ਬਜਾਜ ਹਿੰਦੁਸਤਾਨ ਦੇ ਸੁਤੰਤਰ ਨਿਰਦੇਸ਼ਕ ML ਆਪਟੇ ਨੇ ਦਿੱਤਾ ਅਸਤੀਫਾ

08/16/2019 4:32:30 PM

ਨਵੀਂ ਦਿੱਲੀ—ਚੀਨੀ ਉਤਪਾਦਨ ਕਰਨ ਵਾਲੀ ਪ੍ਰਮੁੱਖ ਕੰਪਨੀ ਬਜਾਜ ਹਿੰਦੁਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਦੇ ਸੁਤੰਤਰ ਨਿਰਦੇਸ਼ਕ ਮਾਧਵ ਲਕਸ਼ਮਣ ਆਪਟੇ ਨੇ ਸਿਹਤ ਸੰਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਬੀ.ਐੱਸ.ਈ. ਨੂੰ ਕਿਹਾ ਕਿ ਸਾਨੂੰ ਸੁਤੰਤਰਤਾ ਨਿਰਦੇਸ਼ਕ ਦੇ ਅਹੁਦੇ ਤੋਂ ਮਾਧਵ ਲਕਸ਼ਮਣ ਆਪਟੇ ਦਾ ਤਿਆਗ ਪੱਤਰ ਮਿਲਿਆ ਹੈ। ਇਸ ਪੱਤਰ 'ਤੇ 14 ਅਗਸਤ 2019 ਦੀ ਤਾਰੀਕ ਹੈ। ਬਜਾਜ ਹਿੰਦੁਸਤਾਨ ਨੇ ਕਿਹਾ ਕਿ ਆਪਟੇ ਨੇ ਉਮਰ ਅਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ। ਕੰਪਨੀ ਉੱਤਰ ਪ੍ਰਦੇਸ਼ 'ਚ 14 ਚੀਨੀ ਮਿੱਲਾਂ ਦਾ ਸੰਚਾਲਨ ਕਰਦੀ ਹੈ।


Aarti dhillon

Content Editor

Related News