AXIS ਬੈਂਕ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁੰਡਈ ਲਈ ਇਕ ਕਲਿਕ 'ਤੇ ਮਿਲੇਗਾ ਲੋਨ
Wednesday, Jan 06, 2021 - 03:20 PM (IST)
ਨਵੀਂ ਦਿੱਲੀ- ਜੇਕਰ ਤੁਸੀਂ ਐਕਸਿਸ ਬੈਂਕ ਦੇ ਬਿਹਤਰ ਗਾਹਕ ਹੋ ਅਤੇ ਹੁੰਡਈ ਦੀ ਕਾਰ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੁਣ ਸਿੱਧੇ ਹੁੰਡਈ ਦੇ ਪਲੇਟਫਾਰਮ 'ਤੇ ਇਕ ਕਲਿਕ 'ਤੇ ਲੋਨ ਮਿਲ ਸਕਦਾ ਹੈ। ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਅੱਜ ਹੁੰਡਈ ਮੋਟਰ ਇੰਡੀਆ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਗਾਹਕਾਂ ਨੂੰ ਹੁੰਡਈ ਦੇ ਪਲੇਟਫਾਰਮ 'ਕਲਿਕ ਟੂ ਬਾਇ' (ਸੀ. ਟੀ. ਬੀ.) ਜ਼ਰੀਏ ਆਕਰਸ਼ਕ ਆਟੋ ਲੋਨ ਪੇਸ਼ ਕੀਤੇ ਜਾਣਗੇ।
ਹੁੰਡਈ ਦੇ 'ਕਲਿਕ ਟੂ ਬਾਇ' ਪਲੇਟਫਾਰਮ 'ਤੇ ਬੈਂਕ ਦੇ ਪਹਿਲਾਂ ਤੋਂ ਮਨਜ਼ੂਰੀ ਪ੍ਰਾਪਤ ਆਫ਼ਰਜ਼ ਦੇ ਨਾਲ ਆਟੋ ਲੋਨ ਦੀ ਜਾਣਕਾਰੀ ਲੈਣ, ਇਸ ਨੂੰ ਪ੍ਰੋਸੈਸ ਕਰਨ ਅਤੇ ਇਸ ਦੀ ਤੁਰੰਤ ਮਨਜ਼ੂਰੀ ਦਾ ਫਾਇਦਾ ਲੈਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਹ ਪਲੇਟਫਾਰਮ ਗਾਹਕਾਂ ਨੂੰ ਆਪਣੀ ਮਨਪਸੰਦ ਹੁੰਡਈ ਕਾਰ ਲਈ ਫਾਈਨੈਂਸ ਹਾਸਲ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਨੂੰ ਬੈਂਕ ਵੱਲੋਂ ਕਾਰ ਲੋਨ ਲਈ ਪੇਸ਼ਕਸ਼ ਮਿਲ ਰਹੀ ਹੋਵੇਗੀ ਤਾਂ ਇਸ ਸੁਵਿਧਾ ਦਾ ਤੁਸੀਂ ਫਾਇਦਾ ਲੈ ਸਕੋਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਹੁਣ ਜਿਊਲਰ ਤੋਂ ਸੋਨਾ ਖ਼ਰੀਦਣ ਲਈ ਦੇਣਾ ਪਵੇਗਾ ਪੈਨ ਜਾਂ ਆਧਾ
ਇਹ ਨਵੀਂ ਸਹੂਲਤ ਸ਼ਹਿਰੀ ਅਤੇ ਪੇਂਡੂ ਦੋਵਾਂ ਬਾਜ਼ਾਰਾਂ ਨਾਲ ਸਬੰਧਤ ਗਾਹਕਾਂ ਨੂੰ ਕਾਰ ਫਾਈਨੈਂਸਿੰਗ ਦਾ ਫਾਇਦਾ ਲੈਣ ਵਿਚ ਸਮਰੱਥ ਬਣਾਏਗੀ। ਇਕ ਰਿਲੀਜ਼ ਵਿਚ ਬੈਂਕ ਨੇ ਕਿਹਾ ਕਿ ਐਕਸਿਸ ਬੈਂਕ ਇਸ ਸਾਂਝੇਦਾਰੀ ਰਾਹੀਂ ਗਾਹਕਾਂ ਨੂੰ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੇ ਐਂਡ-ਟੂ-ਐਂਡ ਆਨਲਾਈਨ ਰਿਟੇਲ ਪਲੇਟਫਾਰਮ 'ਕਲਿਕ ਟੂ ਬਾਇ' 'ਤੇ ਸਿੱਧੇ ਆਟੋ ਲੋਨ ਪ੍ਰਾਪਤ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ। ਐਕਸਿਸ ਬੈਂਕ ਵਿਚ ਰਿਟੇਲ ਲੈਂਡਿੰਗ ਅਤੇ ਪੇਮੈਂਟਸ ਦੇ ਪ੍ਰਮੁੱਖ ਸੁਮਿਤ ਬਾਲੀ ਨੇ ਕਿਹਾ ਕਿ ਗਾਹਕਾਂ ਨੂੰ ਇਕ ਤਤਕਾਲ ਅਤੇ ਪ੍ਰੇਸ਼ਾਨੀ ਮੁਕਤ ਸੁਵਿਧਾ ਪ੍ਰਦਾਨ ਕਰਨ ਲਈ ਅਸੀਂ ਹੁੰਡਈ ਮੋਟਰਜ਼ ਨਾਲ ਸਾਂਝੇਦਾਰੀ ਕਰਕੇ ਖ਼ੁਸ਼ ਹਾਂ।
ਇਹ ਵੀ ਪੜ੍ਹੋ- ਇਸ ਤਾਰੀਖ਼ ਤੋਂ ਭਾਰਤ 'ਚ ਸ਼ੁਰੂ ਹੋ ਸਕਦਾ ਹੈ ਕੋਵਿਡ ਟੀਕਾਕਰਨ