ਕੋਰੋਨਾ ਆਫ਼ਤ ਦੌਰਾਨ ਕਾਮੇ ਰੋਜ਼ਾਨਾ ਔਸਤਨ 48 ਮਿੰਟ ਵੱਧ ਕੰਮ ਕਰਦੇ ਹਨ: ਅਧਿਐਨ

08/05/2020 1:34:19 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਇਸ ਦੌਰ ‘ਚ ਲੋਕ ਜ਼ਿਆਦਾ ਦੇਰ ਤੱਕ ਲਾਗਇਨ ਰਹਿੰਦੇ ਹਨ, ਜ਼ਿਆਦਾ ਬੈਠਕ ਵਿਚ ਹਿੱਸਾ ਲੈਂਦੇ ਹਨ ਅਤੇ ਜ਼ਿਆਦਾ ਈ-ਮੇਲ ਭੇਜਣ ਵਰਗੇ ਕੰਮ ਕਰਦੇ ਹਨ। ਵਰਕ ਫ੍ਰਾਮ ਹੋਮ ਦੇ ਇਸ ਦੌਰ ‘ਚ ਹਰ ਕਾਮੇ ਔਸਤਨ 48 ਮਿੰਟ ਤੱਕ ਵੱਧ ਕੰਮ ਕਰ ਰਿਹਾ ਹੈ। ਦੁਨੀਆ ਭਰ ‘ਚ ਟੈਲੀਕਮਿਊਟਿੰਗ ‘ਚ ਆਈ ਕ੍ਰਾਂਤੀ ਕਾਰਣ ਲੋਕਾਂ ਨੂੰ ਵੱਧ ਕੰਮ ਕਰਨਾ ਪੈ ਰਿਹਾ ਹੈ। ਨਾਰਥ ਅਮਰੀਕਾ, ਯੂਰਪ ਅਤੇ ਮੱਧ ਪੂਰਬ ਦੇ ਦੇਸ਼ਾਂ ਦੀਆਂ 21,000 ਕੰਪਨੀਆਂ ਦੇ 31 ਲੱਖ ਲੋਕਾਂ ‘ਤੇ ਕੀਤੀ ਗਈ ਇਕ ਅਧਿਐਨ ‘ਚ ਇਹ ਨਤੀਜੇ ਮਿਲੇ ਹਨ।

ਖੋਜ ਕਰਨ ਵਾਲੀ ਸੰਸਥਾ ਨੇ 8 ਹਫ਼ਤੇ ਦੇ ਫਰਕ ‘ਤੇ 2 ਵਾਰ ਕਾਮੇ ਦੇ ਵਰਤਾਓ ‘ਤੇ ਸਰਵੇ ਕੀਤਾ ਹੈ। ਇਹ ਕੋਰੋਨਾ ਵਾਇਰਸ ਤੋਂ ਪਹਿਲਾਂ ਅਤੇ ਕੋਰੋਨਾ ਵਾਇਰਸ ਤੋਂ ਬਾਅਦ ਅਧਿਐਨ ਕੀਤਾ ਗਿਆ ਹੈ। ਈ-ਮੇਲ ਅਤੇ ਅਤੇ ਬੈਠਕ ਦੇ ਅੰਕੜੇ ਦੇਖਣ ਤੋਂ ਬਾਅਦ ਇਸ ਅਧਿਐਨ ‘ਚ ਜਦੋਂ ਲੋਕਾਂ ਦੇ ਕੰਮਕਾਜ਼ ਦਾ ਹਿਸਾਬ ਲਗਾਇਆ ਗਿਆ ਤਾਂ ਰੋਜ਼ਾਨਾ ਹਰ ਕਾਮੇ ਨੇ ਕਰੀਬ 48.5 ਮਿੰਟ ਵਧ ਦੇਰ ਤੱਕ ਕੰਮ ਕੀਤਾ। ਇਸ ਮਿਆਦ ‘ਚ ਬੈਠਕ ਦੀ ਗਿਣਤੀ 13 ਫ਼ੀਸਦੀ ਵਧ ਗਈ, ਜਦੋਂ ਕਿ ਲੋਕਾਂ ਨੇ ਹਰ ਰੋਜ਼ ਆਪਣੇ ਸਹਿ-ਕਾਮਿਆਂ ਨੂੰ 1.4 ਮੇਲ ਵੱਧ ਭੇਜੀਆਂ ਹਨ। ਇਸ ਅਧਿਐਨ ਦੇ ਪੰਜ ਲੇਖਕਾਂ ‘ਚੋਂ ਇਕ ਹਾਰਵਰਡ ਬਿਜਨਸ ਸਕੂਲ ਦੇ ਇਕ ਪ੍ਰੋਫੈਸਰ ਜੈਫ ਪੋਲਜਰ ਨੇ ਕਿਹਾ ਕਿ ਲੋਕ ਆਪਣੇ ਕੰਮਕਾਜ਼ ਦੇ ਪੈਟਰਨ ਨੂੰ ਐਡਜਸਟ ਕਰ ਰਹੇ ਹਨ।

ਲੋਕਾਂ ਦੇ ਕੰਮਕਾਜ਼ ‘ਚ ਆਇਆ ਇਕ ਵੱਡਾ ਸੁਧਾਰ
2 ਮਹੀਨੇ ਤੋਂ ਵੱਧ ਦੀ ਇਸ ਮਿਆਦ ‘ਚ ਲੋਕਾਂ ਦੇ ਕੰਮਕਾਜ਼ ‘ਚ ਇਕ ਵੱਡਾ ਸੁਧਾਰ ਆਇਆ ਹੈ। ਬਿਨਾਂ ਮਤਲਬ ਦੀ ਬੈਠਕ ਹੁਣ ਛੋਟੀ ਹੋ ਗਈ ਹੈ ਅਤੇ ਲੋਕਾਂ ਦਾ ਧਿਆਨ ਕੰਮ ‘ਤੇ ਵੱਧ ਲੱਗਣ ਲੱਗਾ ਹੈ। ਅਸਲ ‘ਚ ਹੁਣ ਕੰਪਨੀਆਂ ਵਰਕ ਫ੍ਰਾਮ ਹੋਮ ਕਾਰਣ ਪ੍ਰੋਡਕਟੀਵਿਟੀ, ਸਟਾਫ ਦੇ ਮੋਰਾਲ, ਕਲਚਰ, ਲਾਗਤ ਅਤੇ ਹੋਰ ਫੈਕਟਰ ‘ਤੇ ਧਿਆਨ ਦੇ ਰਹੀਆਂ ਹਨ। ਅਸਲ ‘ਚ ਆਉਣ ਵਾਲੇ ਸਮੇਂ ‘ਚ ਵਰਕ ਫ੍ਰਾਮ ਹੋਮ ਵਿਸ਼ਵ ਵਿਆਪੀ ਕਲਚਰ ਬਣ ਸਕਦਾ ਹੈ।

ਕਈ ਲੋਕ ਵੱਧ ਚਿੰਤਤ
ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਦੇ ਅੰਕੜਿਆਂ ਤੋਂ ਇਹ ਪਤਾ ਲਗਦਾ ਹੈ ਕਿ ਲੋਕਾਂ ਨੇ ਕੋਰੋਨਾ ਸੰਕਟ ਦੇ ਦੌਰ ‘ਚ ਵੱਧ ਸਮੇਂ ਤੱਕ ਬੈਠ ਕੇ ਕੰਮ ਕੀਤਾ ਅਤੇ ਉਹ ਉਲਟ ਹਾਲਾਤਾਂ ‘ਚ ਵੀ ਆਪਣੇ ਸਿਸਟਮ ‘ਚ ਲਾਗਇਨ ਰਹੇ। ਇਸ ਅਧਿਐਨ ‘ਚ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ ਗਈ ਉਨ੍ਹਾਂ ‘ਚੋਂ ਕੁਝ ਲੋਕ ਬੱਚੇ ਦੀ ਦੇਖਭਾਲ, ਕੰਮ ਅਤੇ ਨਿੱਜੀ ਜੀਵਨ ਦਰਮਿਆਨ ਸੰਤੁਲਨ ਅਤੇ ਆਰਥਿਕ ਸੰਕਟ ਕਾਰਣ ਹੋਣ ਵਾਲੇ ਤਨਾਅ ਕਾਰਣ ਵੱਧ ਚਿੰਤਤ ਨਜ਼ਰ ਆਏ।


cherry

Content Editor

Related News