ਵਸੂਲੀ ਕੀਤੀ ਜਾਏਗੀ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਇਕ-ਇਕ ਜਨਤਕ ਨੋਟਿਸ ਮੁਤਾਬਕ ਇਨ੍ਹਾਂ ਜਾਇਦਾਦਾਂ ਦੀ ਨੀਲਾਮੀ ਲਗਭਗ 37 ਕਰੋੜ ਰੁਪਏ ਦੇ ਰਾਖਵੇਂ ਮੁੱਲ ’ਤੇ ਕੀਤੀ ਜਾਏਗੀ। ਇਨ੍ਹਾਂ 22 ਜਾਇਦਾਦਾਂ ਵਿਚ 17 ਬਿਸ਼ਾਲ ਗਰੁੱਪ ਆਫ ਕੰਪਨੀਜ਼ (ਬਿਸ਼ਾਲ ਅਬਾਸਨ ਇੰਡੀਆ ਲਿਮਟਿਡ, ਬਿਸ਼ਾਲ ਡਿਸਟਿਲਰਸ ਲਿਮਟਿਡ, ਬਿਸ਼ਾਲ ਐਗਰੀ-ਬਾਇਓ ਇੰਡਸਟ੍ਰੀਜ਼ ਲਿਮਟਿਡ, ਬਿਸ਼ਾਲ ਹਾਰਟੀਕਲਚਰ ਐਂਡ ਐਨੀਮਲ ਪ੍ਰੋਜੈਕਟਸ ਲਿਮਟਿਡ) ਦੀਆਂ ਹਨ ਅਤੇ ਪੰਜ ਐੱਨ. ਵੀ. ਡੀ. ਸੋਲਰ ਦੀਆਂ ਹਨ। ਇਨ੍ਹਾਂ ਜਾਇਦਾਦਾਂ ’ਚ ਪੱਛਮੀ ਬੰਗਾਲ ਸਥਿਤ ਪਲਾਟ, ਫਲੈਟ ਅਤੇ ਇਕ ਰਿਹਾਇਸ਼ੀ ਇਮਾਰਤ ਸ਼ਾਮਲ ਹਨ।
ਇਹ ਵੀ ਪੜ੍ਹੋ : ਤੁਸੀਂ ਵੀ ਭੇਜਦੇ ਹੋ Thumps Up Emoji ਤਾਂ ਹੋ ਜਾਓ ਸਾਵਧਾਨ... ਕਿਤੇ ਅਜਿਹੇ ਮਾਮਲੇ 'ਚ ਨਾ ਫਸ ਜਾਓ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8