ਬਜਾਜ ਆਟੋ ਨੇ ਬੰਦ ਕੀਤਾ ਡਾਮਿਨਾਰ ਦਾ Non-ABS ਵਰਜ਼ਨ

Saturday, Mar 10, 2018 - 01:46 AM (IST)

ਬਜਾਜ ਆਟੋ ਨੇ ਬੰਦ ਕੀਤਾ ਡਾਮਿਨਾਰ ਦਾ Non-ABS ਵਰਜ਼ਨ

ਨਵੀਂ ਦਿੱਲੀ—ਬਜਾਜ ਆਟੋ ਨੇ ਡਾਮਿਨਾਰ ਨਾਨ-ਏ.ਬੀ.ਐੱਸ.ਵੇਰੀਐਂਟ ਦੀ ਵਿਕਰੀ ਬੰਦ ਕਰਨ ਦਾ ਫੈਸਲਾ ਲਿਆ ਹੈ। ਡਾਮਿਨਾਰ ਦੀ ਖਰੀਦਾਰੀ 'ਚ ਏ.ਬੀ.ਐੱਸ. ਵੇਰੀਐਂਟ ਦੀ 80 ਫੀਸਦੀ ਹਿੱਸੇਦਾਰੀ ਰਹੀ ਹੈ। ਉੱਥੇ, ਨਾਨ ਏ.ਬੀ.ਐੱਸ. ਵੇਰੀਐਂਟ ਨੂੰ ਸਿਰਫ 20 ਫੀਸਦੀ ਲੋਕ ਹੀ ਖਰੀਦ ਰਹੇ ਹਨ। ਇਸ ਕਾਰਨ ਬਜਾਜ ਡਾਮਿਨਾਰ ਦੇ ਨਾਨ-ਏ.ਬੀ.ਐੱਸ. ਵੇਰੀਐਂਟ ਨੂੰ ਬੰਦ ਕਰਨ ਜਾ ਰਹੀ ਹੈ। ਡਾਮਿਨਾਰ ਬਜਾਜ ਦੀ ਫਲੈਗਸ਼ਿਪ ਮੋਟਰਸਾਈਕਲ ਹੈ। ਇਸ ਬਾਈਕ ਨੂੰ ਦਸੰਬਰ 2016 'ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ 'ਚ ਕੇ.ਟੀ.ਐੱਮ. 390 ਡਿਊਕ ਵਾਲਾ 373 ਸੀ.ਸੀ. ਸਿੰਗਲ-ਸਿਲੰਡਰ ਇੰਜਣ ਦਿੱਤਾ ਹੈ। ਇਹ ਇੰਜਣ 34.5 ਬੀ.ਐੱਚ.ਪੀ. ਦੀ ਪਾਵਰ ਅਤੇ 35 ਐੱਨ.ਐੱਮ. ਦਾ ਟਾਰਕ ਜਨੇਰਟ ਕਰਦਾ ਹੈ। ਬਜਾਜ ਆਟੋ ਨੇ ਡਾਮਿਨਾਰ ਨੂੰ ਪਾਵਰ ਕਰੂਜ਼ਰ ਸੈਗਮੈਂਟ 'ਚ ਪੋਜੀਸ਼ਨ ਕੀਤਾ ਹੈ। ਡੋਮਿਨ ਦੇ ਟਵਿਨ ਚੈਨਲ ਏ.ਬੀ.ਐੱਸ. ਵਰਜ਼ਨ ਦੀ ਕੀਮਤ 1.56 ਲੱਖ ਰੁਪਏ (ਐਕਸ ਸ਼ੋਰੂਮ) ਹੈ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ ਰਾਇਲ ਐਨਫੀਲਡ ਕਲਾਸਿਕ 350 ਨਾਲ ਹੈ। ਹਾਲਾਂਕਿ, ਰਾਇਲ ਐਨਫੀਲਡ ਦੀ 10,000 ਯੂਨੀਟਸ ਦੀ ਵਿਕਰੀ ਦਾ ਟੀਚਾ ਰਖਿਅਆ ਹੈ। ਘਰੇਲੂ ਬਾਜ਼ਾਰ 'ਚ ਡਾਮਿਨਾਰ ਦੀ ਔਸਤਨ ਵਿਕਰੀ 1500 ਬਾਈਕ ਹੋ ਰਹੀ ਹੈ।


Related News