ਮਹਿੰਗੀ ਹੋਈ ਬਜਾਜ ਦੀ ਨਵੀਂ Pulsar NS200, ਜਾਣੋ ਕਿੰਨੀ ਵਧੀ ਕੀਮਤ

Monday, May 25, 2020 - 05:37 PM (IST)

ਮਹਿੰਗੀ ਹੋਈ ਬਜਾਜ ਦੀ ਨਵੀਂ Pulsar NS200, ਜਾਣੋ ਕਿੰਨੀ ਵਧੀ ਕੀਮਤ

ਆਟੋ ਡੈਸਕ— ਬਜਾਜ ਆਟੋ ਨੇ ਆਪਣੀ ਪ੍ਰਸਿੱਧ ਬਾਈਕ ਪਲਸਰ NS200 ਦੀ ਕੀਮਤ ਵਧਾ ਦਿੱਤੀ ਹੈ। ਇਸ ਦੀ ਕੀਮਤ ਪਹਿਲਾਂ 1 ਲੱਖ, 25 ਹਜ਼ਾਰ ਰੁਪਏ ਸੀ ਅਤੇ ਹੁਣ ਇਸ ਵਿਚ 3,501 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 1 ਲੱਖ, 28 ਹਜ਼ਾਰ 500 ਰੁਪਏ ਹੋ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਬਾਈਕ ਨੂੰ ਹਾਲ ਹੀ 'ਚ ਬੀ.ਐੱਸ.-6 ਇੰਚ ਨਾਲ ਅਪਡੇਟ ਕਰਕੇ ਲਾਂਚ ਕੀਤਾ ਹੈ। ਨਵੀਂ ਅਪਡੇਟ ਦੇ ਨਾਲ ਹੀ RS200 'ਚ ਕੰਪਨੀ ਨੇ ਡਿਊਲ ਚੈਨਲ ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.) ਨੂੰ ਵੀ ਸ਼ਾਮਲ ਕੀਤਾ ਸੀ। ਹਾਲਾਂਕਿ NS200 'ਚ ਅਜੇ ਵੀ ਸਿੰਗਲ ਚੈਨਲ ਏ.ਬੀ.ਐੱਸ. ਹੀ ਆ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਬਾਈਕਸ 'ਚ ਐੱਮ.ਆਰ.ਐੱਫ. ਦੇ ਨਾਇਲੋਗਰਿੱਪ ਟਾਇਰ ਦੇ ਨਾਲ 17 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਭਾਰਤੀ ਬਾਜ਼ਾਰ 'ਚ 200 ਸੀਸੀ ਵਾਲੀਆਂ ਬਾਈਕਸ 'ਚ ਇਹ ਕਾਫੀ ਪ੍ਰਸਿੱਧ ਹੈ। 

ਇੰਜਣ
ਇਸ ਬਾਈਕ 'ਚ ਕੰਪਨੀ ਨੇ 200 ਸੀਸੀ ਦੀ ਸਮਰੱਥਾ ਵਾਲਾ ਸਿੰਗਲ ਸਿਲੰਡਰ, ਲਿਕੁਇੱਡ ਕੂਲਡ ਇੰਜਣ ਲਗਾਇਆ ਹੈ ਜੋ 24.5 ਐੱਚ.ਪੀ. ਦੀ ਤਾਕਤ ਅਤੇ 18.5 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।


author

Rakesh

Content Editor

Related News