ਸਤੰਬਰ ਤਕ ਬਾਜ਼ਾਰ ’ਚ ਆ ਸਕਦੈ ਇਲੈਕਟ੍ਰਿਕ ਸਕੂਟਰ ‘ਚੇਤਕ’

Thursday, Jul 01, 2021 - 10:59 AM (IST)

ਨਵੀਂ ਦਿੱਲੀ– ਬਜਾਜ ਆਟੋ ਨੂੰ ਉਮੀਦ ਹੈ ਕਿ ਉਹ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਯਾਨੀ ਸਤੰਬਰ ਤਕ ਆਪਣੇ ਇਲੈਕਟ੍ਰਿਕ ਸਕੂਟਰ ‘ਚੇਤਕ’ ਨੂੰ ਬਾਜ਼ਾਰ ’ਚ ਲਿਆ ਸਕਦੀ ਹੈ। ਕੰਪਨੀ ਦੀ 2021-22 ਦੀ ਸਾਲਾਨਾ ਰਿਪੋਰਟ ’ਚ ਇਹ ਕਿਹਾ ਗਿਆ। ਕੰਪਨੀ ਨੇ ਇਸ ਸਾਲ ਅਪ੍ਰੈਲ ’ਚ ਚੇਤਕ ਦੀ ਬੁਕਿੰਗ ਰੋਕ ਦਿੱਤੀ ਸੀ।

ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

ਜ਼ਿਕਰਯੋਗ ਹੈ ਕਿ ਬਜਾਜ ਆਟੋ ਨੇ ਆਪਣੇ ਪੁਰਾਣੇ ਲੋਕਪ੍ਰਿਯ ਸਕੂਟਰ ਬ੍ਰਾਂਡ ਚੇਤਕ ਨੂੰ ਇਲੈਕਟ੍ਰਿਕ ਅਵਤਾਰ ’ਚ ਮੁੜ ਪੇਸ਼ ਕੀਤਾ ਹੈ। ਇਹ ਇਲੈਕਟ੍ਰਿਕ ਸਕੂਟਰ ਦੋ ਮਾਡਲ-ਚੇਤਕ ਪ੍ਰੀਮੀਅਮ ਅਤੇ ਚੇਤਕ ਅਰਬਨ ’ਚ ਮੁਹੱਈਆ ਹੈ।

ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ

ਬਜਾਟ ਆਟੋ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਨੇ ਸ਼ੇਅਰਧਾਰਕਾਂ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ 2020 ਦੀ ਸ਼ੁਰੂਆਤ ’ਚ ਜਦੋਂ ਚੇਤਕ ਲਈ ਪਹਿਲੀ ਵਾਰ ਬੁਕਿੰਗ ਸ਼ੁਰੂ ਕੀਤੀ ਗਈ, ਕੋਵਿਡ-19 ਨਾਲ ਜੁੜੀਆਂ ਸਪਲਾਈ ਚੇਨ ਦੀਆਂ ਰੁਕਾਵਟਾਂ ਕਾਰਨ ਇਸ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਕੰਪਨੀ ਨੇ 13 ਅਪ੍ਰੈਲ 2021 ਨੂੰ ਆਨਲਾਈਨ ਬੁਕਿੰਗ ਮੁੜ ਸ਼ੁਰੂ ਕੀਤੀ ਪਰ ਬਹੁਤ ਜ਼ਿਆਦਾ ਲੋਕਪ੍ਰਿਯਤਾ ਮਿਲਣ ਕਾਰਨ ਇਸ ਨੂੰ 48 ਘੰਟਿਆਂ ਬਾਅਦ ਹੀ ਰੋਕਣਾ ਪਿਆ।

ਇਹ ਵੀ ਪੜ੍ਹੋ– WhatsApp ਬਿਜ਼ਨੈੱਸ ਐਪ ’ਚ ਹੋਣ ਜਾ ਰਿਹੈ ਵੱਡਾ ਬਦਲਾਅ, ਹਟਣ ਵਾਲਾ ਹੈ ਇਹ ਫੀਚਰ

ਕੰਪਨੀ ਨੇ ਇਸ ਰਿਪੋਰਟ ’ਚ ਕਿਹਾ ਕਿ ਉਸ ਨੂੰ ਵਿੱਤੀ ਸਾਲ 2021-22 ਦੀ ਦੂਜੀ ਤਿਮਾਹੀ ’ਚ ਇਸ ਲੋਕਪ੍ਰਿਯ ਮਾਡਲ ਦੀ ਡਲਿਵਰੀ ਸ਼ੁਰੂ ਕਰਨ ਦੀ ਉਮੀਦ ਹੈ। ਚੇਤਕ ’ਚ ‘ਆਈ. ਪੀ. 67’ ਰੇਟੇਡ ਹਾਈ-ਟੈੱਕ ਲੀਥੀਅਮ ਆਇਨ ਬੈਟਰੀ ਲੱਗੀ ਹੈ, ਜਿਸ ਨੂੰ ਸਟੈਂਡਰਡ ਪੰਜ ਏ. ਐੱਮ. ਪੀ. ਦੇ ਇਲੈਕਟ੍ਰੀਕਲ ਆਊਟਲੈੱਟ ’ਤੇ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ। ਪੁਣੇ ਦੇ ਚਾਕਨ ਸਥਿਤ ਅਦਾਰੇ ’ਚ ਨਵੇਂ ਚੇਤਕ ਦਾ ਉਤਪਾਦਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ– Voda-Idea ਨੇ ਪੇਸ਼ ਕੀਤੇ ਦੋ ਸਸਤੇ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ


Rakesh

Content Editor

Related News