ਬਜਾਜ ਆਟੋ ਦੀ ਵਿਕਰੀ ਅਕਤੂਬਰ ''ਚ 11 ਫੀਸਦੀ ਵੱਧ ਕੇ 5 ਲੱਖ ਤੋਂ ਪਾਰ

Monday, Nov 02, 2020 - 01:08 PM (IST)

ਨਵੀਂ ਦਿੱਲੀ— ਦੋਪਹੀਆ ਕੰਪਨੀ ਬਜਾਜ ਆਟੋ ਲਿਮਟਿਡ ਦੀ ਕੁੱਲ ਵਿਕਰੀ ਅਕਤੂਬਰ 'ਚ 11 ਫੀਸਦੀ ਵੱਧ ਕੇ 5,12,038 'ਤੇ ਪਹੁੰਚ ਗਈ।

ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ ਕੁੱਲ 4,63,208 ਵਾਹਨ ਵੇਚੇ ਸਨ। ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਅਕਤੂਬਰ 'ਚ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ ਇਕ ਫੀਸਦੀ ਵੱਧ ਕੇ 2,81,160 ਵਾਹਨ ਰਹੀ। ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 2,78,776 ਸੀ।

ਇਸ ਮਹੀਨੇ ਕੰਪਨੀ ਦੇ ਮੋਟਰਸਾਈਕਲਾਂ ਦੀ ਵਿਕਰੀ 18 ਫੀਸਦੀ ਵੱਧ ਕੇ 4,70,290 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ 3,98,913 ਰਹੀ ਸੀ। ਕੰਪਨੀ ਨੇ ਕਿਹਾ ਕਿ ਅਕਤੂਬਰ 'ਚ ਉਸ ਦੇ ਪਲਸਰ ਬ੍ਰਾਂਡ ਦੀ ਵਿਕਰੀ 1,70,000 ਤੋਂ ਵੱਧ ਰਹੀ। ਇਸ ਦੌਰਾਨ ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ 35 ਫੀਸਦੀ ਘੱਟ ਕੇ 41,746 'ਤੇ ਆ ਗਈ। ਪਿਛਲੇ ਸਾਲ ਇਸੇ ਮਹੀਨੇ ਇਹ ਅੰਕੜਾ 64,295 ਦਾ ਰਿਹਾ ਸੀ। ਅਕਤੂਬਰ 'ਚ ਕੰਪਨੀ ਦੀ ਕੁੱਲ ਵਾਹਨ ਬਰਾਮਦ 25 ਫੀਸਦੀ ਵੱਧ ਕੇ 2,30,878 'ਤੇ ਪਹੁੰਚ ਗਈ, ਅਕਤੂਬਰ 2019 'ਚ ਕੰਪਨੀ ਨੇ 1,84,432 ਵਾਹਨਾਂ ਦੀ ਬਰਾਮਦ ਕੀਤੀ ਸੀ।


Sanjeev

Content Editor

Related News