ਬਜਾਜ ਇਲੈਕਟ੍ਰੀਕਲਸ ਦੇ ਐੱਮ.ਡੀ. ਅਨੰਤ ਬਜਾਜ ਦਾ ਹੋਇਆ ਦਿਹਾਂਤ
Sunday, Aug 12, 2018 - 09:49 AM (IST)
ਨਵੀਂ ਦਿੱਲੀ—ਬਜਾਜ ਇਲੈਕਟ੍ਰੀਕਲਸ ਦੇ ਪ੍ਰਬੰਧ ਨਿਰਦੇਸ਼ਕ ਅਨੰਤ ਬਜਾਜ ਦਾ ਸ਼ੁੱਕਰਵਾਰ ਸ਼ਾਮ ਮੁੰਬਈ 'ਚ ਦਿਹਾਂਤ ਹੋ ਗਿਆ ਹੈ। ਅਨੰਤ ਸਿਰਫ 41 ਸਾਲ ਦੇ ਸਨ, ਉਨ੍ਹਾਂ ਦੀ ਮੌਤ ਦਾ ਕਾਰਨ ਅਚਾਨਕ ਆਇਆ ਹਾਰਟ ਅਟੈਕ ਨੂੰ ਦੱਸਿਆ ਜਾ ਰਿਹਾ ਹੈ। ਦੇਸ਼ ਭਰ ਦੇ ਬਿਜ਼ਨੈੱਸ ਅਤੇ ਉਨ੍ਹਾਂ ਦੇ ਜਾਣਕਾਰਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਸੋਗ ਪ੍ਰਗਟ ਕੀਤਾ ਹੈ।
ਉੱਧਰ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਅਨੰਤ ਦੀ ਅਚਾਨਕ ਮੌਤ ਨਾਲ ਉਹ ਦੁੱਖੀ ਹਨ ਅਤੇ ਇਹ ਕੰਪਨੀ ਲਈ ਇਕ ਭਰਪੂਰ ਨੁਕਸਾਨ ਹੈ। ਕੰਪਨੀ ਦੇ ਸਾਰੇ ਨਿਰਦੇਸ਼ਕਾਂ, ਕਰਮਚਾਰੀਆਂ ਨੂੰ ਉਨ੍ਹਾਂ ਦਾ ਦੁੱਖ ਹੈ। ਉਹ ਸਾਰੇ ਇਸ ਦੁੱਖ ਦੀ ਘੜੀ 'ਚ ਬਜਾਜ ਪਰਿਵਾਰ ਦੇ ਨਾਲ ਹਨ।
ਅਨੰਤ ਪਿਛਲੇ 19 ਸਾਲਾਂ ਤੋਂ ਕੰਪਨੀ ਦੇ ਕੰਮ ਕਰਦੇ ਸਨ। ਉਨ੍ਹਾਂ ਨੇ ਬਜਾਜ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1996 'ਚ ਸੇਲਸਮੈਨ ਦੇ ਤੌਰ 'ਤੇ ਕੀਤੀ ਸੀ। ਫਿਰ 2006 'ਚ ਉਹ ਐਗਜ਼ੀਕਿਊਟਿਵ ਡਾਇਰੈਕਟਰ ਬਣੇ ਅਤੇ ਫਿਰ 2012 'ਚ ਜੁਆਇੰਟ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ। ਅਨੰਤ ਨੇ ਮੁੰਬਈ ਦੇ ਐੱਚ.ਆਰ. ਕਾਲਜ 'ਚ ਪੜ੍ਹਾਈ ਕੀਤੀ ਸੀ। ਉਸ ਤੋਂ ਬਾਅਦ ਉਹ ਯੂ.ਐੱਸ. 'ਚ 2013 'ਚ ਹਾਵਰਡ ਬਿਜ਼ਨੈੱਸ ਸਕੂਲ 'ਚ ਵੀ ਪੜ੍ਹਣ ਗਏ ਸਨ।
