ਐਕਸਿਸ ਬੈਂਕ ਦੀ 35 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ
Saturday, Apr 27, 2019 - 09:30 AM (IST)

ਨਵੀਂ ਦਿੱਲੀ—ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਯੋਜਨਾ ਵਿਦੇਸ਼ੀ ਮੁਦਰਾ ਸਮੇਤ ਡਿਬੈਂਚਰਸ ਦੇ ਰਾਹੀਂ 35 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਜੁਟਾਉਣ ਦੀ ਹੈ। ਬੈਂਕ ਨੇ ਕਿਹਾ ਕਿ ਇਹ ਪੂੰਜੀ ਕਾਰੋਬਾਰ ਵਾਧੇ ਦੇ ਵਿੱਤਪੋਸ਼ਣ ਲਈ ਜੁਟਾਈ ਜਾ ਰਹੀ ਹੈ। ਇਸ ਬਾਰੇ 'ਚ 20 ਜੁਲਾਈ ਨੂੰ ਹੋਣ ਵਾਲੀ ਸਾਲਾਨਾ ਆਮ ਬੈਠਕ 'ਚ ਫੈਸਲਾ ਲਿਆ ਜਾਵੇਗਾ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਨਿਰਦੇਸ਼ਕ ਮੰਡਲ ਪਹਿਲਾਂ ਹੀ ਘਰੇਲੂ ਅਥਵਾ ਵਿਦੇਸ਼ੀ ਮੁਦਰਾ ਡਿਬੈਂਚਰਸ ਜਾਰੀ ਕਰਕੇ 35 ਹਜ਼ਾਰ ਕਰੋੜ ਰੁਪਏ ਦੀ ਮਨਜ਼ੂਰੀ ਦੇ ਚੁੱਕਾ ਹੈ। ਬੈਂਕ ਨੂੰ ਵਿੱਤੀ ਸਾਲ 2018-19 ਦੀ ਅੰਤਿਮ ਤਿਮਾਹੀ 'ਚ 1,505 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ।