ਹਾਂਗਕਾਂਗ, ਸਿੰਗਾਪੁਰ 'ਚ MDH ਤੇ Everest ਦੇ ਮਸਾਲਿਆਂ 'ਤੇ ਪਾਬੰਦੀ ਮਗਰੋਂ ਸਰਕਾਰ ਸਖ਼ਤ, FSSAI ਨੇ ਆਰੰਭੀ ਜਾਂਚ

Tuesday, Apr 23, 2024 - 12:09 PM (IST)

ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਨੇ ਫੂਡ ਕਮਿਸ਼ਨਰਾਂ ਨੂੰ ਦੇਸ਼ ਵਿੱਚ ਪੈਦਾ ਹੋਣ ਵਾਲੇ ਸਾਰੇ ਮਸਾਲਿਆਂ ਦੇ ਸੈਂਪਲ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਹਾਂਗਕਾਂਗ ਅਤੇ ਸਿੰਗਾਪੁਰ ਦੇ ਫੂਡ ਰੈਗੂਲੇਟਰਾਂ ਨੇ ਭਾਰਤ ਦੇ ਦੋ ਪ੍ਰਮੁੱਖ ਮਸਾਲਾ ਬ੍ਰਾਂਡਾਂ MDH ਅਤੇ Everest ਦੇ ਕੁਝ ਉਤਪਾਦਾਂ 'ਚ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਦੀ ਮੌਜੂਦਗੀ 'ਤੇ ਲਾਲ ਝੰਡੀ ਦਿਖਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ। 

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

20 ਦਿਨਾਂ 'ਚ ਲੈਬ ਤੋਂ ਰਿਪੋਰਟ ਆ ਜਾਵੇਗੀ
ਹਾਂਗਕਾਂਗ ਅਤੇ ਸਿੰਗਾਪੁਰ ਵਿੱਚ MDH ਤੇ Everest  ਦੇ ਮਸਾਲਿਆਂ 'ਤੇ ਪਾਬੰਦੀ ਲੱਗਣ ਤੋਂ ਬਾਅਦ ਭਾਰਤ ਸਰਕਾਰ ਨੇ ਸਖ਼ਤ ਐਕਸ਼ਨ ਲੈਣ ਦੇ ਮੂੜ ਵਿਚ ਹੈ। ਭਾਰਤ ਦੇ ਫੂਡ ਸੇਫਟੀ ਰੈਗੂਲੇਟਰ 'ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ' (FSSAI) ਨੇ ਇਸ ਮਾਮਲੇ ਦੀ ਨਵੀਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਜਾਰੀ ਕੀਤੇ ਹੁਕਮਾਂ ਅਨੁਸਾਰ ਤਿੰਨ ਤੋਂ ਚਾਰ ਦਿਨਾਂ ਵਿੱਚ ਦੇਸ਼ ਦੀਆਂ ਸਾਰੀਆਂ ਮਸਾਲਾ ਬਣਾਉਣ ਵਾਲੀਆਂ ਇਕਾਈਆਂ ਤੋਂ ਨਮੂਨੇ ਲਏ ਜਾਣਗੇ। ਸਿਰਫ਼ MDH ਅਤੇ ਐਵਰੈਸਟ ਹੀ ਨਹੀਂ, ਸਾਰੀਆਂ ਮਸਾਲੇ ਬਣਾਉਣ ਵਾਲੀਆਂ ਕੰਪਨੀਆਂ ਤੋਂ ਨਮੂਨੇ ਲਏ ਜਾਣਗੇ, ਜਿਹਨਾਂ ਦੀ ਕਰੀਬ 20 ਦਿਨਾਂ ਵਿੱਚ ਲੈਬ ਤੋਂ ਰਿਪੋਰਟ ਆ ਜਾਵੇਗੀ।

ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਵਿੱਤੀ ਸਾਲ ਨਿਰਯਾਤ ਕੀਤੇ ਗਏ ਕਰੀਬ 32,000 ਕਰੋੜ ਰੁਪਏ ਦੇ ਮਸਾਲੇ
ਦੱਸ ਦੇਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ, ਖਪਤਕਾਰ ਅਤੇ ਮਸਾਲਿਆਂ ਦਾ ਨਿਰਯਾਤਕ ਹੈ। ਵਿੱਤੀ ਸਾਲ 2022-23 'ਚ ਦੇਸ਼ ਨੇ ਕਰੀਬ 32,000 ਕਰੋੜ ਰੁਪਏ ਦੇ ਮਸਾਲਿਆਂ ਦਾ ਨਿਰਯਾਤ ਕੀਤਾ ਹੈ। ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ (ਸੀਐਫਐਸ) ਨੇ 5 ਅਪ੍ਰੈਲ ਨੂੰ ਕਿਹਾ ਸੀ ਕਿ ਦੋ ਭਾਰਤੀ ਬ੍ਰਾਂਡਾਂ ਦੇ ਕਈ ਡੱਬਾਬੰਦ ​​​​ਮਸਾਲਿਆਂ ਦੇ ਮਿਸ਼ਰਣ ਉਤਪਾਦਾਂ ਦੇ ਨਮੂਨਿਆਂ ਵਿੱਚ ਕੀਟਨਾਸ਼ਕ ਐਥੀਲੀਨ ਆਕਸਾਈਡ ਪਾਇਆ ਗਿਆ ਸੀ।

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ

ਹਾਂਗਕਾਂਗ-ਸਿੰਗਾਪੁਰ ਨੇ ਮਸਾਲਿਆਂ 'ਤੇ ਲਾਈ ਪਾਬੰਦੀ 
ਹਾਂਗਕਾਂਗ ਅਤੇ ਸਿੰਗਾਪੁਰ ਨੇ ਆਪਣੇ ਨਾਗਰਿਕਾਂ ਨੂੰ MDH ਅਤੇ ਐਵਰੈਸਟ ਤੋਂ ਮਿਸ਼ਰਤ ਮਸਾਲਿਆਂ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਹਾਂਗਕਾਂਗ ਅਤੇ ਸਿੰਗਾਪੁਰ ਦੇ ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦੇ ਕੁਝ ਮਸਾਲਿਆਂ ਦੇ ਮਿਸ਼ਰਣਾਂ ਵਿਚ ਕੀਟਨਾਸ਼ਕ ਐਥੀਲੀਨ ਆਕਸਾਈਡ ਦੀ ਮੌਜੂਦਗੀ ਹੈ। ਇਹ ਕੀਟਨਾਸ਼ਕ ਆਮ ਤੌਰ 'ਤੇ ਉੱਲੀਮਾਰ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ ਪਰ ਰੈਗੂਲੇਟਰਾਂ ਨੇ ਇਸ ਨੂੰ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਵਜੋਂ ਸ਼੍ਰੇਣੀਬੱਧ ਕੀਤਾ ਹੈ। ਹਾਂਗਕਾਂਗ ਦੀ MDH ਦੇ ਮਦਰਾਸ ਕਰੀ ਪਾਊਡਰ, ਸੰਭਰ ਮਸਾਲਾ ਮਿਕਸ ਪਾਊਡਰ ਅਤੇ ਕਰੀ ਪਾਊਡਰ ਮਿਕਸਡ ਮਸਾਲਾ ਵਿਚ ਇਹ ਕੀਟਨਾਸ਼ਕ ਪਾਏ ਹਨ। ਐਵਰੈਸਟ ਦੇ ਫਿਸ਼ ਕਰੀ ਮਸਾਲਾ ਪਾਊਡਰ ਨੂੰ ਸਿੰਗਾਪੁਰ ਦੇ ਬਾਜ਼ਾਰ ਤੋਂ ਵਾਪਸ ਲੈਣ ਦਾ ਆਦੇਸ਼ ਦਿੱਤਾ ਗਿਆ ਹੈ। ਨਾਲ ਹੀ, ਨਾਗਰਿਕਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ ਹੈ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News