ਦੂਜੇ ਬੈਂਕਾਂ ਦੇ ATM ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਬੁਰੀ ਖ਼ਬਰ, ਲੱਗ ਸਕਦੈ ਵੱਡਾ ਝਟਕਾ

04/29/2024 3:53:54 PM

ਨੈਸ਼ਨਲ ਡੈਸਕ : ਜੇਕਰ ਤੁਸੀਂ ਅਕਸਰ ਦੂਜੇ ਬੈਂਕਾਂ ਦੇ ATM ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਏਟੀਐੱਮ 'ਤੇ ਹੋਣ ਵਾਲੇ ਖ਼ਰਚ ਜਾਂ ਲਾਗਤ 'ਤੇ ਮੁੜ ਤੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹੋਰ ਬੈਕਾਂ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਜਾਂ ਲੈਣ-ਦੇਣ ਕਰਨ ਦੀ ਫ਼ੀਸ (ਇੰਟਰਚੇਂਜ ਫੀਸ) 20 ਰੁਪਏ ਤੋਂ ਵਧਾ ਕੇ 23 ਰੁਪਏ ਕੀਤੀ ਜਾ ਸਕਦੀ ਹੈ। ਨਾਲ ਹੀ ਜ਼ਿਆਦਾ ਨਕਦੀ ਕਢਵਾਉਣ ਲਈ ਵਾਧੂ ਸੁਵਿਧਾ ਫ਼ੀਸ ਵੀ ਲਈ ਜਾ ਸਕਦੀ ਹੈ। ਜਿਨ੍ਹਾਂ ਖੇਤਰਾਂ ਵਿੱਚ ਬੈਂਕਾਂ ਜਾਂ ਏਟੀਐੱਮਜ਼ ਦਾ ਪ੍ਰਵੇਸ਼ ਘੱਟ ਹੈ, ਉੱਥੇ ਚਾਰਜ ਘੱਟ ਰੱਖਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੇ ਲਾਭਪਾਤਰੀ ਆਸਾਨੀ ਨਾਲ ਏਟੀਐੱਮ ਤੋਂ ਪੈਸੇ ਕਢਵਾ ਸਕਣ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਸੂਤਰਾਂ ਨੇ ਦੱਸਿਆ ਕਿ ਕਨਫੈਡਰੇਸ਼ਨ ਆਫ ਏਟੀਐਮ ਇੰਡਸਟਰੀ (ਸੀਏਟੀਐੱਮਆਈ) ਅਤੇ ਭਾਰਤੀ ਰਿਜ਼ਰਵ ਬੈਂਕ ਵਿਚਾਲੇ ਹਾਲ ਹੀ ਵਿੱਚ ਹੋਈ ਮੀਟਿੰਗ ਦੌਰਾਨ ਇਨ੍ਹਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ ਸੀ। ਸਮੀਖਿਆ ਦੀ ਖ਼ਬਰ ਅਜਿਹੇ ਸਮੇਂ 'ਚ ਆਈ ਹੈ, ਜਦੋਂ ਸਤੰਬਰ 2023 ਤੋਂ ਮਾਰਚ 2024 ਤੱਕ 45,000 ਨਵੇਂ ATM ਅਤੇ ਕੈਸ਼ ਰੀਸਾਈਕਲਿੰਗ ਮਸ਼ੀਨਾਂ ਦੇ ਆਰਡਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਦੀ ਛਿਮਾਹੀ ਦੇ ਮੁਕਾਬਲੇ ਇਹ ਆਰਡਰ ਛੇ ਗੁਣਾ ਹੈ। ਇਹ ਅੰਕੜਾ ਨਵੰਬਰ 2016 ਵਿੱਚ ਨੋਟਬੰਦੀ ਤੋਂ ਬਾਅਦ ਹੁਣ ਤੱਕ ਸਥਾਪਿਤ ਕੀਤੇ ਏਟੀਐੱਮ ਦੀ ਗਿਣਤੀ ਤੋਂ ਵੱਧ ਹੈ। 

ਇਹ ਵੀ ਪੜ੍ਹੋ - ਮਾਲਦੀਵ ਨੇ MDH ਤੇ Everest ਮਸਾਲਿਆਂ ਦੀ ਵਿਕਰੀ 'ਤੇ ਲਾਈ ਪਾਬੰਦੀ, ਅਮਰੀਕਾ 'ਚ ਵੀ ਅਲਰਟ ਜਾਰੀ

ਦੱਸ ਦੇਈਏ ਕਿ ਨੋਟਬੰਦੀ ਦੇ ਸਮੇਂ ਦੇਸ਼ ਵਿੱਚ ਲਗਭਗ 2.25 ਲੱਖ ਏਟੀਐੱਮ ਸਨ ਅਤੇ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੀ ਗਿਣਤੀ 2.60 ਲੱਖ ਹੈ, ਯਾਨੀ ਪਿਛਲੇ ਸਾਢੇ ਸੱਤ ਸਾਲਾਂ ਵਿੱਚ ਇਨ੍ਹਾਂ ਦੀ ਗਿਣਤੀ ਵਿੱਚ ਸਿਰਫ਼ 35,000 ਦਾ ਵਾਧਾ ਹੋਇਆ ਹੈ। ਏਟੀਐੱਮ ਇੰਟਰਚੇਂਜ ਫ਼ੀਸ ਪ੍ਰਣਾਲੀ ਦੀ ਸਮੀਖਿਆ ਕਰਨ ਲਈ ਗਠਿਤ ਕਮੇਟੀ ਦੀ ਰਿਪੋਰਟ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਰਿਜ਼ਰਵ ਬੈਂਕ ਨੇ ਬੈਂਕਾਂ ਦੀ ਘੱਟ ਪ੍ਰਵੇਸ਼ ਵਾਲੇ ਖੇਤਰਾਂ ਵਿੱਚ ਏਟੀਐੱਮ ਲਗਾਉਣ ਦੇ ਕੰਮ ਨੂੰ ਤੇਜ਼ ਕਰਨ ਲਈ ਇਸ ਕਮੇਟੀ ਦਾ ਗਠਨ ਕੀਤਾ ਸੀ। ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਤਤਕਾਲੀ ਮੁੱਖ ਕਾਰਜਕਾਰੀ ਅਧਿਕਾਰੀ ਵੀਜੀ ਕੰਨਨ ਦੀ ਅਗਵਾਈ ਵਾਲੀ ਇਸ ਕਮੇਟੀ ਨੇ 22 ਅਕਤੂਬਰ 2019 ਨੂੰ ਆਪਣੀ ਰਿਪੋਰਟ ਸੌਂਪੀ ਸੀ।

ਇਹ ਵੀ ਪੜ੍ਹੋ - ‘ਬੈਂਕਾਂ ਦੀ ਵਧੀ ਚਿੰਤਾ! ਅਕਾਊਂਟ ’ਚ ਘੱਟ ਪੈਸੇ ਜਮ੍ਹਾ ਕਰ ਰਹੇ ਨੇ ਲੋਕ, ਲੋਨ ਲੈਣਾ ਹੋਵੇਗਾ ਮੁਸ਼ਕਿਲ’

ਇੱਕ ਸੂਤਰ ਮੁਤਾਬਕ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਫ਼ੀਸਾਂ ਵਿੱਚ ਬਦਲਾਅ ਹੋ ਸਕਦਾ ਹੈ। ਜਦੋਂ ਤੁਸੀਂ ਕਿਸੇ ਹੋਰ ਬੈਂਕ ਦੇ ATM ਜਾਂ ਵਾਈਟ ਲੇਬਲ ATM 'ਤੇ ਜਾ ਕੇ ਆਪਣੇ ਕਾਰਡ ਨਾਲ ਲੈਣ-ਦੇਣ ਕਰਦੇ ਹੋ ਤਾਂ ਇੰਟਰਚੇਂਜ ਫ਼ੀਸ ਲਈ ਜਾਂਦੀ ਹੈ। ਇਹ ਫ਼ੀਸ ਤੁਹਾਡੇ ਬੈਂਕ ਤੋਂ ਇਕੱਠੀ ਕੀਤੀ ਜਾਂਦੀ ਹੈ। ਪਹਿਲਾਂ ਇਹ ਫ਼ੀਸ 15 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਸੀ, ਜੋ 1 ਅਗਸਤ, 2021 ਨੂੰ ਵਧਾ ਕੇ 17 ਰੁਪਏ ਕਰ ਦਿੱਤੀ ਗਈ ਸੀ। ਗੈਰ-ਵਿੱਤੀ ਲੈਣ-ਦੇਣ 'ਤੇ ਫ਼ੀਸ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਗਈ ਹੈ। ਪਰ 2012 ਵਿੱਚ ਏਟੀਐੱਮ ਇੰਟਰਚੇਂਜ ਦੀ ਫ਼ੀਸ 18 ਰੁਪਏ ਸੀ, ਜਿਸ ਨੂੰ ਘਟਾ ਕੇ 15 ਰੁਪਏ ਕਰ ਦਿੱਤਾ ਗਿਆ।

ਉਦਯੋਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਕਿਰਾਇਆ, ਈਂਧਨ ਦੇ ਖ਼ਰਚੇ, ਨਕਦੀ ਭਰਨ ਦੇ ਖ਼ਰਚੇ ਅਤੇ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਾਰਨ ਲਾਗਤਾਂ ਵਿਚ ਵਾਧਾ ਹੋਇਆ ਹੈ।'' 2,000 ਰੁਪਏ ਦੇ ਨੋਟਾਂ ਦੀ ਨੋਟਬੰਦੀ ਤੋਂ ਬਾਅਦ, ਹੁਣ ਏਟੀਐਮ ਦੀ ਵਰਤੋਂ ਪੈਸੇ ਲਈ ਜ਼ਿਆਦਾ ਵਾਰ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News