ਐਕਸਿਸ ਬੈਂਕ ਨੇ ਪੁਨੀਤ ਸ਼ਰਮਾ ਨੂੰ CFO ਕੀਤਾ ਨਿਯੁਕਤ

Thursday, Feb 27, 2020 - 08:27 PM (IST)

ਐਕਸਿਸ ਬੈਂਕ ਨੇ ਪੁਨੀਤ ਸ਼ਰਮਾ ਨੂੰ CFO ਕੀਤਾ ਨਿਯੁਕਤ

ਨਵੀਂ ਦਿੱਲੀ (ਭਾਸ਼ਾ)-ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਪੁਨੀਤ ਸ਼ਰਮਾ ਨੂੰ ਆਪਣਾ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਨਿਯੁਕਤ ਕੀਤਾ ਹੈ। ਬੈਂਕ ਦੇ ਨਿਰਦੇਸ਼ਕ ਮੰਡਲ ਨੇ ਉਨ੍ਹਾਂ ਦੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਨੇ ਕਿਹਾ ਕਿ ਸ਼ਰਮਾ ਦੀ ਨਿਯੁਕਤੀ 6 ਮਾਰਚ ਤੋਂ ਪ੍ਰਭਾਵੀ ਹੋਵੇਗੀ। ਐਕਸਿਸ ਬੈਂਕ ਦੇ ਸਮੂਹ ਕਾਰਜਕਾਰੀ ਅਤੇ ਸੀ. ਐੱਫ. ਓ. ਜੈਰਾਮ ਸ਼੍ਰੀਧਰਨ ਨੇ ਅਸਤੀਫਾ ਦੇ ਦਿੱਤਾ ਹੈ। ਉਹ 5 ਮਾਰਚ ਤੱਕ ਅਹੁਦੇ ’ਤੇ ਬਣੇ ਰਹਿਣਗੇ। ਉਸ ਤੋਂ ਬਾਅਦ ਸ਼ਰਮਾ ਉਨ੍ਹਾਂ ਦਾ ਸਥਾਨ ਲੈਣਗੇ।


author

Karan Kumar

Content Editor

Related News